12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸਰਹੱਦਾਂ ਕਦੇ ਵੀ ਬਦਲ ਸਕਦੀਆਂ ਹਨ-ਰਾਜਨਾਥ

Ad Position 21
No active advertisement
ਅਜੀਤ ਡੈਸਕ 24-11-2025

ਕਿਹਾ, ਸਿੰਧ ਅੱਜ ਭਾਰਤ 'ਚ ਨਹੀਂ ਪਰ ਕੱਲ੍ਹ ਹੋ ਵੀ ਸਕਦੈ
ਨਵੀਂ ਦਿੱਲੀ, 23 ਨਵੰਬਰ (ਪੀ. ਟੀ. ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਕਹੀ ਗੱਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਰਹੱਦਾਂ ਬਦਲ ਸਕਦੀਆਂ ਹਨ ਅਤੇ ਕੌਣ ਜਾਣਦਾ ਹੈ, ਸਿੰਧ ਕੱਲ੍ਹ ਭਾਰਤ 'ਚ ਹੋ ਵੀ ਸਕਦਾ ਹੈ | ਰਾਜਨਾਥ ਨੇ ਕਿਹਾ ਕਿ ਸਿੰਧੀ ਲੋਕਾਂ ਦੇ ਜਨਮ ਭੂਮੀ ਵਜੋਂ ਜਾਣਿਆ ਜਾਂਦਾ ਸਿੰਧ ਖੇਤਰ, ਭਾਰਤ ਦੀ ਸੱਭਿਅਤਾ ਦਾ ਇਕ ਮਹੱਤਵਪੂਰਨ ਹਿੱਸਾ ਰਿਹਾ ਹੈ | ਇਹ ਸਿੰਧੂ ਘਾਟੀ ਸੱਭਿਅਤਾ ਦਾ ਕੇਂਦਰ ਵੀ ਸੀ | 1947 ਦੀ ਵੰਡ ਦੇ ਨਾਲ ਇਹ ਖੇਤਰ ਪਾਕਿਸਤਾਨ ਦਾ ਹਿੱਸਾ ਬਣ ਗਿਆ | ਦਿੱਲੀ ਵਿਚ ਇਕ ਸਿੰਧੀ ਭਾਈਚਾਰਕ ਕਾਨਫ਼ਰੰਸ ਵਿਚ ਰੱਖਿਆ ਮੰਤਰੀ ਸਿੰਘ ਨੇ ਕਿਹਾ ਕਿ ਇਹ ਅਡਵਾਨੀ (ਲਾਲ ਕ੍ਰਿਸ਼ਨ ਅਡਵਾਨੀ) ਨੇ ਵੀ ਕਿਹਾ ਸੀ, ਅੱਜ ਸਿੰਧ ਦੀ ਧਰਤੀ ਭਾਰਤ ਦਾ ਹਿੱਸਾ ਨਹੀਂ ਪਰ ਸੱਭਿਅਤਾ ਦੇ ਤÏਰ 'ਤੇ ਸਿੰਧ ਹਮੇਸ਼ਾ ਭਾਰਤ ਦਾ ਹਿੱਸਾ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਜਸਟਿਸ ਸੂਰਿਆ ਕਾਂਤ ਅੱਜ ਭਾਰਤ ਦੇ ਚੀਫ਼ ਜਸਟਿਸ ਵਜੋਂ ਚੁੱਕਣਗੇ ਸਹੁੰ ਅਗਲੀ ਖ਼ਬਰ 350ਵੇਂ ਸ਼ਹੀਦੀ ਦਿਹਾੜੇ ਮੌਕੇ ਸਰਬ ਧਰਮ ਸੰਮੇਲਨ
Ad Position 24