02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਘਰੇਲੂ ਹਵਾਈ ਕਿਰਾਏ ਦੀ ਵੱਧ ਤੋਂ ਵੱਧ ਹੱਦ 18000 ਰੁਪਏ ਤੈਅ

Ad Position 21
repet_subhas-goyals [Copy P29]
ਅਜੀਤ ਡੈਸਕ 07-12-2025

ਇੰਡੀਗੋ ਉਡਾਣ ਸੰਕਟ ਦਰਮਿਆਨ ਕਾਰਨ ਹਵਾਈ ਟਿਕਟਾਂ ਦੀਆਂ ਕੀਮਤਾਂ 'ਚ ਭਾਰੀ ਵਾਧੇ ਵਿਚਕਾਰ ਸਰਕਾਰ ਨੇ ਸਨਿਚਰਵਾਰ ਨੂੰ ਦੂਰੀ ਦੇ ਆਧਾਰ 'ਤੇ ਹਵਾਈ ਕਿਰਾਏ ਦੀ ਹੱਦ 7500 ਰੁਪਏ ਤੋਂ 18,000 ਰੁਪਏ ਤੱਕ ਸੀਮਤ ਕਰ ਦਿੱਤੀ ਹੈ | ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਇਕ ਆਦੇਸ਼ 'ਚ ਕਿਹਾ ਕਿ ਲਾਗੂ ਖਰਚਿਆਂ ਨੂੰ ਛੱਡ ਕੇ ਕਿਰਾਏ ਦੀਆਂ ਹੱਦਾਂ ਬਿਜ਼ਨਸ ਕਲਾਸ ਅਤੇ 'ਉਡਾਨ' ਉਡਾਣਾਂ ਲਈ ਲਾਗੂ ਨਹੀਂ ਹਨ | ਹਾਲਾਂਕਿ, ਆਦੇਸ਼ 'ਚ ਇਹ ਸਪੱਸ਼ਟਤਾ ਪ੍ਰਦਾਨ ਨਹੀਂ ਕੀਤੀ ਗਈ ਕਿ ਕੀ ਹੱਦਾਂ ਇਕਾਨਮੀ ਕਲਾਸ ਟਿਕਟਾਂ ਲਈ ਲਾਗੂ ਹਨ ਜਾਂ ਇਕਾਨਮੀ ਅਤੇ ਪ੍ਰੀਮੀਅਮ ਇਕਾਨਮੀ ਕਲਾਸ ਟਿਕਟਾਂ ਦੋਵਾਂ ਲਈ | ਇਨ੍ਹਾਂ ਹੱਦਾਂ ਦੇ ਤਹਿਤ 500 ਕਿਲੋਮੀਟਰ ਤੱਕ ਉਡਾਣ ਭਰਨ ਵਾਲੀ ਉਡਾਣ ਲਈ ਕਿਰਾਏ ਦੀ ਹੱਦ 7500 ਰੁਪਏ ਅਤੇ 500-1000 ਕਿਲੋਮੀਟਰ ਲਈ ਟਿਕਟ ਦੀ ਕੀਮਤ ਦੀ ਹੱਦ 12,000 ਰੁਪਏ ਹੈ | 1000-1,500 ਕਿਲੋਮੀਟਰ ਚੱਲਣ ਵਾਲੀਆਂ ਉਡਾਣਾਂ ਲਈ, ਕਿਰਾਇਆ 15,000 ਰੁਪਏ ਤੱਕ ਸੀਮਤ ਹੈ ਅਤੇ 1,500 ਕਿਲੋਮੀਟਰ ਤੋਂ ਵੱਧ ਲਈ ਹੱਦ 18,000 ਰੁਪਏ ਹੈ | ਇਸ ਹੱਦ ਦਾ ਅਰਥ ਹੈ ਕਿ ਦਿੱਲੀ-ਮੁੰਬਈ ਉਡਾਣ ਲਈ ਜੋ ਕਿ 1,300 ਕਿਲੋਮੀਟਰ ਤੋਂ ਵੱਧ ਦੀ ਦੂਰੀ 'ਤੇ ਕਵਰ ਕੀਤੀ ਜਾਂਦੀ ਹੈ, ਘੱਟੋ-ਘੱਟ ਇਕਾਨਮੀ ਕਲਾਸ ਲਈ ਕਿਰਾਇਆ 18,000 ਰੁਪਏ ਤੱਕ ਸੀਮਤ ਹੈ | ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਸਥਿਤੀ ਸਥਿਰ ਹੋਣ ਤੱਕ ਹੱਦਾਂ ਲਾਗੂ ਰਹਿਣਗੀਆਂ | ਇਸ 'ਚ ਉਪਭੋਗਤਾ ਵਿਕਾਸ ਫੀਸ (ਯੂ.ਡੀ.ਐਫ.), ਯਾਤਰੀ ਸੇਵਾ ਫੀਸ (ਪੀ.ਐਸ.ਐਫ.) ਅਤੇ ਹਵਾਈ ਟਿਕਟਾਂ 'ਤੇ ਟੈਕਸ ਸ਼ਾਮਿਲ ਨਹੀਂ ਹਨ |

Ad Position 22
No active advertisement
ਪਿਛਲੀ ਖ਼ਬਰ ਲਗਾਤਾਰ 5ਵੇਂ ਦਿਨ ਵੀ ਇੰਡੀਗੋ ਦੀਆਂ 800 ਤੋਂ ਵੱਧ ਉਡਾਣਾਂ ਰੱਦ ਅਗਲੀ ਖ਼ਬਰ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਤੇ ਮੁੜ ਕੀਤੇ ਹਮਲੇ-5 ਮੌਤਾਂ
Ad Position 24