05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

5 ਜਨਵਰੀ ਤੋਂ ਦੇਸ਼ ਭਰ 'ਚ 'ਮਗਨਰੇਗਾ ਬਚਾਓ ਮੁਹਿੰਮ' ਸ਼ੁਰੂ ਕਰੇਗੀ ਕਾਂਗਰਸ

Ad Position 21
repet_subhas-goyals [Copy P29]
ਅਜੀਤ ਡੈਸਕ 28-12-2025

ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਕੀਤਾ ਫ਼ੈਸਲਾ
ਨਵੀਂ ਦਿੱਲੀ, 27 ਦਸੰਬਰ (ਜਗਤਾਰ ਸਿੰਘ)-ਰਾਜਧਾਨੀ ਦਿੱਲੀ 'ਚ ਹੋਈ ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਿਓ.ਸੀ.) ਦੀ ਅਹਿਮ ਬੈਠਕ 'ਚ ਫ਼ੈਸਲਾ ਕੀਤਾ ਗਿਆ ਹੈ ਕਿ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਰੰਟੀ ਯੋਜਨਾ (ਮਗਨਰੇਗਾ) ਨੂੰ ਖ਼ਤਮ ਕਰਨ ਦੇ ਖ਼ਿਲਾਫ਼ ਦੇਸ਼ ਭਰ ਵਿਚ ਵੱਡੀ ਮੁਹਿੰਮ ਚਲਾਈ ਜਾਵੇਗੀ | ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਦੱਸਿਆ ਕਿ ਕਾਂਗਰਸ ਨੇ ਮਗਨਰੇਗਾ ਨੂੰ ਬਚਾਉਣ ਦਾ ਪ੍ਰਣ ਕੀਤਾ ਹੈ ਤੇ ਪਾਰਟੀ ਇਸ ਮੁੱਦੇ ਨੂੰ ਜਨਤਾ ਦੇ ਵਿਚਕਾਰ ਲੈ ਕੇ ਜਾਵੇਗੀ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦੇ ਵਿਰੋਧ 'ਚ ਕਾਂਗਰਸ ਵੱਲੋਂ 5 ਜਨਵਰੀ ਤੋਂ ਪੂਰੇ ਦੇਸ਼ ਵਿਚ 'ਮਗਨਰੇਗਾ ਬਚਾਓ ਮੁਹਿੰਮ' ਸ਼ੁਰੂ ਕੀਤੀ ਜਾਵੇਗੀ | ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਖੜਗੇ ਦੀ ਇਸ ਅਪੀਲ ਦਾ ਸਮਰਥਨ ਕੀਤਾ ਹੈ | ਖੜਗੇ ਨੇ ਕਿਹਾ ਕਿ ਮਗਨਰੇਗਾ ਸਿਰਫ਼ ਇਕ ਯੋਜਨਾ ਨਹੀਂ ਹੈ, ਸਗੋਂ ਸੰਵਿਧਾਨਕ ਤੌਰ 'ਤੇ ਕੰਮ ਕਰਨ ਦੇ ਅਧਿਕਾਰ ਦੀ ਗਰੰਟੀ ਹੈ | ਇਸ ਨੂੰ ਕਮਜ਼ੋਰ ਜਾਂ ਖ਼ਤਮ ਕਰਨਾ ਗ਼ਰੀਬਾਂ ਤੇ ਮਜ਼ਦੂਰਾਂ ਦੇ ਅਧਿਕਾਰਾਂ 'ਤੇ ਸਿੱਧਾ ਹਮਲਾ ਹੈ | ਕਾਂਗਰਸ ਪ੍ਰਧਾਨ ਨੇ ਦੋਸ਼ ਲਗਾਇਆ ਕਿ ਮਗਨਰੇਗਾ ਤੋਂ ਮਹਾਤਮਾ ਗਾਂਧੀ ਦਾ ਨਾਮ ਹਟਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, ਜਿਸ ਦਾ ਲੋਕਤੰਤਰੀ ਢੰਗ ਨਾਲ ਵਿਰੋਧ ਕੀਤਾ ਜਾਵੇਗਾ | 20 ਸਾਲ ਪੁਰਾਣੇ ਮਗਨਰੇਗਾ ਦੀ ਥਾਂ ਲੈਣ ਵਾਲਾ ਵੀ ਬੀ-ਜੀ ਰਾਮ ਜੀ ਬਿੱਲ ਵਿਰੋਧੀ ਧਿਰ ਦੇ ਜ਼ੋਰਦਾਰ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਪਾਸ ਕੀਤਾ ਗਿਆ ਸੀ | ਨਵੇਂ ਕਾਨੂੰਨ 'ਚ ਪੇਂਡੂ ਮਜ਼ਦੂਰਾਂ ਲਈ 125 ਦਿਨਾਂ ਦੀ ਮਜ਼ਦੂਰੀ ਰੁਜ਼ਗਾਰ ਦੀ ਵਿਵਸਥਾ ਹੈ | ਜ਼ਿਕਰਯੋਗ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ 'ਚ ਮਹਾਗਠਜੋੜ ਦੀ ਹਾਰ ਤੋਂ ਬਾਅਦ ਅੱਜ ਪਹਿਲੀ ਵਾਰ ਹੋਈ ਸੀ.ਡਬਲਿਊ.ਸੀ. ਦੀ ਮੀਟਿੰਗ 'ਚ ਪਾਰਟੀ ਦੇ ਸੀਨੀਅਰ ਆਗੂ ਸ਼ਾਮਲ ਹੋ ਰਹੇ ਹਨ, ਜਿਨ੍ਹਾਂ 'ਚ ਖੜਗੇ ਸਮੇਤ ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ
ਸੁਖਵਿੰਦਰ ਸਿੰਘ ਸੁੱਖੂ, ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਤੇ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਸ਼ਾਮਲ ਹਨ | ਪਾਰਟੀ ਆਗੂ ਸ਼ਸ਼ੀ ਥਰੂਰ ਵੀ ਇਸ ਮੀਟਿੰਗ 'ਚ ਮÏਜੂਦ ਸਨ | ਮੀਟਿੰਗ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਆਗੂਆਂ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ | ਉਨ੍ਹਾਂ ਨੇ ਮਰਹੂਮ ਕਾਂਗਰਸੀ ਆਗੂਆਂ ਸ਼ਿਵਰਾਜ ਪਾਟਿਲ ਅਤੇ ਸ੍ਰੀਪ੍ਰਕਾਸ਼ ਜੈਸਵਾਲ ਨੂੰ ਸ਼ਰਧਾਂਜਲੀ ਦੇਣ ਲਈ 2 ਮਿੰਟ ਦਾ ਮÏਨ ਵੀ ਰੱਖਿਆ ਗਿਆ |
ਮਗਨਰੇਗਾ ਤੇ ਪੇਂਡੂ ਅਰਥਵਿਵਸਥਾ ਦੀ ਰੱਖਿਆ ਲਈ ਕਾਂਗਰਸ ਕੋਈ ਕਸਰ ਨਹੀਂ ਛੱਡੇਗੀ-ਰਾਹੁਲ

ਬੈਠਕ ਤੋਂ ਬਾਅਦ ਰਾਹੁਲ ਗਾਂਧੀ ਨੇ ਵੀ ਮਗਨਰੇਗਾ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕੀਤਾ | ਉਨ੍ਹਾਂ ਕਿਹਾ ਕਿ ਮਗਨਰੇਗਾ ਸਿਰਫ਼ ਇਕ ਯੋਜਨਾ ਨਹੀਂ ਸੀ, ਸਗੋਂ ਇਕ ਅਧਿਕਾਰ-ਅਧਾਰਿਤ ਸੰਕਲਪ ਸੀ ਜਿਸ ਰਾਹੀਂ ਦੇਸ਼ ਦੇ ਲੱਖਾਂ ਲੋਕਾਂ ਨੂੰ ਹਰ ਸਾਲ ਇਕ ਨਿਸ਼ਚਿਤ ਆਮਦਨ ਮਿਲਦੀ ਸੀ | ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਮਗਨਰੇਗਾ ਦੇ ਤਹਿਤ ਮਿਲਣ ਵਾਲਾ ਪੈਸਾ ਹੁਣ ਰਾਜਾਂ ਤੋਂ ਖੋਹ ਕੇ ਕੇਂਦਰ ਦੇ ਕੋਲ ਲੈ ਜਾਇਆ ਜਾ ਰਿਹਾ ਹੈ, ਜਿਸ ਨਾਲ ਦੇਸ਼ ਨੂੰ ਆਰਥਿਕ ਨੁਕਸਾਨ ਹੋਵੇਗਾ ਤੇ ਗ਼ਰੀਬ ਜਨਤਾ ਨੂੰ ਭਾਰੀ ਤਕਲੀਫ਼ ਝੇਲਣੀ ਪਵੇਗੀ | ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਮਗਨਰੇਗਾ ਨਾਲ ਜੁੜਿਆ ਇਹ ਫ਼ੈਸਲਾ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਲਿਆ ਗਿਆ ਸੀ | ਇਸ ਨੂੰ ਨਾ ਤਾਂ ਕੈਬਨਿਟ ਵਿਚ ਚਰਚਾ ਲਈ ਲਿਆਂਦਾ ਗਿਆ ਤੇ ਨਾ ਹੀ ਰਾਜਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪਿੰਡਾ ਤੋਂ ਖੋਹਿਆ ਗਿਆ ਪੈਸਾ ਅੱਗੇ ਜਾ ਕੇ ਵੱਡੇ ਉਦਯੋਗਪਤੀਆਂ ਕੋਲ ਪੁੱਜੇਗਾ, ਜਿਸ ਨਾਲ ਅਸਮਾਨਤਾ ਹੋਰ ਵਧੇਗੀ | ਰਾਹੁਲ ਨੇ ਮੁੜ ਦੁਹਰਾਇਆ ਕਿ ਪਾਰਟੀ ਮਗਨਰੇਗਾ ਤੇ ਪੇਂਡੂ ਅਰਥਵਿਵਸਥਾ ਦੀ ਰੱਖਿਆ ਲਈ ਹਰ ਪੱਧਰ 'ਤੇ ਲੜਦੀ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਸਾਬਤ ਸੂਰਤ ਅਤੇ ਬਾਣੀ ਬਾਣੇ ਦੇ ਧਾਰਨੀ ਬਣਨ ਨੌਜਵਾਨ-ਜਥੇਦਾਰ ਅਗਲੀ ਖ਼ਬਰ ਪਟਨਾ ਸਾਹਿਬ ਵਿਖੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ <br/>
Ad Position 24