10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਇਮਰਾਨ ਖਾਨ ਤੇ ਬੁਸ਼ਰਾ ਬੀਬੀ ਨੇ ਤੋਸ਼ਾਖ਼ਾਨਾ-2 ਮਾਮਲੇ ਦੀ ਸਜ਼ਾ ਨੂੰ ਦਿੱਤੀ ਚੁਣੌਤੀ

Ad Position 21
repet_subhas-goyals [Copy P29]
ਅਜੀਤ ਡੈਸਕ 30-12-2025

ਅੰਮਿ੍ਤਸਰ, 29 ਦਸੰਬਰ (ਸੁਰਿੰਦਰ ਕੋਛੜ)-ਜੇਲ੍ਹ 'ਚ ਬੰਦ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਸੰਸਥਾਪਕ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੇ ਸੋਮਵਾਰ ਨੂੰ ਤੋਸ਼ਾਖ਼ਾਨਾ-2 ਮਾਮਲੇ 'ਚ ਆਪਣੀਆਂ ਸਜ਼ਾਵਾਂ ਵਿਰੁੱਧ ਇਸਲਾਮਾਬਾਦ ਹਾਈ ਕੋਰਟ 'ਚ ਵੱਖਰੀਆਂ ਅਪੀਲਾਂ ਦਾਇਰ ਕੀਤੀਆਂ | ਉਨ੍ਹਾਂ ਨੂੰ ਇਸ ਮਹੀਨੇ ਦੇ ਸ਼ੁਰੂ 'ਚ ਇਕ ਵਿਸ਼ੇਸ਼ ਅਦਾਲਤ ਦੁਆਰਾ 17-17 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ | ਉਕਤ ਮਾਮਲੇ 'ਚ ਇਮਰਾਨ ਖ਼ਾਨ ਅਤੇ ਬੁਸ਼ਰਾ ਬੀਬੀ ਨੂੰ ਲਗਜ਼ਰੀ ਸਰਕਾਰੀ ਤੋਹਫ਼ਿਆਂ ਦੀ ਘੱਟ ਕੀਮਤ 'ਤੇ ਖ਼ਰੀਦਦਾਰੀ ਕਰਨ ਦੇ ਦੋਸ਼ 'ਚ 1 ਕਰੋੜ 64 ਲੱਖ ਪਾਕਿਸਤਾਨੀ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਇਹ ਸਜ਼ਾ ਤੋਸ਼ਾਖ਼ਾਨਾ ਤੋਂ ਇਕ ਮਹਿੰਗੇ ਬੁਲਗਾਰੀ ਗਹਿਣਿਆਂ ਦੇ ਸੈੱਟ ਨੂੰ ਮਾਮੂਲੀ ਕੀਮਤ 'ਤੇ ਪ੍ਰਾਪਤ ਕਰਨ ਨਾਲ ਸੰਬੰਧਿਤ ਹੈ | ਸਪੈਸ਼ਲ ਜੱਜ ਸੈਂਟਰਲ ਸ਼ਾਹਰੁਖ਼ ਅਰਜੁਮੰਡ ਨੇ ਅਡਿਆਲਾ ਜੇਲ੍ਹ 'ਚ ਲਗਭਗ 80 ਸੁਣਵਾਈਆਂ ਕਰਨ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ | ਹਾਈ ਕੋਰਟ 'ਚ ਦਾਇਰ ਕੀਤੀਆਂ ਪਟੀਸ਼ਨਾਂ 'ਚ ਕਿਹਾ ਗਿਆ ਹੈ ਕਿ ਹੇਠਲੀ ਅਦਾਲਤ ਨੇ ਗਲਤ ਤਰੀਕੇ ਨਾਲ ਸੋਹੈਬ ਅੱਬਾਸੀ ਨਾਮੀ ਇਕ ਵਿਅਕਤੀ ਦੀ ਗਵਾਹੀ 'ਤੇ ਭਰੋਸਾ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਕਾਨੂੰਨੀ ਤੌਰ 'ਤੇ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ | ਉਨ੍ਹਾਂ ਨੇ ਇਹ ਵੀ ਦਲੀਲ ਦਿੱਤੀ ਕਿ ਇੱਕੋ ਅਪਰਾਧ ਲਈ ਕਈ ਸਜ਼ਾਵਾਂ ਨਹੀਂ ਦਿੱਤੀਆਂ ਜਾ ਸਕਦੀਆਂ ਅਤੇ ਵਿਸ਼ੇਸ਼ ਕੇਂਦਰੀ ਅਦਾਲਤ ਕੋਲ ਕੇਸ ਦੀ ਸੁਣਵਾਈ ਕਰਨ ਦਾ ਅਧਿਕਾਰ ਨਹੀਂ ਸੀ | ਇਮਰਾਨ ਖ਼ਾਨ ਅਤੇ ਬੁਸ਼ਰਾ ਨੇ ਆਪਣੀਆਂ ਅਪੀਲਾਂ 'ਚ ਦੋਸ਼ ਲਗਾਇਆ ਕਿ ਇਹ ਮਾਮਲਾ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਹੈ | ਇਮਰਾਨ ਖ਼ਾਨ ਦੀ ਪਟੀਸ਼ਨ ਨੂੰ ਡਾਇਰੀ ਨੰਬਰ 24560 ਦਿੱਤਾ ਗਿਆ ਹੈ ਅਤੇ ਬੁਸ਼ਰਾ ਦੀ ਅਪੀਲ ਨੂੰ ਡਾਇਰੀ ਨੰਬਰ 24561 ਵਜੋਂ ਦਰਜ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਰੱਖਿਆ ਮੰਤਰਾਲੇ ਵਲੋਂ 79000 ਕਰੋੜ ਦੇ ਰੱਖਿਆ ਖ਼ਰੀਦ ਪ੍ਰਸਤਾਵਾਂ ਨੂੰ ਮਨਜ਼ੂਰੀ <br/> ਅਗਲੀ ਖ਼ਬਰ ਪਾਕਿਸਤਾਨੀ ਅਤੇ ਅਫ਼ਗਾਨ ਮੌਲਵੀਆਂ ਨੇ ਮਿਲਾਇਆ ਹੱਥ <br/>
Ad Position 24