10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਰੱਖਿਆ ਮੰਤਰਾਲੇ ਵਲੋਂ 79000 ਕਰੋੜ ਦੇ ਰੱਖਿਆ ਖ਼ਰੀਦ ਪ੍ਰਸਤਾਵਾਂ ਨੂੰ ਮਨਜ਼ੂਰੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 30-12-2025
ਨਵੀਂ ਦਿੱਲੀ, 29 ਦਸੰਬਰ (ਏਜੰਸੀ)-ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਸੈਨਾ ਦੀ ਯੁੱਧ ਸਮਰੱਥਾ ਨੂੰ ਵਧਾਉਣ ਲਈ 79000 ਕਰੋੜ ਰੁਪਏ ਦੇ ਲਾਂਗ ਰੇਂਜ ਰਾਕਟ, ਮਿਜ਼ਾਈਲ, ਰਡਾਰ ਸਿਸਟਮ ਅਤੇ ਮਿਲਟਰੀ ਪਲੇਟਫਾਰਮ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ | ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਾਲੀ ਰੱਖਿਆ ਖਰੀਦ ਪ੍ਰੀਸ਼ਦ ਨੇ ਇਨ੍ਹਾਂ ਪ੍ਰਸਤਾਵਾਂ ਨੂੰ ਹਰੀ ਝੰਡੀ ਦਿੱਤੀ | ਡੀ. ਏ. ਸੀ. ਨੇ ਸੈਨਾ ਦੀ ਆਰਟਿਲਰੀ ਰੈਜੀਮੈਂਟ ਲਈ ਲਾਈਟਰ ਯੁੱਧ ਸਮੱਗਰੀ ਪ੍ਰਣਾਲੀਆਂ ਦੀ ਖ਼ਰੀਦ ਨੂੰ ਮਨਜ਼ੂਰੀ ਦਿੱਤੀ | ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਨੇ ਭਾਰਤੀ ਫ਼ੌਜ ਲਈ ਹੇਠਲੇ ਪੱਧਰ ਦੇ ਹਲਕੇ ਰਾਡਾਰਾਂ, ਪਿਨਾਕਾ ਰਾਕਟ ਸਿਸਟਮ ਲਈ ਲੰਬੀ ਦੂਰੀ ਦੇ ਗਾਈਡਡ ਰਾਕਟ ਗੋਲਾ ਬਾਰੂਦ ਅਤੇ ਏਕੀਕ੍ਰਿਤ ਡਰੋਨ ਡਿਟੈਕਸ਼ਨ ਐਂਡ ਇੰਟਰਡਿਕਸ਼ਨ ਸਿਸਟਮ (ਐਮਕੇ-2) ਦੀ ਖ਼ਰੀਦ ਨੂੰ ਵੀ ਪ੍ਰਵਾਨਗੀ ਦਿੱਤੀ | ਇਸ 'ਚ ਕਿਹਾ ਗਿਆ ਹੈ ਕਿ ਲਾਈਟਰ ਹਥਿਆਰਾਂ ਦੀ ਵਰਤੋਂ ਰਣਨੀਤਕ ਟੀਚਿਆਂ ਦੇ ਸਟੀਕ ਹਮਲੇ ਲਈ ਕੀਤੀ ਜਾਵੇਗੀ, ਜਦੋਂ ਕਿ ਹੇਠਲੇ ਪੱਧਰ ਦੇ ਹਲਕੇ ਰਾਡਾਰ ਛੋਟੇ ਆਕਾਰ, ਘੱਟ ਉਡਾਣ ਵਾਲੇ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਦਾ ਪਤਾ ਲਗਾਉਣਗੇ ਤੇ ਉਨ੍ਹਾਂ ਨੂੰ ਟਰੈਕ ਕਰਨਗੇ | ਇਸ ਵਿਚ ਕਿਹਾ ਗਿਆ ਹੈ ਕਿ ਉੱਚ ਮਹੱਤਤਾ ਵਾਲੇ ਟੀਚਿਆਂ ਨੂੰ ਪ੍ਰਭਾਵੀ ਢੰਗ ਨਾਲ ਨਿਸ਼ਾਨਾ ਬਣਾਉਣ ਲਈ ਪਿਨਾਕਾ ਰਾਕਟ ਸਿਸਟਮ ਦੀ ਰੇਂਜ ਅਤੇ ਸਟੀਕਤਾ ਨੂੰ ਵਧਾਉਣ ਲਈ ਲੰਬੀ ਰੇਂਜ ਦੇ ਗਾਈਡਡ ਰਾਕਟ ਖ਼ਰੀਦੇ ਜਾ ਰਹੇ ਹਨ | ਵਧੀ ਹੋਈ ਰੇਂਜ ਵਾਲਾ ਇੰਟੀਗ੍ਰੇਟਡ ਡਰੋਨ ਡਿਟੈਕਸ਼ਨ ਅਤੇ ਇੰਟਰਡਿਕਸ਼ਨ ਸਿਸਟਮ ਰਣਨੀਤਕ ਯੁੱਧ ਖੇਤਰ ਅਤੇ ਅੰਦਰੂਨੀ ਇਲਾਕਿਆਂ 'ਚ ਭਾਰਤੀ ਸੈਨਾ ਦੀਆਂ ਮਹੱਤਵਪੂਰਨ ਸੰਪਤੀਆਂ ਦੀ ਰੱਖਿਆ ਕਰੇਗਾ | ਭਾਰਤੀ ਜਲ ਸੈਨਾ ਲਈ ਹਾਈ ਫਰੀਕਵੈਂਸੀ ਸਾਫਟਵੇਅਰ ਡਿਫਾਈਨਡ ਰੇਡੀਓ (ਐਚ. ਐਫ. ਐਸ. ਡੀ. ਆਰ.) ਮੈਨਪੈਕ ਦੀ ਖਰੀਦ ਅਤੇ ਹਾਈ ਐਲਟੀਟਿਊਡ ਲਾਂਗ ਰੇਂਜ ਰਿਮੋਟਲੀ ਪਾਇਲਟੇਡ ਏਅਰਕ੍ਰਾਫਟ ਸਿਸਟਮ ਨੂੰ ਲੀਜ਼ 'ਤੇ ਲੈਣ ਦੀ ਮਨਜ਼ੂਰੀ ਦਿੱਤੀ ਗਈ | ਇਸ ਵਿਚ ਕਿਹਾ ਗਿਆ ਹੈ ਕਿ ਭਾਰਤੀ ਹਵਾਈ ਸੈਨਾ ਲਈ 'ਆਟੋਮੈਟਿਕ ਟੇਕ ਆਫ ਲੈਂਡਿੰਗ ਰਿਕਾਰਡਿੰਗ ਸਿਸਟਮ', ਐਸਟ੍ਰਾ ਐਮਕੇ-2 ਮਿਜ਼ਾਈਲ, ਫੁੱਲ ਮਿਸ਼ਨ ਸਿਮੂਲੇਟਰ ਅਤੇ ਸਪਾਈਸ-1000 ਲੰਬੀ ਦੂਰੀ ਦੀ ਗਾਈਡਡ ਕਿੱਟ ਆਦਿ ਦੀ ਖ਼ਰੀਦ ਨੂੰ ਮਨਜ਼ੂਰੀ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਅਰਾਵਲੀ ਪਹਾੜੀਆਂ ਮਾਮਲੇ 'ਚ ਆਪਣੇ ਹੀ ਫ਼ੈਸਲੇ 'ਤੇ ਰੋਕ <br/> ਅਗਲੀ ਖ਼ਬਰ ਇਮਰਾਨ ਖਾਨ ਤੇ ਬੁਸ਼ਰਾ ਬੀਬੀ ਨੇ ਤੋਸ਼ਾਖ਼ਾਨਾ-2 ਮਾਮਲੇ ਦੀ ਸਜ਼ਾ ਨੂੰ ਦਿੱਤੀ ਚੁਣੌਤੀ
Ad Position 24