20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਖ਼ਾਲਸਾ ਕਾਲਜ ਦੇ ਰਸਾਇਣ ਵਿਭਾਗ ਨੇ ਇਕ ਰੋਜ਼ਾ ਵਰਕਸ਼ਾਪ ਲਗਾਈ

Ad Position 21
No active advertisement
ਅਜੀਤ ਡੈਸਕ 04-09-2025
ਹੁਸ਼ਿਆਰਪੁਰ, 3 ਸਤੰਬਰ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ (ਸਿੱਖਿਆ) ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪਿ੍ੰਸੀਪਲ ਡਾ. ਜਸਪਾਲ ਸਿੰਘ ਅਗਵਾਈ ਹੇਠ ਕਾਲਜ ਦੇ ਰਸਾਇਣ ਵਿਭਾਗ ਦੀ ਸੀ.ਵੀ. ਰਮਨ ਸੁਸਾਇਟੀ ਆਫ਼ ਕੈਮੀਕਲ ਸਾਇੰਸ ਨੇ ਆਈ.ਆਈ.ਸੀ. ਅਤੇ ਆਈ.ਕਿਊ.ਏ. ਸੀ. ਦੇ ਸਹਿਯੋਗ ਨਾਲ ਏਾਜਲ ਇਨਵੈਸਟਮੈਂਟ/ਵੀ.ਸੀ. ਫੰਡਿੰਗ ਓਪਰਚੁਨਟੀ ਫ਼ਾਰ ਅਰਲੀ ਸਟੇਜ ਐਂਟਰਪ੍ਰੀਨਿਰਜ' ਵਿਸ਼ੇ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ, ਜਿਸ 'ਚ ਮੈਡਮ ਸੋਨੀਆ ਅਗਰਵਾਲ (ਅਸਿਸਟੈਂਟ ਪ੍ਰੋਫ਼ੈਸਰ, ਕਾਮਰਸ ਵਿਭਾਗ ਐੱਸ.ਪੀ.ਐਨ. ਕਾਲਜ, ਮੁਕੇਰੀਆਂ) ਮੁੱਖ ਬੁਲਾਰੇ ਸਨ | ਉਨ੍ਹਾਂ ਨੇ 'ਕੈਮਿਸਟਰੀ ਆਫ਼ ਫੰਡਿੰਗ: ਹਉ ਏਾਜਲ ਇਨਵੈਸਟਰ ਟਰਾਂਸਫਾਰਮ ਆਈਡੀਆ ਇੰਟੂ ਇੰਟਰਪ੍ਰਾਈਜਸ' ਵਿਸ਼ੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਰਸਾਇਣ ਵਿਭਾਗ ਦੇ ਮੁਖੀ ਅਤੇ ਆਈ.ਕਿਊ.ਏ.ਸੀ. ਕੋਆਰਡੀਨੇਟਰ ਡਾ. ਪੰਕਜ ਸ਼ਰਮਾ ਅਤੇ ਮੈਡਮ ਸੋਨਾ ਕੁਮਾਰੀ ਨੇ ਵੀ ਇਸ ਵਿਸ਼ੇ ਸੰਬੰਧੀ ਜਾਣਕਾਰੀ ਵਿਚ ਵਾਧਾ ਕੀਤਾ | ਅੰਤ ਵਿਚ ਵਰਕਸ਼ਾਪ ਦੇ ਆਯੋਜਨ ਕਰਤਾ ਡਾ. ਰਾਬਿਆ ਸ਼ਰਮਾ ਨੇ ਮੈਡਮ ਸੋਨੀਆ ਅਗਰਵਾਲ ਦਾ ਉਚੇਚੇ ਤੌਰ 'ਤੇ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਇਸ ਵਿਸ਼ੇ ਸੰਬੰਧੀ ਜਾਗਰੂਕ ਹੋਣ ਲਈ ਪ੍ਰੇਰਿਆ | ਇਸ ਦੌਰਾਨ ਰਸਾਇਣ ਵਿਭਾਗ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 5 ਕਾਬੂ ਅਗਲੀ ਖ਼ਬਰ ਐਸ.ਡੀ.ਐਮ. ਨੇ ਚੱਬੇਵਾਲ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕਰਕੇ ਰਾਹਤ ਸਮੱਗਰੀ ਵੰਡੀ
Ad Position 24