ਗੜ੍ਹਸ਼ੰਕਰ, 25 ਸਤੰਬਰ (ਧਾਲੀਵਾਲ) -ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਦੱਸਿਆ ਪੰਜਾਬ ਯੂਨੀਵਰਸਿਟੀ ਵਲੋਂ ਵਾਈਸ ਚਾਂਸਲਰ ਦੀ ਪ੍ਰਵਾਨਗੀ ਨਾਲ ਲੇਟ ਫ਼ੀਸ ਨਾਲ ਦਾਖ਼ਲੇ ਦੀ ਮਿਤੀ 30 ਸਤੰਬਰ ਤੱਕ ਵਧਾ ਦਿੱਤੀ ਗਈ ਹੈ | ਵਿਦਿਆਰਥੀ ਹੁਣ 5510 ਰੁਪਏ ਲੀਟ ਫ਼ੀਸ ਭਰਕੇ 30 ਸਤੰਬਰ ਤੱਕ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਪੱਧਰ ਦੇ ਕੋਰਸਾਂ ਵਿਚ ਦਾਖ਼ਲਾ ਲੈ ਸਕਦੇ ਹਨ ਤੇ ਵਿਦਿਆਰਥੀਆਂ ਲਈ ਦਾਖ਼ਲੇ ਦਾ ਇਹ ਅੰਤਿਮ ਮੌਕਾ ਹੋ ਸਕਦਾ ਹੈ | ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਦੱਸਿਆ ਕਿ ਵਿਦਿਆਰਥੀ ਕਾਲਜ ਵਿਚ ਬੀ. ਏ., ਬੀ. ਕਾਮ., ਬੀ. ਐੱਸ. ਸੀ. (ਮੈਡੀਕਲ/ਨਾਨ ਮੈਡੀਕਲ), ਬੀ. ਐੱਸ. ਸੀ. ਬੀ. ਐੱਡ., ਪੀ. ਜੀ. ਡੀ. ਸੀ. ਏ., ਐੱਮ. ਕਾਮ., ਐੱਮ. ਏ. ਹਿਸਟਰੀ, ਐੱਮ. ਐੱਸ. ਸੀ. ਮੈਥ ਤੇ ਕੈਮਿਸਟਰੀ 'ਚ ਦਾਖ਼ਲਾ ਲੈ ਸਕਦੇ ਹਨ | ਉਨ੍ਹਾਂ ਕਿਹਾ ਕਿ ਕਾਲਜ 'ਚ ਬੀ. ਏ. ਬੀ. ਐੱਡ. ਤੇ ਬੀ. ਸੀ. ਏ. ਭਾਗ ਪਹਿਲਾ ਦੀਆਂ ਸੀਟਾਂ ਭਰ ਚੁੱਕੀਆਂ ਹਨ |