08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਰੀਤਿਕਾ ਰਾਣਾ ਨੂੰ ਉਪਕਾਰ ਟਰੱਸਟ ਨੇ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 26-09-2025
ਬੀਣੇਵਾਲ, 25 ਸਤੰਬਰ (ਬੈਜ ਚੌਧਰੀ)-ਪਿੰਡ ਬੀਣੇਵਾਲ ਦੇ ਮਾਸਟਰ ਅਜੇ ਰਾਣਾ ਦੀ ਹੋਣਹਾਰ ਬੇਟੀ ਰੀਤਿਕਾ ਰਾਣਾ ਵਲੋਂ ਨੀਟ ਪ੍ਰੀਖਿਆ 2025 ਵਿਚ 548 ਅੰਕ ਪ੍ਰਾਪਤ ਕਰਕੇ 13324 ਵਾਂ ਰੈਂਕ ਹਾਸਲ ਕੀਤਾ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂਬਿਸ਼ਨਪੁਰੀ ਭਵਾਨੀਪੁਰ ਤੋਂ ਬਾਹਰਵੀਂ ਤਕ ਸਿੱਖਿਆ ਪ੍ਰਾਪਤ ਕਰਕੇ ਰੀਤਿਕਾ ਰਾਣਾ ਵਲੋਂ ਨੀਟ ਪ੍ਰੀਖਿਆ 'ਚ ਵਧੀਆ ਰੈਂਕ ਪ੍ਰਾਪਤ ਕਰਦੇ ਹੋਏ ਸਰਕਾਰੀ ਮੈਡੀਕਲ ਕਾਲਜ ਅੰਮਿ੍ਤਸਰ ਵਿਚ ਐਮ. ਬੀ. ਬੀ. ਐਸ. ਦੀ ਸੀਟ ਪ੍ਰਾਪਤ ਕੀਤੀ | ਉਪਕਾਰ ਐਜੂਕੇਸ਼ਨ ਐਂਡ ਚੈਰੀਟੇਬਲ ਟ੍ਰਸਟ ਗੜ੍ਹਸ਼ੰਕਰ ਵਲੋਂ ਰੀਤਿਕਾ ਰਾਣਾ ਦੀ ਇਸ ਪ੍ਰਾਪਤੀ ਲਈ ਉਨਾਂ ਦੇ ਨਿਵਾਸ ਬੀਣੇਵਾਲ ਪਹੁੰਚ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ, ਭੁਪਿੰਦਰ ਰਾਣਾ, ਸੰਦੀਪ ਸ਼ਰਮਾ, ਸਾਬਕਾ ਸਰਪੰਚ ਮਾਸਟਰ ਸੁਭਾਸ਼ ਚੰਦਰ, ਸਮਾਜ ਸੇਵੀ ਰਾਮ ਲੁਭਾਇਆ, ਲੈਕਚਰਾਰ ਰਾਜ ਕੁਮਾਰ,ਮਾਸਟਰ ਅਸ਼ਵਨੀ ਰਾਣਾ, ਪ੍ਰਸ਼ੋਤਮ ਸੇਠੀ ਅਤੇ ਵਿਜੇ ਰਾਣਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਖਿਆਵਾਂ ਨੂੰ ਜੀਵਨ ਜਾਂਚ ਬਣਾਇਆ ਜਾਵੇ - ਸਾਬਕਾ ਮੰਤਰੀ ਗਿਲਜੀਆਂ ਅਗਲੀ ਖ਼ਬਰ ਖ਼ਾਲਸਾ ਕਾਲਜ 'ਚ ਲੇਟ ਫ਼ੀਸ ਨਾਲ ਦਾਖ਼ਲਾ 30 ਤੱਕ-ਡਾ. ਅਮਨਦੀਪ ਹੀਰਾ
Ad Position 24