ਟਾਂਡਾ ਉੜਮੁੜ, 25 ਸਤੰਬਰ (ਭਗਵਾਨ ਸਿੰਘ ਸੈਣੀ)- ਸ੍ਰੀ ਰਾਮਾ ਡਰਾਮੇਟਿਕ ਕਲੱਬ ਵਲੋਂ ਸਾਲਾਨਾ ਸ੍ਰੀ ਰਾਮ-ਲੀਲ੍ਹਾ ਦਾ ਮੰਚਨ ਲਗਾਤਾਰ ਜਾਰੀ ਹੈ | ਬੀਤੀ ਰਾਤ ਰਾਮ-ਲੀਲ੍ਹਾ ਦੀ ਚੌਥੀ ਨਾਈਟ ਦਾ ਉਦਘਾਟਨ ਮੁੱਖ ਮਹਿਮਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਨੇ ਕੀਤਾ | ਇਸ ਦੌਰਾਨ ਕਲੱਬ ਦੀ ਟੀਮ ਚੇਅਰਮੈਨ ਨਵਦੀਪ ਕੁਮਾਰ, ਪ੍ਰਧਾਨ ਵਿਕਾਸ ਮਦਾਨ, ਬ੍ਰਹਮ ਸੈਣੀ, ਸੁਭਾਸ਼ ਰੇਹਾਨ ਨੇ ਸਾਬਕਾ ਮੰਤਰੀ ਗਿਲਜੀਆਂ ਅਤੇ ਉਨ੍ਹਾਂ ਦੀ ਟੀਮ ਦਾ ਸਨਮਾਨ ਕੀਤਾ | ਇਸ ਮੌਕੇ ਸਾਬਕਾ ਮੰਤਰੀ ਗਿਲਜੀਆਂ ਨੇ ਬੱਚਿਆਂ ਅਤੇ ਨੌਜਵਾਨ ਪੀੜੀ ਨੂੰ ਰਾਮ-ਲੀਲ੍ਹਾ ਦੇ ਮੰਚਨ ਰਾਹੀਂ ਆਪਣੀ ਧਾਰਮਿਕ ਵਿਰਾਸਤ ਅਤੇ ਭਗਵਾਨ ਸ੍ਰੀ ਰਾਮ ਜੀ ਦੀਆਂ ਸਿੱਖਿਆਵਾਂ ਨਾਲ ਜੋੜਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਆਖਿਆ ਕਿ ਰਾਮ-ਲੀਲ੍ਹਾ ਨੂੰ ਮਹਿਜ਼ ਡਰਾਮੇ ਦੇ ਰੂਪ ਵਿਚ ਵੇਖਣ ਦੀ ਬਜਾਏ ਮਰਯਾਦਾ ਪ੍ਰਸ਼ੋਤਮ ਸ੍ਰੀ ਭਗਵਾਨ ਰਾਮ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ਜਾਚ ਬਣਾਉਣਾ ਚਾਹੀਦਾ ਹੈ | ਬੀਤੀ ਰਾਤ ਕਲੱਬ ਦੇ ਕਲਾਕਾਰਾਂ ਨੇ ਮਾਤਾ ਸੀਤਾ ਸਵੰਬਰ ਅਤੇ ਭਗਵਾਨ ਪਰਸ਼ੂਰਾਮ ਜੀ ਦੇ ਪ੍ਰਸੰਗ ਦਾ ਮੰਚਨ ਕੀਤਾ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਗੁਰਸੇਵਕ ਮਾਰਸ਼ਲ, ਐੱਮ.ਸੀ. ਕਿ੍ਸ਼ਨ ਬਿੱਟੂ, ਲਾਡੀ ਵੈਦ, ਗੁਰਮੁਖ ਸਿੰਘ, ਬਾਬੂ ਰੂਪ ਲਾਲ, ਪਿੰਕੀ ਸੰਗਰ, ਜਸਵਿੰਦਰ ਕਾਕਾ, ਡਾ. ਬਲਦੇਵ ਰਾਜ, ਆਸ਼ੂ ਵੈਦ, ਸਨੀ ਪੰਡਿਤ, ਲਲਿਤ ਵੈਦ, ਸ਼ਿਵ ਪੰਮੀ, ਨਰਿੰਦਰ ਅਰੋੜਾ, ਪੰਕਜ ਸਚਦੇਵਾ, ਧੀਰਜ ਪੁਰੀ, ਮਨੂੰ, ਸ਼ੈਂਕੀ ਵਰਮਾ, ਕਰਨ ਜਸਰਾ, ਰਾਜਾ ਦਿਆਲ, ਤਰੁਣ ਲਖਨਪਾਲ, ਨਿਖਿਲ ਕਨੌਜੀਆ, ਨਿਤੀਸ਼ ਹੀਰਾ, ਮੋਨੂੰ, ਜੌਲੀ, ਬੇਅੰਤ ਸਿੰਘ, ਵਿਜੇ ਕੁਮਾਰ, ਸੁਰਜੀਤ, ਰਿੰਕੂ ਹਾਂਡਾ ਆਦਿ ਹਾਜ਼ਰ ਸਨ |