ਕੋਟਫ਼ਤੂਹੀ, 25 ਸਤੰਬਰ (ਅਟਵਾਲ)-ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਕੋਟਫ਼ਤੂਹੀ ਪ੍ਰਧਾਨ ਨਰਿੰਦਰ ਅਜਨੋਹਾ, ਜਨਰਲ ਸਕੱਤਰ ਉਂਕਾਰ ਸਿੰਘ ਅਤੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਸੂਰਜ ਪ੍ਰਕਾਸ਼ ਸਿੰਘ ਨੇ ਸਰਕਾਰੀ ਐਲੀਮੈਂਟਰੀ ਸਕੂਲ ਫੁਗਲਾਣਾ ਵਿਖੇ ਨਿਗੂਣੇ ਮਾਣ ਭੱਤੇ ਤੇ ਕੰਮ ਕਰ ਰਹੀ ਮਿਡ-ਡੇ-ਮੀਲ ਵਰਕਰ ਮੀਨਾ ਰਾਣੀ ਦੇ ਘਰ ਦੀ ਹਾਲਤ ਨੂੰ ਦੇਖਦਿਆਂ ਉਸਦੀ ਮਾਇਕ ਮਦਦ ਕੀਤੀ | ਇਸ ਸਬੰਧ ਵਿਚ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਨੇ ਬਲਾਕ ਕੋਟਫ਼ਤੂਹੀ ਦੇ ਅਧਿਆਪਕਾਂ ਅਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਤੀਹ ਹਜ਼ਾਰ ਰੁਪਏ ਦੀ ਮਾਲੀ ਮਦਦ ਇਕੱਤਰ ਕਰ ਕੇ ਉਕਤ ਮਿਡ-ਡੇ-ਮੀਲ ਵਰਕਰ ਨੂੰ ਦਿੱਤੀ | ਇਸ ਮੌਕੇ ਉਨ੍ਹਾਂ ਦੱਸਿਆ ਕਿ ਮੀਂਹ ਦੇ ਚੱਲਦਿਆਂ ਔਰਤ ਦੇ ਘਰ ਦੀ ਛੱਤ ਡਿਗ ਪਈ ਸੀ | ਆਗੂਆਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਵੀ ਮਿਡ-ਡੇ-ਮੀਲ ਵਰਕਰ ਦੇ ਘਰ ਦਾ ਮੁਆਇਨਾ ਕਰ ਕੇ ਉਚਿੱਤ ਮੁਆਵਜ਼ਾ ਦੇਵੇ | ਇਸ ਮੌਕੇ ਮਿਡ-ਡੇ-ਮੀਲ ਵਰਕਰ ਮੀਨਾ ਰਾਣੀ, ਉਂਕਾਰ ਸਿੰਘ, ਕਿਸਾਨ ਆਗੂ ਸੂਰਜ ਪ੍ਰਕਾਸ਼ ਸਿੰਘ, ਜਸਵਿੰਦਰ ਸਿੰਘ, ਪਿ੍ੰਸੀਪਲ ਹਰ ਮਨੋਜ ਕੁਮਾਰ, ਬਲਾਕ ਨੋਡਲ ਅਫ਼ਸਰ ਨਰਿੰਦਰ ਸਿੰਘ, ਹੈੱਡ-ਟੀਚਰ ਜੋਤੀ ਮੈਡਮ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਗੁਰਬਖ਼ਸ਼ ਕੌਰ, ਰੀਤਾ ਦੇਵੀ, ਰਮਾ ਮੈਡਮ ਆਦਿ ਹਾਜ਼ਰ ਸਨ |