ਹੁਸ਼ਿਆਰਪੁਰ, 25 ਸਤੰਬਰ (ਨਰਿੰਦਰ ਸਿੰਘ ਬੱਡਲਾ)-ਲਾਇਨਜ਼ ਕਲੱਬ ਇੰਟਰਨੈਸ਼ਨਲ ਰਿਹਾਣਾ ਜੱਟਾਂ ਕੋਹਿਨੂਰ ਅਤੇ ਲਾਇਨਜ਼ ਕਲੱਬ ਇੰਟਰਨੈਸ਼ਨਲ ਹੁਸ਼ਿਆਰਪੁਰ ਸਮਰਪਣ ਐਕਟਿਵ ਵਲੋਂ ਓਜ਼ੋਨ ਪਰਤ ਦੀ ਰੱਖਿਆ ਸਬੰਧੀ ਇਕ ਵਿਸ਼ੇਸ਼ ਸੈਮੀਨਾਰ ਸੇਂਟ ਆਰ.ਐਨ.ਏ.ਜੀ. ਗੁਰੂਕੁਲ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ 'ਚ ਲਗਾਇਆ ਗਿਆ | ਸੈਮੀਨਾਰ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਲਾਇਨਜ਼ ਕਲੱਬਾਂ ਵਲੋਂ ਕੀਤੇ ਜਾ ਰਹੇ ਉਪਰਾਲੇ ਸਮਾਜ ਲਈ ਪ੍ਰੇਰਨਾਦਾਇਕ ਹਨ | ਇਸ ਮੌਕੇ ਲਾਇਨ ਡਾ. ਮੁਖ਼ਤਿਆਰ ਸਿੰਘ ਧਾਲੀਵਾਲ ਪ੍ਰਧਾਨ, ਲਾਇਨ ਡਾ. ਤੇਜਬੀਰ ਸਿੰਘ ਧਾਲੀਵਾਲ ਸਕੱਤਰ, ਲਾਇਨ ਐਮ.ਪੀ. ਸਿੱਧੂ ਜ਼ੋਨ ਚੇਅਰਮੈਨ, ਰਿਟਾ: ਐਕਸੀਅਨ ਲਾਇਨ ਐਸ.ਪੀ. ਜੱਖੂ, ਤੇ ਲਾਇਨ ਮੋਹਨ ਲਾਲ ਖ਼ਜ਼ਾਨਚੀ ਵਲੋਂ ਓਜ਼ੋਨ ਪਰਤ ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਕੌਂਸਲਰ ਚੌਧਰੀ ਮੁਖੀ ਰਾਮ, ਸੰਸਥਾਪਕ ਤਰਸੇਮ ਗੁਪਤਾ, ਮੁੱਖ ਪ੍ਰਬੰਧਕ ਰੀਨਾ ਗੋਇਲ ਨੇ ਵੀ ਓਜ਼ੋਨ ਦੀ ਸੁਰੱਖਿਆ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ |