21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਨਸ਼ਾ ਮੁਕਤੀ ਜਾਗਰੂਕਤਾ ਅਭਿਆਨ ਤਹਿਤ ਸੈਮੀਨਾਰ

Ad Position 21
No active advertisement
ਅਜੀਤ ਡੈਸਕ 19-10-2025
ਦਸੂਹਾ, 18 ਅਕਤੂਬਰ (ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਵਿਖੇ ਸ਼ਿਵਾਲਿਕ ਹਿਲਸ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਤੇ ਸੁਸਾਇਟੀ ਫ਼ਾਰ ਸਰਵਿਸ ਟੂ ਵਲੰਟਰੀ ਨਾਰਥ ਪੰਜਾਬ ਦੇ ਸਾਂਝੇ ਸਹਿਯੋਗ ਨਾਲ ਸੰਸਥਾ 'ਚ ਨਸ਼ਾ ਮੁਕਤੀ ਜਾਗਰੂਕਤਾ ਅਭਿਆਨ ਤਹਿਤ ਸੈਮੀਨਾਰ ਕਰਵਾਇਆ | ਇਸ ਗਤੀਵਿਧੀ ਦੇ ਇੰਚਾਰਜ ਅਸਿਸਟੈਂਟ ਪ੍ਰੋਫ਼ੈਸਰ ਇੰਦਰਪ੍ਰੀਤ ਕੌਰ ਸਨ | ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਅਸਿਸਟੈਂਟ ਪ੍ਰੋਫ਼ੈਸਰ ਸੋਨੀਆ ਕਟੋਚ ਵਲੋਂ ਨਿਭਾਈ ਗਈ | ਇਸ ਮੌਕੇ ਮੁੱਖ ਬੁਲਾਰੇ ਵਜੋਂ ਸੇਵਾ ਮੁਕਤ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਅਮਰਜੀਤ ਹਮਰੋਲ (ਚੀਫ਼ ਐਡਵਾਈਜ਼ਰ ਸ਼ਿਵਾਲਿਕ ਹਿਲਸ ਸੋਸਾਇਟੀ ਹੁਸ਼ਿਆਰਪੁਰ), ਡਾ. ਹਰਮਿੰਦਰ ਸਿੰਘ ਕੌਂਸਲਰ (ਨਸ਼ਾ ਮੁਕਤੀ ਕੇਂਦਰ ਸਰਕਾਰੀ ਹਸਪਤਾਲ ਦਸੂਹਾ) ਅਤੇ ਦਵਿੰਦਰ ਸਿੰਘ ਸੋਸ਼ਲ ਐਕਟਿਵਿਸ ਵੀ ਹਾਜ਼ਰ ਹੋਏ ਸਨ | ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਗੁਰਲੀਨ ਕੌਰ ਆਂਚਲ ਤੇ ਭਾਵਨਾ ਸਿੰਘ ਵਲੋਂ ਨਸ਼ੇ 'ਤੇ ਭਾਸ਼ਨ ਦਿੱਤੇ | ਇਸ ਮੌਕੇ ਅਮਰਜੀਤ ਹਮਰੋਲ ਤੇ ਡਾ. ਹਰਮਿੰਦਰ ਸਿੰਘ ਨੇ ਦੱਸਿਆ ਕਿ ਜੋ ਪੰਜਾਬ ਸਰਕਾਰ ਵਲੋਂ ਵੀ ਨਸ਼ਿਆਂ ਵਿਰੁੱਧ ਯੁੱਧ ਚੱਲ ਰਿਹਾ ਹੈ ਉਸ 'ਚ ਸਾਨੂੰ ਸਾਰਿਆਂ ਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ | ਉਨ੍ਹਾਂ ਨੇ ਦੱਸਿਆ ਕਿ ਨਸ਼ੇ ਸਾਡੇ ਸਮਾਜ ਨੂੰ ਖੋਖਲਾ ਕਰ ਰਹੇ ਹਨ ਤੇ ਨਸ਼ੇ ਜਿਥੇ ਸਾਡੇ ਸਰੀਰ ਦਾ ਨੁਕਸਾਨ ਕਰਦੇ ਹਨ ਉਥੇ ਸਮਾਜਿਕ ਨੁਕਸਾਨ ਵੀ ਹੈ ਤੇ ਆਰਥਿਕ ਪੱਖੋਂ ਵੀ ਸਾਨੂੰ ਕਮਜ਼ੋਰ ਕਰਦਾ ਹਨ | ਇਸ ਮੌਕੇ ਦਵਿੰਦਰ ਸਿੰਘ ਨੇ ਵੀ ਨਸ਼ਿਆਂ ਦੇ ਬੂਰੇ ਪ੍ਰਭਾਵਾਂ ਤੋਂ ਜਾਣੂੰ ਕਰਵਾਇਆ ਤੇ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਕਾਲਜ ਦੇ ਬੀ. ਐਡ. ਪਹਿਲੇ ਸਮੈਸਟਰ ਦੀ ਵਿਦਿਆਰਥਣ ਆਂਚਲ ਵਲੋਂ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਗਈ | ਇਸ ਮੌਕੇ ਕਾਲਜ ਦੀ ਸਮੁੱਚੀ ਮੈਨੇਜਮੈਂਟ ਕਮੇਟੀ, ਕਾਲਜ ਦੇ ਮੈਂਟਰ ਡਾ. ਵਰਿੰਦਰ ਕੌਰ ਪਿ੍ੰਸੀਪਲ ਜੀ. ਟੀ. ਬੀ. ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਤੇ ਜੀ. ਟੀ. ਬੀ. ਐਜੂਕੇਸ਼ਨਲ ਟਰੱਸਟ ਦੇ ਡੀਨ ਡਾ. ਰੁਪਿੰਦਰ ਕੌਰ ਰੰਧਾਵਾ ਵਲੋਂ ਬੱਚਿਆਂ ਨੂੰ ਮਾਨਸਿਕ ਤੇ ਸਰੀਰਕ ਪੱਖੋਂ ਤੰਦਰੁਸਤ ਰਹਿਣ ਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ | ਇਸ ਮੌਕੇ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਸੰਦੀਪ ਕੌਰ ਬੋਸਕੀ ਕੌਰ ਨੇ ਬਾਹਰੋਂ ਆਏ ਹੋਏ ਮਹਿਮਾਨਾਂ ਨੂੰ 'ਜੀ ਆਇਆਂ' ਕਿਹਾ ਤੇ ਧੰਨਵਾਦ ਕੀਤਾ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਪਰਿੰਗਡੇਲਜ਼ ਪਬਲਿਕ ਸਕੂਲ ਗਾਲੜ੍ਹੀਆਂ (ਮੁਕੇਰੀਆਂ) ਵਿਚ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਐਨ. ਡੀ. ਏ. ਪੰਜਾਬ ਟਾਪਰ ਸਹਿਜਲਦੀਪ ਕੌਰ ਦਾ ਪਿੰਡ ਪਹੁੰਚਣ 'ਤੇ ਸਵਾਗਤ
Ad Position 24