ਅੱਡਾ ਸਰਾਂ, 18 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਵਿਕਟੋਰੀਆ ਇੰਟਰਨੈਸ਼ਨਲ ਸਕੂਲ ਨੇ ਵਿਸ਼ਵ ਭੋਜਨ ਦਿਵਸ ਮਨਾਉਣ ਲਈ ਇਕ ਰਸੋਈ ਹੁਨਰ ਮੁਕਾਬਲੇ ਕਰਵਾਏ ਗਏ | 6ਵੀਂ ਤੋਂ 9ਵੀਂ ਜਮਾਤ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਰਸੋਈ ਹੁਨਰ ਤੇ ਰਚਨਾਤਮਿਕਤਾ ਦਾ ਪ੍ਰਦਰਸ਼ਨ ਕੀਤਾ | ਇਹ ਸਮਾਗਮ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਟਾਂਡਾ ਦੇ ਡਾਇਰੈਕਟਰਾਂ, ਪ੍ਰੋਫੈਸਰ ਜੀ. ਐੱਸ. ਮੁਲਤਾਨੀ, ਨੀਰੂ ਮੁਲਤਾਨੀ ਤੇ ਪਿ੍ੰਸੀਪਲ, ਪੂਜਾ ਪਟਿਆਲ ਦੀ ਅਗਵਾਈ ਹੇਠ ਕਰਵਾਇਆ ਗਿਆ | ਹਰੇਕ ਕਲਾਸ ਨੂੰ ਆਪਣੇ ਰਸੋਈ ਹੁਨਰ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਥੀਮ ਦਿੱਤਾ ਗਿਆ ਸੀ | ਇਸ ਮੌਕੇ ਕਲਾਸ 6ਵੀਂ ਨੂੰ ਮਿਠਾਈਆਂ 'ਚ ਕਲਾਸ 7ਵੀਂ ਨੂੰ ਸਲਾਦ ਵਿਚ, ਕਲਾਸ 8ਵੀਂ ਨੂੰ ਸੈਂਡਵਿਚ ਵਿਚ, ਕਲਾਸ 9ਵੀਂ ਨੂੰ ਸਿਹਤਮੰਦ ਸਨੈਕਸ ਵਿਚ ਆਪਣੇ ਰਸੋਈ ਹੁਨਰ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ | ਵਿਦਿਆਰਥੀਆਂ ਨੇ ਆਪਣੇ ਪਕਵਾਨਾਂ 'ਚ ਸੁਆਦ, ਪੇਸ਼ਕਾਰੀ ਤੇ ਸਫ਼ਾਈ ਦਾ ਸ਼ਾਨਦਾਰ ਸੁਮੇਲ ਪ੍ਰਦਰਸ਼ਿਤ ਕੀਤਾ | ਮੁਕਾਬਲੇ 'ਚ ਦਿਲਸ਼ਾਨ ਨੇ ਕਲਾਸ 6ਵੀਂ ਵਿਚ ਪਹਿਲਾ ਜਦ ਕਿ ਅਗਮ ਦੀਪ ਸਿੰਘ ਨੇ ਦੂਜਾ ਅਤੇ ਸਕਸ਼ਮ ਤੇ ਰਵਨੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ | 7ਵੀਂ ਜਮਾਤ 'ਚ ਅੰਸ਼ੁਮਨ ਨੇ ਪਹਿਲਾ, ਸੌਰਭ ਤੇ ਮਨਰਾਜ ਨੇ ਦੂਜਾ ਸਥਾਨ ਅਤੇ ਅੰਮਿ੍ਤ ਤੇ ਗੁਰਦਰਿਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ | 8ਵੀਂ ਜਮਾਤ 'ਚ ਸੁਖਰੀਤ ਕੌਰ ਨੇ ਪਹਿਲਾ, ਜੀਵਨ ਨੇ ਦੂਜਾ ਤੇ ਸਾਹਿਬਜਯੋਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਅਨੁਰੀਤ ਕੌਰ 9ਵੀਂ ਜਮਾਤ ਵਿਚ ਜੇਤੂ ਰਹੀ | ਇਸ ਮੌਕੇ ਸਕੂਲ ਕੋਆਰਡੀਨੇਟਰ ਵਨੀਤਾ ਬਲੌਰੀਆ, ਸੁਜਾਤਾ ਛਾਬੜਾ, ਅਮਨੀਤ ਸੈਣੀ ਤੇ ਹੋਰ ਅਧਿਆਪਕ ਵੀ ਮੌਜੂਦ ਸਨ |