ਦਸੂਹਾ, 22 ਨਵੰਬਰ (ਭੁੱਲਰ)- ਕੁਸ਼ਟ ਆਸ਼ਰਮ ਦਸੂਹਾ ਵਿਖੇ ਬੱਚਿਆਂ ਨੂੰ ਡਾ. ਜਗਦੀਸ਼ ਸਿੰਘ ਮੰਝਪੁਰ ਵਲੋਂ ਫਰੂਟ ਤੇ ਪੈਸੇ ਵੰਡੇ ਗਏ | ਉਨ੍ਹਾਂ ਆਪਣੀ ਸਪੁੱਤਰੀ ਸੁਖਪ੍ਰੀਤ ਕੌਰ ਅਸਟ੍ਰੇਲੀਆ ਦਾ ਜਨਮ ਦਿਨ ਕੁਸ਼ਟ-ਆਸ਼ਰਮ ਦਸੂਹਾ ਵਿਖੇ ਬੱਚਿਆਂ ਨਾਲ ਮਨਾਇਆ | ਉਨ੍ਹਾਂ ਬੱਚਿਆਂ ਨੂੰ ਕੇਲੇ, ਬਿਸਕੁਟ ਤੇ ਹੋਰ ਸਮਗਰੀ ਵੰਡੀ ਤੇ ਨਾਲ ਪੈਸੇ ਵੀ ਦਿੱਤੇ | ਉਨ੍ਹਾਂ ਵਲੋਂ ਆਪਣੀ ਸਪੁੱਤਰੀ ਦੇ ਜਨਮ ਦਿਨ ਨੂੰ ਨਿਵੇਕਲੇ ਢੰਗ ਨਾਲ ਮਨਾਉਣ ਦੀ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਲਾਘਾ ਕੀਤੀ ਗਈ | ਇਸ ਮੌਕੇ ਡਾ. ਜਗਦੀਸ਼ ਸਿੰਘ, ਜਸਪ੍ਰੀਤ ਸਿੰਘ, ਮਨਵੀਰ ਕੌਰ, ਗਗਨਦੀਪ ਸਿੰਘ ਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ |