09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਹੜ੍ਹ ਪ੍ਰਭਾਵਿਤ ਪਿੰਡਾਂ 'ਚ ਸੇਵਾਵਾਂ ਨਿਭਾਉਣ ਲਈ ਅੰਬੇਡਕਰ ਸੁਸਾਇਟੀ ਗੜ੍ਹਦੀਵਾਲਾ ਦਾ ਪਿੰਡ ਕਾਲਰਾ ਵਿਖੇ ਵਿਸ਼ੇਸ਼ ਸਨਮਾਨ

Ad Position 21
No active advertisement
ਅੰਬੇਡਕਰ ਸੋਸਾਇਟੀ ਗੜ੍ਹਦੀਵਾਲਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਸਨਮਾਨ ਕਰਦੇ ਹੋਏ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਤੇ ਹੋਰ ਪਿੰਡ ਵਾਸੀ | ਤਸਵੀਰ : ਰਜਪਾਲਮਾ <br/> 23-11-2025
ਪੱਸੀ ਕੰਢੀ, 22 ਨਵੰਬਰ (ਜਗਤਾਰ ਸਿੰਘ ਰਜਪਾਲਮਾ)- ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਲਗਭਗ ਡੇਢ ਮਹੀਨੇ ਤੋਂ ਕੈਂਪ ਲਗਾ ਕੇ ਸੇਵਾਵਾਂ ਨਿਭਾਈਆਂ ਗਈਆਂ ਜਿਸ ਨੰੂ ਦੇਖਦੇ ਹੋਏ ਕਸਬਾ ਗੜ੍ਹਦੀਵਾਲਾ ਨਜ਼ਦੀਕ ਪੈਂਦੇ ਪਿੰਡ ਕਾਲਰਾ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੱਟੀ ਸਮੇਤ ਸਮੂਹ ਸੁਸਾਇਟੀ ਮੈਂਬਰਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਵਲੋਂ ਸੁਸਾਇਟੀ ਦੀ ਟੀਮ ਵੱਲੋਂ ਲਗਭਗ 24 ਸਾਲਾਂ ਤੋਂ ਕੀਤੇ ਜਾਣ ਵਾਲੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ ਗਈ | ਉਨ੍ਹਾਂ ਕਿਹਾ ਕਿ ਹੜ੍ਹ ਆਉਣ ਤੋਂ ਪਹਿਲਾਂ ਵੀ ਸੁਸਾਇਟੀ ਵਲੋਂ ਬਹੁਤ ਸਾਰੇ ਸਮਾਜ ਸੇਵਾ ਦੇ ਕਾਰਜ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਇਸ ਸੰਸਥਾ ਵਿਚ ਪੜ੍ਹੇ ਲਿਖੇ ਜਾਗਰੂਕ ਸੋਚ ਦੇ ਵਿਅਕਤੀ ਸ਼ਾਮਿਲ ਹਨ ਜਿਨ੍ਹਾਂ ਵਿਚ ਡਾਕਟਰ, ਕੈਮਿਸਟ, ਪਿ੍ੰਸੀਪਲ, ਲੈਕਚਰਾਰ ਅਧਿਆਪਕ, ਉੱਘੇ ਸਮਾਜ ਸੇਵਕ, ਦੁਕਾਨਦਾਰ, ਵੱਖ ਵੱਖ ਪਿੰਡਾਂ ਦੇ ਅਹੁਦੇਦਾਰ ਨੁਮਾਇੰਦੇ ਆਦਿ ਸ਼ਾਮਿਲ ਹਨ | ਇਸ ਸੰਸਥਾ ਵਲੋਂ ਪਹਿਲਾ ਹਲਕਾ ਉੜਮੁੜ ਟਾਂਡਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਅਤੇ ਹੁਣ ਹੁਸ਼ਿਆਰਪੁਰ ਦੇ ਨਾਲ ਅੰਮਿ੍ਤਸਰ ਅਤੇ ਗੁਰਦਾਸਪੁਰ ਵਿਚ ਵੀ ਸੰਸਥਾ ਨੇ ਵੱਡੇ ਪੱਧਰ 'ਤੇ ਸੇਵਾਵਾਂ ਨਿਭਾਈਆਂ ਜਿਸ ਨੰੂ ਦੇਖਦੇ ਹੋਏ ਪਿੰਡ ਕਾਲਰਾ ਵਾਸੀ ਇਸ ਗੱਲ ਦਾ ਫ਼ੱਕਰ ਮਹਿਸੂਸ ਕਰ ਰਹੇ ਹਨ ਕਿ ਇਸ ਸੰਸਥਾ ਦੇ ਪ੍ਰਧਾਨ ਹਰਪਾਲ ਸਿੰਘ ਭੱਟੀ ਉਨ੍ਹਾਂ ਦੇ ਪਿੰਡ ਦੇ ਵਸਨੀਕ ਹਨ | ਇਸ ਮੌਕੇ ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਅਰਦਾਸ ਕੀਤੀ ਕਿ ਸਰਵ ਕਲਿਆਣ ਲਈ ਕਾਰਜ ਕਰ ਰਹੀ ਡਾਕਟਰ ਭੀਮ ਰਾਓ ਅੰਬੇਡਕਰ ਵੈੱਲਫੇਅਰ ਸੋਸਾਇਟੀ ਗੜ੍ਹਦੀਵਾਲਾ ਦੀ ਟੀਮ ਇਸੇ ਤਰ੍ਹਾਂ ਸਫਲਤਾ ਪੂਰਵਕ ਸੇਵਾਵਾਂ ਨਿਭਾਉਂਦੀ ਰਹੇ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੱਟੀ, ਡਾ. ਬਲਜੀਤ ਸਿੰਘ ਖ਼ਾਨਪੁਰ, ਸਰਪੰਚ ਕੁਲਦੀਪ ਕੁਮਾਰ ਮਿੰਟੂ ਪਿੰਡ ਰਾਣਾ ਅਤੇ ਲੈਕਚਰਾਰ ਦਲਜੀਤ ਸਿੰਘ ਨੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਲਗਭਗ 35 ਪਿੰਡਾਂ ਵਿਚ ਕੈਂਪ ਲਗਾ ਕੇ ਜਿੱਥੇ ਡਾਕਟਰਾਂ ਦੁਆਰਾ ਲੋਕਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਉੱਥੇ ਹੀ ਜਾਨਵਰਾਂ ਦੇ ਡਾਕਟਰ ਦੁਆਰਾ ਪਸ਼ੂਆਂ ਦੀਆਂ ਦਵਾਈਆਂ ਦਿੱਤੀਆਂ | ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਭੱਟੀ, ਵਾਈਸ ਪ੍ਰਧਾਨ ਦਲਜੀਤ ਸਿੰਘ, ਡਾਕਟਰ ਬਲਜੀਤ ਸਿੰਘ, ਕੈਪਸਨ ਦੀਪ ਸਿੰਘ, ਮੋਹਨ ਸਿੰਘ ਧੁੱਗਾ, ਸਰਪੰਚ ਕੁਲਦੀਪ ਕੁਮਾਰ ਮਿੰਟੂ, ਮਲਕੀਤ ਸਿੰਘ, ਡਾ. ਮਹਿੰਦਰ ਕੁਮਾਰ ਮਲਹੋਤਰਾ, ਕਰਮਾ ਭੱਟੀ, ਪ੍ਰਭਜੋਤ ਸਿੰਘ, ਡਾ. ਹਰਦਿੰਦਰ ਦੀਪਕ, ਨੰਬਰਦਾਰ ਗੁਰਮੀਤ ਸਿੰਘ, ਗੁਰਦੁਆਰਾ ਮੁੱਖ ਸੇਵਾਦਾਰ ਕਸ਼ਮੀਰ ਸਿੰਘ, ਪਰਮਜੀਤ ਸਿੰਘ ਨਿਕੂ, ਸੰਤੋਖ ਸਿੰਘ, ਰਸਪਾਲ ਸਿੰਘ ਪਾਲਾ, ਪ੍ਰਸ਼ੋਤਮ ਸਿੰਘ ਰਾਜਾ, ਸੁੱਚਾ ਸਿੰਘ, ਗਾਇਕ ਧਰਮਪਾਲ ਭੱਟੀ, ਸਤਪਾਲ ਸਿੰਘ, ਬੱਗਾ ਸਿੰਘ, ਸਰਬਜੀਤ ਕੌਰ, ਸਾਬਕਾ ਸਰਪੰਚ ਦਲਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕ ਰਾਏ ਨੇ ਇਕ ਕਰੋੜ ਨੌਂ ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ੈੱਡਾਂ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਕੁਸ਼ਟ ਆਸ਼ਰਮ ਦਸੂਹਾ ਵਿਖੇ ਬੱਚਿਆਂ ਨੂੰ ਫਲ ਵੰਡਿਆ <br/>
Ad Position 24