ਦਸੂਹਾ, 23 ਨਵੰਬਰ (ਭੁੱਲਰ)- ਡੇਰਾ ਬਾਬਾ ਬੰਨਾ ਰਾਮ ਉਡਰਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਸਪਾਲ ਸਿੰਘ ਅਤੇ ਬਾਬਾ ਸੁਖਵਿੰਦਰ ਸਿੰਘ ਜਥੇ ਸਮੇਤ ਸ਼੍ਰੀ ਗੁਰੂ ਰਵਿਦਾਸ ਦੇ ਜਨਮ ਸਥਾਨ ਗੋਵਰਧਨ ਸ਼ੀਰ ਕਾਂਸ਼ੀ ਬਨਾਰਸ ਵਿਖੇ ਨਤਮਸਤਕ ਹੋਏ | ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਓਡਰਾ ਦੀ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ ਜਦਕਿ ਸੰਤ ਬਾਬਾ ਜਸਪਾਲ ਸਿੰਘ ਉਡਰਾ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਸਬੰਧੀ ਸੰਗਤਾਂ ਨੂੰ ਵਿਸਥਾਰ ਪੂਰਵਕ ਚਾਨਣਾ ਪਾਇਆ | ਡੇਰਾ ਬਾਬਾ ਬੰਨਾ ਰਾਮ ਓਡਰਾ ਦੇ ਮੁੱਖ ਬੁਲਾਰੇ ਗੁਰਪ੍ਰੀਤ ਸਿੰਘ ਓਡਰਾ ਨੇ ਦੱਸਿਆ ਕਿ ਡੇਰਾ ਬਾਬਾ ਬੰਨਾ ਰਾਮ ਓਡਰਾ ਵੱਲੋਂ ਹਰ ਸਾਲ ਗੋਵਰਨਸੀਰ ਕਾਂਸ਼ੀ ਬਨਾਰਸ ਦੀ ਸੰਗਤਾਂ ਨੂੰ ਯਾਤਰਾ ਕਰਵਾਈ ਜਾਂਦੀ ਹੈ | ਉਨ੍ਹਾਂ ਹੋਰ ਦੱਸਿਆ ਕਿ ਹਰ ਸਾਲ ਪੰਚਾਇਤ ਸੰਮਤੀ ਸਟੇਡੀਅਮ ਦਸੂਹਾ ਵਿਖੇ ਅੰਤਰਰਾਸ਼ਟਰੀ ਪੱਧਰ ਦਾ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਵਿਚ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਡੇਰੇ ਵੱਲੋਂ ਅਨੇਕਾਂ ਸਮਾਜ ਸੇਵੀ ਕਾਰਜ ਕੀਤੇ ਜਾ ਰਹੇ ਹਨ | ਜਿਨ੍ਹਾਂ ਨੂੰ ਅੱਗੋਂ ਵੀ ਨਿਰੰਤਰ ਜਾਰੀ ਰੱਖਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਜਥੇ ਦੇ ਵਾਪਸ ਡੇਰਾ ਬਾਬਾ ਬੰਨਾ ਰਾਮ ਉਡਰਾ ਵਿਖੇ ਪਹੁੰਚਣ ਤੇ ਸੰਤ ਰਾਮ ਗਿਰਜੀ, ਸੰਤ ਸਰਬਜੀਤ ਗਿਰਜੀ, ਮਹੰਤ ਗੋਲਡੀ, ਸੰਤ ਨਰੇਸ਼ ਗਿਰਜੀ, ਸੰਤ ਗੁਰਮੇਲ ਦਾਸ ਭਟੋਲੀ, ਸੰਤ ਪ੍ਰੇਮ ਦਾਸ ਰਜਪਾਲਮਾ, ਬਾਬਾ ਮਨਜੀਤ ਸ਼ਾਹ, ਤਰਸੇਮ ਸਿੰਘ ਹਰਦੋਥਲਾ, ਬਾਬਾ ਕੁਲਵਿੰਦਰ ਸਿੰਘ ਤੋਂ ਇਲਾਵਾ ਹੋਰ ਵੱਖ ਵੱਖ ਸੰਤਾਂ ਮਹਾਂਪੁਰਸ਼ਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ | ਉਨ੍ਹਾਂ ਸੰਤ ਬਾਬਾ ਜਸਪਾਲ ਸਿੰਘ ਵੱਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਸੰਗਤਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ | ਇਸ ਮੌਕੇ ਬਾਬਾ ਤੇਜਾ ਸਿੰਘ, ਬਾਬਾ ਸੁਖਵਿੰਦਰ ਸਿੰਘ, ਸਤਨਾਮ ਸਿੰਘ ਦੇਵੀ ਦਾਸ, ਨਾਨਕ ਸਿੰਘ, ਜਸਵਿੰਦਰ ਸਿੰਘ ਬਿੱਟੂ, ਦੌਲਤ ਰਾਮ, ਜੈਲ ਸਿੰਘ, ਲਸ਼ਕਰ ਦਾਸ, ਸਤਪਾਲ ਸਿੰਘ, ਰਜਿੰਦਰ ਸਿੰਘ ਮਾਖਾ, ਵਿਸ਼ਾਲ, ਤੀਰਥ ਸਿੰਘ ਸੱਗਲ, ਮੁਖ਼ਤਿਆਰ ਸਿੰਘ ਮਹਿਦੀਨਪੁਰ, ਬੀਬੀ ਮਨਜਿੰਦਰ ਕੌਰ, ਜਸਬੀਰ ਕੌਰ, ਜਤਿੰਦਰ ਕੌਰ ਤੋਂ ਇਲਾਵਾ ਹੋਰ ਵੀ ਸੰਗਤਾਂ ਹਾਜ਼ਰ ਸਨ |