ਕੱਲਰ ਖ਼ਾਲਸਾ ਸੀਨੀ: ਸੈਕੰ: ਸਕੂਲ ਹਰਿਆਣਾ ਦੀ ਗਰਾਊਂਡ 'ਚ ਦੁਕਾਨਾਂ ਬਣਾਉਣ ਦਾ ਵਿਰੋਧ <br/>
ਕੱਲਰ ਖ਼ਾਲਸਾ ਸੀਨੀ: ਸੈਕੰ: ਸਕੂਲ ਹਰਿਆਣਾ ਦੀ ਗਰਾਊਂਡ ਵਿਖੇ ਬਣਾਈਆਂ ਜਾ ਰਹੀਆਂ ਦੁਕਾਨਾਂ ਦੇ ਵਿਰੋਧ 'ਚ ਹੋਏ ਇਕੱਠ ਦੇ ਦਿ੍ਸ਼ | ਤਸਵੀਰਾਂ: ਹਰਮੇਲ ਸਿੰਘ ਖੱਖ
<br/>
07-12-2025
ਕੀ ਕਹਿੰਦੇ ਹਨ ਸਕੂਲ ਦੇ ਪਿੰ੍ਰਸੀਪਲ ਰੀਟਾ ਸੈਣੀ
ਇਸ ਸਬੰਧੀ ਜਦ ਪਿ੍ੰਸੀਪਲ ਰੀਟਾ ਸੈਣੀ ਕੱਲਰ ਖ਼ਾਲਸਾ ਸਕੂਲ ਹਰਿਆਣਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਕੱਲਰ ਖ਼ਾਲਸਾ ਸੀਨੀ. ਸੈਕੰ: ਸਕੂਲ ਹਰਿਆਣਾ ਦਾ ਪ੍ਰਬੰਧ 1986 ਤੋਂ ਐਸ.ਜੀ.ਪੀ.ਸੀ ਅਧੀਨ ਹੈ ਤੇ ਤਾਜ਼ਾ ਫ਼ਰਦ ਅਨੁਸਾਰ 26 ਕਨਾਲ 15 ਮਰਲੇ ਜ਼ਮੀਨ 'ਤੇ ਸਕੂਲ ਦਾ ਮਕਬੂਜ਼ਾ ਕਬਜ਼ਾ ਹੈ ਤੇ ਇੱਥੇ ਪਹਿਲਾ ਵੀ 5 ਦੁਕਾਨਾਂ ਬਣੀਆਂ ਹੋਈਆਂ ਹਨ ਤੇ ਐਸ.ਜੀ.ਪੀ.ਸੀ ਆਪਣੀ ਜਮੀਨ 'ਤੇ ਕੋਈ ਵੀ ਕਾਰਜ ਕਰ ਸਕਦੀ ਹੈ | ਈ.ਓ. ਨਗਰ ਕੌਂਸਲ ਹਰਿਆਣਾ ਵੱਲੋਂ ਜਿਹੜੇ ਵੀ ਨੋਟਿਸ ਦਿੱਤੇ ਗਏ ਹਨ ਉਨ੍ਹਾਂ ਦਾ ਜੁਆਬ ਦਿੱਤਾ ਗਿਆ ਤੇ ਈ.ਓ. ਹਰਿਆਣਾ ਦੇ ਆਦੇਸ਼ਾਂ 'ਤੇ 30 ਨਵੰਬਰ 2025 ਨੂੰ ਦੁਕਾਨਾਂ ਬਣਾਉਣ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਾਬਕਾ ਪਿ੍ੰਸੀਪਲ ਹਰਜਿੰਦਰ ਸਿੰਘ ਨੂੰ ਐਸ.ਜੀ.ਪੀ.ਸੀ ਸ੍ਰੀ ਅੰਮਿ੍ਤਸਰ ਵੱਲੋਂ ਆਨਰੇਰੀ ਸਲਾਹਕਾਰ ਬਣਾਇਆ ਗਿਆ ਹੈ |