ਚੌਲਾਂਗ, 6 ਦਸੰਬਰ (ਸੁਖਦੇਵ ਸਿੰਘ)- ਇੱਥੋਂ ਨਜ਼ਦੀਕ ਪੈਂਦੇ ਪਿੰਡ ਨੰਗਲ ਫ਼ਰੀਦ ਦੇ ਇਕ ਕਥਿਤ ਚੋਰ ਵਲੋਂ ਦਰਜਨ ਤੋਂ ਵੱਧ ਚੋਰੀ ਕੀਤੇ ਮੋਟਰਸਾਈਕਲ ਸਕੂਟਰੀਆਂ ਬੀਤੀ ਰਾਤ ਪਿੰਡ ਜੌੜਾ, ਬਘਿਆੜੀ, ਰਾਮਪੁਰ ਆਦਿ ਪਿੰਡਾਂ ਵਿਚੋਂ ਸਸਤੇ ਭਾਅ ਤਿੰਨ-ਚਾਰ ਹਜ਼ਾਰ ਵਿਚ ਵੇਚੇ ਬਰਾਮਦ ਕੀਤੇ ਗਏ ਹਨ | ਇਸ ਸਬੰਧੀ ਜਦੋਂ ਸਾਡੇ ਪੱਤਰਕਾਰ ਨੇ ਇਸ ਸਬੰਧੀ ਜਾਣਕਾਰੀ ਇਕੱਤਰ ਕੀਤੀ ਤਾਂ ਪਤਾ ਲੱਗਿਆ ਕਿ ਪੰਡਿਤ ਨਾਂਅ ਦੇ ਕਥਿਤ ਚੋਰ ਨੇ ਇਹ ਸਾਰੇ ਮੋਟਰਸਾਈਕਲ ਸਕੂਟਰੀਆਂ ਆਪਣੇ ਸਾਥੀ ਨਾਲ ਮਿਲ ਕੇ ਚੋਰੀ ਕੀਤੀਆਂ ਗਈਆਂ ਸਨ ਜਿਨ੍ਹਾਂ ਨੂੰ ਤਿੰਨ ਜਾਂ ਚਾਰ ਹਜ਼ਾਰ ਵਿਚ ਵੇਚਿਆ ਗਿਆ ਹੈ | ਇਨ੍ਹਾਂ ਵਿਚੋਂ ਰਾਤੀਂ ਸੱਤ ਮੋਟਰਸਾਈਕਲ ਸਕੂਟਰੀਆਂ ਬਰਾਮਦ ਕੀਤੀਆਂ ਜਦਕਿ ਅੱਜ ਵੀ ਬਰਾਮਦਗੀ ਜਾਰੀ ਹੈ ਜਿਸ ਦੇ ਦੋ ਦਰਜਨ ਹੋਣ ਦੀ ਸੰਭਾਵਨਾ ਹੈ | ਇੱਥੇ ਇਹ ਜ਼ਿਕਰਯੋਗ ਹੈ ਕਿ ਇਹ ਮੋਟਰਸਾਈਕਲ ਸਕੂਟਰੀਆਂ ਚੰਗੇ-ਚੰਗੇ ਘਰਾਂ ਦੇ ਲੋਕਾਂ ਵਲੋਂ ਉਕਤ ਚੋਰਾਂ ਕੋਲੋਂ ਖ਼ਰੀਦੀਆਂ ਗਈਆਂ ਸਨ | ਇਨ੍ਹਾਂ ਦੇ ਅਸਲੀ ਨੰਬਰ ਪਲੇਟਾਂ ਲਗਾ ਕੇ ਹੀ ਲੋਕਾਂ ਵਲੋਂ ਚਲਾਇਆ ਜਾ ਰਿਹਾ ਸੀ | ਇਲਾਕੇ ਦੇ ਪਤਵੰਤੇ ਸੱਜਣਾਂ ਦੇ ਮੋਹਤਬਰਾਂ ਦੀ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਹੈ ਕਿ ਇਨ੍ਹਾਂ ਚੋਰਾਂ ਤੇ ਚੋਰੀ ਦਾ ਸਾਮਾਨ ਖ਼ਰੀਦਣ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਘਟਨਾ ਦੀ ਸਿਟੀ ਪੁਲਿਸ ਹੁਸ਼ਿਆਰਪੁਰ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਤੇ ਜਾਂਚ ਜਾਰੀ ਸਬੰਧੀ ਦੱਸਿਆ | ਲੋਕਾਂ ਵਲੋਂ ਇਹ ਵੀ ਮੰਗ ਹੈ ਕਿ ਸਖ਼ਤ ਕਾਰਵਾਈ ਖ਼ਰੀਦਣ ਵੇਚਣ ਵਾਲਿਆਂ ਖ਼ਿਲਾਫ਼ ਕੀਤੀ ਜਾਵੇ ਤਾਂ ਕਿ ਇਹੋ ਜਿਹੇ ਚੋਰ ਲੋਕਾਂ ਦੇ ਮੋਟਰਸਾਈਕਲ ਸਕੂਟਰੀਆਂ ਚੋਰੀ ਕਰਨ ਤੋਂ ਤੋਬਾ ਕਰਨ ਅਤੇ ਖ਼ਰੀਦਣ ਵਾਲੇ ਵੀ ਇਨ੍ਹਾਂ ਮੋਟਰਸਾਈਕਲ, ਸਕੂਟਰੀਆਂ ਖ਼ਰੀਦਣ ਤੋਂ ਤੋਬਾ ਕਰਨ |