10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪੰਚਾਇਤ ਸੰਮਤੀ ਭੂੰਗਾ 'ਚ 73 ਉਮੀਦਵਾਰ ਚੋਣ ਮੈਦਾਨ 'ਚ

Ad Position 21
No active advertisement
ਅਜੀਤ ਡੈਸਕ 07-12-2025
ਹਰਿਆਣਾ, 6 ਦਸੰਬਰ (ਹਰਮੇਲ ਸਿੰਘ ਖੱਖ)-ਬਲਾਕ ਭੂੰਗਾ ਅਧੀਨ ਆਉਂਦੀਆਂ ਪੰਚਾਇਤ ਸੰਮਤੀ ਚੋਣਾਂ ਲਈ 23 ਜ਼ੋਨਾਂ ਤੋਂ 86 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ ਗਏ ਸਨ, ਜਿਨ੍ਹਾਂ ਵਿਚੋਂ 13 ਉਮੀਦਵਾਰਾਂ ਵਲੋਂ ਕਾਗਜ਼ ਵਾਪਸ ਲਏ ਗਏ ਤੇ ਹੁਣ 73 ਉਮੀਦਵਾਰ ਚੋਣ ਮੈਦਾਨ ਵਿਚ ਹਨ | ਅੱਜ ਜ਼ੋਨ ਜੌਹਲ ਤੋਂ ਮਨਜੀਤ ਕੌਰ, ਅਰਗੋਵਾਲ ਤੋਂ ਹਰਜੋਤ ਕੌਰ, ਡੱਫਰ ਤੋਂ ਸਰਬਜੀਤ ਸਿੰਘ, ਜਮਸ਼ੇਰ ਚਠਿਆਲ ਤੋਂ ਕੁਲਵਿੰਦਰ ਸਿੰਘ, ਗੋਂਦਪੁਰ ਤੋਂ ਮਨਜੀਤ ਸਿੰਘ, ਪੰਡੋਰੀ ਸੁਮਲਾਂ ਤੋਂ ਰਘੁਵੀਰ ਸਿੰਘ, ਪੰਡੋਰੀ ਅਟਵਾਲ ਤੋਂ ਵਿਜੈ ਕੁਮਾਰ, ਮਨਹੋਤਾ ਤੋਂ ਨੀਤੂ ਰਾਣੀ, ਬਸੀ ਬੱਲੋ ਤੋਂ ਪਰਮਜੀਤ ਕੌਰ, ਬਸੀ ਬੱਲੋ ਤੋਂ ਮਮਤਾ ਦੇਵੀ, ਦਾਰਾਪੁਰ ਤੋਂ ਅਮਨਪ੍ਰੀਤ ਕੌਰ, ਬੈਰਮਪੁਰ ਤੋਂ ਬਲਜਿੰਦਰ ਕੌਰ, ਮਿਰਜ਼ਾਪੁਰ ਤੋਂ ਊਸ਼ਾ ਰਾਣੀ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ | ਇਸ ਪੰਚਾਇਤ ਸੰਮਤੀ ਚੋਣ ਵਿਚ ਆਮ ਆਦਮੀ ਪਾਰਟੀ ਦੇ 23, ਕਾਂਗਰਸ ਦੇ 23, ਸ਼੍ਰੋਮਣੀ ਅਕਾਲੀ ਦਲ 13, ਭਾਜਪਾ ਦੇ 8, ਬਸਪਾ ਦੇ 5 ਅਤੇ ਆਜ਼ਾਦ 1 ਉਮੀਦਵਾਰ ਚੋਣ ਮੈਦਾਨ ਵਿਚ ਹਨ |

Ad Position 22
No active advertisement
ਪਿਛਲੀ ਖ਼ਬਰ ਡਾ. ਅੰਬੇਡਕਰ ਦੀ ਵਿਚਾਰਧਾਰਾ ਨੂੰ ਅੱਗੇ ਵਧਾ ਰਹੇ ਹਨ ਨਰਿੰਦਰ ਮੋਦੀ-ਮੁਰੁਗਨ <br/> ਅਗਲੀ ਖ਼ਬਰ ਚੌਲਾਂਗ ਖੇਤਰ ਨਾਲ ਸੰਬੰਧਿਤ ਚੋਰੀ ਦੇ ਦਰਜ਼ਨਾਂ ਮੋਟਰਸਾਈਕਲ ਪੁਲਿਸ ਵਲੋਂ ਬਰਾਮਦ
Ad Position 24