23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

92 ਸਾਲਾ ਪਰਸਾ ਸਿੰਘ ਸਿਕੰਦਰਪੁਰੀਏ ਨੇ ਲੰਬੀ ਛਾਲ ਤੇ 100 ਮੀਟਰ ਦੌੜ 'ਚ ਜਿੱਤੇ ਸੋਨ ਤਗਮੇ <br/>

Ad Position 21
No active advertisement
ਅਜੀਤ ਡੈਸਕ 08-12-2025
ਗੜ੍ਹਸ਼ੰਕਰ, 7 ਦਸੰਬਰ (ਧਾਲੀਵਾਲ)-ਮਾਸਟਰਜ਼ ਅਥਲੈਟਿਕ ਐਸੋਸੀਏਸ਼ਨ ਵਲੋਂ ਚੰਡੀਗੜ੍ਹ ਵਿਖੇ ਵੱਖ-ਵੱਖ ਉਮਰ ਵਰਗਾਂ ਦੇ ਕਰਵਾਏ ਗਏ ਅਥਲੈਟਿਕ ਮੁਕਾਬਲਿਆਂ ਵਿਚ ਐਥਲੀਟ ਹਰਜਿੰਦਰ ਸਿੰਘ ਸਿਕੰਦਰਪੁਰ ਦੇ 92 ਸਾਲਾ ਪਿਤਾ ਪਰਸਾ ਸਿੰਘ ਸਿਕੰਦਰਪੁਰ ਨੇ ਦੋ ਸੋਨ ਤਗਮੇ ਹਾਸਿਲ ਕੀਤੇ ਹਨ | ਪਰਸਾ ਸਿੰਘ ਸਿਕੰਦਰਪੁਰ ਨੇ 90 ਸਾਲ ਉਮਰ ਵਰਗ ਦੇ ਮੁਕਾਬਲਿਆਂ 'ਚ ਪਹਿਲੀ ਵਾਰ ਭਾਗ ਲੈਂਦੇ ਹੋਏ ਲੰਮੀ ਛਾਲ ਅਤੇ 100 ਮੀਟਰ ਦੌੜ ਵਿਚ ਸੋਨੇ ਤਗਮੇ ਹਾਸਿਲ ਕਰਕੇ ਗੜ੍ਹਸ਼ੰਕਰ ਇਲਾਕੇ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂਅ ਰੌਸ਼ਨ ਕੀਤਾ ਹੈ | ਐਥਲੀਟ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਵੱਖ-ਵੱਖ ਸੂਬਿਆਂ ਦੇ ਅਥਲੀਟਾਂ ਨੇ ਭਾਗ ਲਿਆ ਸੀ ਜਿਸ ਵਿਚ ਪਿਤਾ ਪਰਸਾ ਸਿੰਘ ਨੇ ਪਹਿਲੀ ਵਾਰ ਹਿੱਸਾ ਲੈ ਕੇ ਵੱਡੀ ਮੱਲ ਮਾਰੀ ਹੈ | ਉਨ੍ਹਾਂ ਦੱਸਿਆ ਕਿ ਮੇਰੇ ਪਿਤਾ ਦਾ ਜਨਮ 1933 ਦਾ ਹੈ ਤੇ ਉਨ੍ਹਾਂ ਦਾ ਜੀਵਨ ਬਹੁਤ ਹੀ ਸਧਾਰਨ ਹੈ | ਉਹ ਚੰਗੀ ਖੁਰਾਕ ਖਾਣ ਅਤੇ ਹੱਥੀ ਕਿਰਤ ਕਰਨ ਨੂੰ ਤਰਜੀਹ ਦਿੰਦੇ ਹਨ | ਪਰਸਾ ਸਿੰਘ ਦੀ ਇਸ ਪ੍ਰਾਪਤੀ 'ਤੇ ਸਮੂਹ ਪਿੰਡ ਵਾਸੀਆਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸਰ ਮਾਰਸ਼ਲ ਸਕੂਲ ਬੈਂਸ ਅਵਾਨ ਵਿਖੇ ਸਾਲਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ ਇਕ ਗਿ੍ਫਤਾਰ
Ad Position 24