23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ ਇਕ ਗਿ੍ਫਤਾਰ

Ad Position 21
No active advertisement
ਅਜੀਤ ਡੈਸਕ 08-12-2025
ਅੰਮਿ੍ਤਸਰ, 7 ਦਸੰਬਰ (ਗਗਨਦੀਪ ਸ਼ਰਮਾ)-ਬੀ ਡਿਵੀਜ਼ਨ ਪੁਲਿਸ ਵਲੋਂ ਪਿਸਤੌਲ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਇਕ ਨੂੰ ਗਿ੍ਫਤਾਰ ਕੀਤਾ ਗਿਆ ਹੈ | ਏ. ਐੱਸ. ਆਈ. ਹਰਨੇਕ ਸਿੰਘ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਦੇ ਨਾਲ ਸੁਲਤਾਨਵਿੰਡ ਦੇ ਅੰਦਰੂਨੀ ਸਰਕੂਲਰ ਰੋਡ ਵਿਖੇ ਮੌਜੂਦ ਸੀ ਕਿ ਕਿਸੇ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ੀ ਨੇ ਆਪਣੇ ਪਾਸ ਨਾਜਾਇਜ਼ ਪਿਸਤੌਲ ਰੱਖਿਆ ਹੋਇਆ ਹੈ, ਜੋ ਇਸ ਵਕਤ ਘਿਓ ਮੰਡੀ ਚੌਂਕ ਬਿਜਲੀ ਘਰ ਵਾਲੀ ਸਾਈਡ ਤੋਂ ਸਰਕੂਲਰ ਰੋਡ ਵੱਲ ਪੈਦਲ ਆ ਰਿਹਾ ਹੈ | ਉਸ ਸੂਚਨਾ ਦੇ ਆਧਾਰ 'ਤੇ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ | ਕੁਝ ਚਿਰ ਬਾਅਦ ਇਕ ਨੌਜਵਾਨ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗਿਆ, ਪਰ ਪੁਲਿਸ ਪਾਰਟੀ ਨੇ ਘੇਰਾ ਪਾ ਕੇ ਉਸਨੂੰ ਕਾਬੂ ਕਰ ਲਿਆ | ਤਲਾਸ਼ੀ ਲੈਣ 'ਤੇ ਉਸਦੀ ਪੈਂਟ ਦੀ ਖੱਬੀ ਡੱਬ 'ਚੋਂ ਪਿਸਤੌਲ ਬਰਾਮਦ ਹੋਇਆ, ਜਿਸ ਦੀ ਮਾਲਕੀ ਸੰਬੰਧੀ ਉਹ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ | ਉਸ ਪਿਸਤੌਲ ਦੀ ਮੈਗਜ਼ੀਨ ਅਨਲੋਡ ਕਰਨ 'ਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਹੋਏ | ਏ. ਐੱਸ. ਆਈ. ਹਰਨੇਕ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਦੀ ਪਹਿਚਾਣ ਹਰਮਨਜੀਤ ਸਿੰਘ ਵਾਸੀ ਧੂਲਕਾ ਥਾਣਾ ਖਲਚੀਆਂ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਵਜੋਂ ਹੋਈ ਹੈ ਅਤੇ ਉਸਦੇ ਵਿਰੁੱਧ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ 92 ਸਾਲਾ ਪਰਸਾ ਸਿੰਘ ਸਿਕੰਦਰਪੁਰੀਏ ਨੇ ਲੰਬੀ ਛਾਲ ਤੇ 100 ਮੀਟਰ ਦੌੜ 'ਚ ਜਿੱਤੇ ਸੋਨ ਤਗਮੇ <br/> ਅਗਲੀ ਖ਼ਬਰ ਗੁਰੂ ਸਾਹਿਬ ਦੇ ਬੁਲਾਵੇ 'ਤੇ ਹੀ ਅੰਮਿ੍ਤਸਰ ਦੇ ਦਰਸ਼ਨਾਂ ਦਾ ਮਾਣ ਹੋ ਸਕਦੈ ਪ੍ਰਾਪਤ- ਹੈਲਨ ਖਾਨ
Ad Position 24