ਕੋਟਫ਼ਤੂਹੀ, 7 ਦਸੰਬਰ (ਅਟਵਾਲ)-ਪਿੰਡ ਰਾਮਪੁਰ ਅਟਾਰੀ ਦੇ ਗੁਰਦੁਆਰਾ ਨਵੀਂ ਨਿਰਮਲ ਕੁਟੀਆ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਤੋਂ ਵਰੋਸਾਏ ਹੋਏ ਸੰਤ ਬਾਬਾ ਸੁੱਚਾ ਸਿੰਘ ਦੀ ਨੈਕੀ ਵਾਲਿਆਂ ਦੀ ਸਾਲਾਨਾ 10 ਵੀਂ ਬਰਸੀ ਮੌਕੇ ਧਾਰਮਿਕ ਸਮਾਗਮ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਜੋਗਿੰਦਰ ਸਿੰਘ ਨੈਕੀ ਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਏ ਗਏ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਸਮਾਗਮ ਵਿਚ ਸੰਤ ਬਾਬਾ ਪ੍ਰੀਤਮ ਸਿੰਘ ਡੰੁਮੇਲੀ ਵਾਲੇ, ਭਾਈ ਗ਼ਰਜ਼ਾਂ ਸਿੰਘ ਚੰਡੀਗੜ੍ਹ, ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਸਰਕਲ ਵਿਦਿਆਰਥੀ ਪੰਜੌੜਾ, ਹਰੀ ਦਰਬਾਰ ਸੰਗੀਤ ਵਿਦਿਆਲਾ ਅਟਾਰੀ ਦੇ ਜਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸਮਾਗਮ ਦੌਰਾਨ ਸੰਤ ਬਾਬਾ ਸੰਤੋਖ ਸਿੰਘ ਪਾਲਦੀ, ਸੰਤ ਬਾਬਾ ਬਿਕਰਮਜੀਤ ਸਿੰਘ ਨੰਗਲ ਖ਼ੁਰਦ, ਸੰਤ ਬਾਬਾ ਗੁਰਬਚਨ ਸਿੰਘ ਪਠਲਾਵਾ, ਸੰਤ ਬਾਬਾ ਭਾਗ ਸਿੰਘ ਬੰਗਾ, ਸੰਤ ਬਾਬਾ ਸਤਨਾਮ ਸਿੰਘ ਮਜਾਰੀ, ਸੰਤ ਬਾਬਾ ਜਰਨੈਲ ਸਿੰਘ ਨੌਰਾ, ਸੰਤ ਬਾਬਾ ਜਸਪਾਲ ਸਿੰਘ ਪੰਜੌੜ, ਸੰਤ ਬਾਬਾ ਅਮਰੀਕ ਸਿੰਘ ਮੰਨਣਹਾਨਾ, ਸੰਤ ਬਾਬਾ ਮੇਹਰ ਦਾਸ ਹੱਲੂਵਾਲ, ਸੰਤ ਬਾਬਾ ਪ੍ਰੀਤਮ ਸਿੰਘ ਡੰੁਮੇਲੀ, ਸੰਤ ਬਾਬਾ ਪ੍ਰੀਤਮ ਸਿੰਘ ਬਾੜੀਆ, ਸੰਤ ਬਾਬਾ ਜਗਤਾਰ ਸਿੰਘ ਕੋਟਫ਼ਤੂਹੀ, ਜਥੇ. ਗੁਰਨਾਮ ਸਿੰਘ ਬੰਗਾ, ਬਾਬਾ ਅਜਮੇਰ ਸਿੰਘ ਬਾੜੀਆ, ਸੰਤ ਬਾਬਾ ਗਿਰਧਾਰੀ ਲਾਲ ਕਾਹਮਾ, ਸੰਤ ਬਾਬਾ ਸੁਖਤੇਜ ਸਿੰਘ ਡੰੁਮੇਲੀ, ਗੁਰਦਿਆਲ ਸਿੰਘ ਕੰਗਰੋੜ, ਸੰਤ ਬਾਬਾ ਸੁਰਜੀਤ ਸਿੰਘ ਬਿੰਜੋ, ਜਥੇ. ਬਾਬਾ ਨਾਰੰਗ ਸਿੰਘ ਤਰਨਾ ਦਲ ਨਵਾਂਸ਼ਹਿਰ ਆਦਿ ਹਾਜ਼ਰ ਸਨ |