23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਬਲਾਕ ਸੰਮਤੀ ਤਲਵਾੜਾ ਦੇ 15 ਜ਼ੋਨਾਂ ਵਿਚ ਮੁਕਾਬਲਾ ਤਿਕੋਣਾ ਬਣਿਆ

Ad Position 21
No active advertisement
ਅਜੀਤ ਡੈਸਕ 08-12-2025
ਰਾਮਗੜ੍ਹ ਸੀਕਰੀ, 7 ਦਸੰਬਰ (ਕਟੋਚ)- ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਪੰਜਾਬ ਦੀਆਂ 14 ਦਸੰਬਰ ਨੂੰ ਹੋ ਰਹੀਆਂ ਚੋਣਾਂ ਅਧੀਨ ਬਲਾਕ ਸੰਮਤੀ ਤਲਵਾੜਾ ਦੇ 15 ਜ਼ੋਨਾਂ ਵਿਚ ਇਸ ਵਾਰ ਤਿ੍ਕੋਣਾ ਮੁਕਾਬਲਾ ਹੋਵੇਗਾ | ਕਾਂਗਰਸ, ਬੀ.ਜੇ.ਪੀ. ਅਤੇ ਆਮ ਆਦਮੀ ਪਾਰਟੀ ਵਲੋਂ ਸਾਰੇ ਜ਼ੋਨਾਂ ਲਈ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹਨ | ਚੋਣ ਅਧਿਕਾਰੀ ਦਿਨੇਸ਼ ਕੁਮਾਰ, ਬੀ.ਡੀ.ਪੀ.ਓ ਸ੍ਰੀ ਬਿਕਰਮ ਸਿੰਘ ਅਤੇ ਮਨੋਜ ਕੁਮਾਰ ਨੇ ਦੱਸਿਆ ਕਿ ਉਕਤ ਬਲਾਕ ਸੰਮਤੀ ਦੇ 15 ਜ਼ੋਨਾਂ ਲਈ ਕੁੱਲ 47 ਉਮੀਦਵਾਰ ਚੋਣ ਮੈਦਾਨ ਵਿਚ ਹਨ | ਜੋਨ-1 ਭਵਨੌਰ ਤੋਂ ਕਿਰਨ ਦੇਵੀ (ਕਾਂਗਰਸ), ਸੰਯੋਗਿਤਾ ਦੇਵੀ (ਬੀ.ਜੇ.ਪੀ.) ਅਤੇ ਰੀਨਾ ਕੁਮਾਰੀ (ਆਪ), ਜੋਨ-2 ਅਮਰੋਹ ਤੋਂ ਕਰੁਣਾ ਠਾਕੁਰ (ਬੀ.ਜੇ.ਪੀ), ਊਸ਼ਾ ਦੇਵੀ (ਕਾਂਗਰਸ) ਅਤੇ ਸਮੁਨ (ਆਪ), ਜੋਨ-3 ਬਿ੍ੰਗਲੀ ਤੋਂ ਨਿਰਮਲਾ ਦੇਵੀ (ਕਾਂਗਰਸ) ਪੂਨਮ ਲਤਾ (ਬੀ.ਜੇ.ਪੀ) ਅਤੇ ਬੰਦਨਾ ਦੇਵੀ (ਆਪ), ਜੋਨ-4 ਭਟੇੜ ਤੋਂ ਰਾਧਾ ਰਾਣੀ (ਬੀ.ਜੇ.ਪੀ), ਬੰਦਨਾ (ਕਾਂਗਰਸ) ਅਤੇ ਸ਼ਿਵਾਨੀ (ਆਪ), ਜੋਨ-5 ਭੂੰਬੋਤਾੜ ਤੋਂ ਨਰਿੰਦਰ ਸਿੰਘ (ਕਾਂਗਰਸ), ਮਨੀਸ਼ ਚੌਧਰੀ (ਬੀ.ਜੇ.ਪੀ) ਅਤੇ ਵਿਨੇ ਪਾਲ (ਆਪ), ਜੋਨ-6 ਰਜਵਾਲ ਤੋਂ ਸੁਨੀਲ ਕੁਮਾਰ (ਬੀ.ਜੇ.ਪੀ), ਦੀਪਕ ਕੁਮਾਰ (ਆਜ਼ਾਦ), ਸਤੀਸ਼ ਕੁਮਾਰ (ਕਾਂਗਰਸ) ਅਤੇ ਰਾਮ ਕੁਮਾਰ (ਆਪ), ਜੋਨ-7 ਬਹਿ ਮਵਾ ਤੋਂ ਨੀਲਮ ਕੁਮਾਰ (ਕਾਂਗਰਸ), ਸੋਮਾ ਦੇਵੀ (ਬੀਜੇਪੀ), ਰਜਨੀਸ਼ ਕੁਮਾਰੀ (ਆਪ), ਜੋਨ-8 ਬਹਿ ਨੰਗਲ ਤੋਂ ਕਸ਼ਮੀਰ ਸਿੰਘ (ਕਾਂਗਰਸ), ਮਹਿੰਦਰ ਸਿੰਘ (ਬੀ.ਜੇ.ਪੀ), ਗੋਤਮ ਕੁਮਾਰ (ਆਪ), ਜੋਨ-9 ਬਹਿ ਰੰਗਾਂ ਤੋਂ ਹਰੀਸ਼ ਚੰਦਰ (ਕਾਂਗਰਸ), ਸ਼ਾਮ ਲਾਲ (ਬੀ.ਜੇ.ਪੀ), ਸ਼ਮਸ਼ੇਰ ਸਿੰਘ ਸੀ.ਪੀ.ਆਈ (ਐਮ) ਅਤੇ ਮਹਿੰਦਰ ਸਿੰਘ (ਆਪ), ਜੋਨ-10 ਲੱਬਰ ਤੋਂ ਸ਼ਾਮ ਲਾਲ (ਕਾਂਗਰਸ), ਬਿਸ਼ਨ ਦਾਸ (ਬੀ.ਜੇ.ਪੀ) ਅਤੇ ਜਰਨੈਲ ਸਿੰਘ (ਆਪ), ਜੋਨ-11 ਰੱਕੜੀ (ਦਾਤਾਰਪੁਰ) ਤੋਂ ਸਤੀਸ਼ ਕੁਮਾਰ ਬੀ.ਜੇ.ਪੀ, ਲਾਈਕ ਸਿੰਘ ਚੌਧਰੀ (ਕਾਂਗਰਸ) ਅਤੇ ਅਰੁਣ ਕੁੰਦਰਾ (ਆਪ), ਜੋਨ-12 ਦੇਪੁਰ ਤੋਂ ਅੰਜਨਾ ਕੁਮਾਰੀ ਕਾਂਗਰਸ, ਸੋਨੀਆ ਡਡਵਾਲ (ਬੀ.ਜੇ.ਪੀ), ਨੇਹਾ ਦੇਵੀ (ਆਪ), ਜੋਨ-13 ਬਡਲਾ ਤੋਂ ਅਨੀਤਾ ਦੇਵੀ (ਬੀ.ਜੇ.ਪੀ), ਦਰਸ਼ਨਾ ਦੇਵੀ (ਕਾਂਗਰਸ) ਅਤੇ ਸੁਨੇਹਾ ਠਾਕੁਰ (ਆਪ), ਜੋਨ-14 ਨਿੱਕੂ ਚੱਕ ਤੋਂ ਵਿਜੇ ਕੁਮਾਰ (ਕਾਂਗਰਸ), ਮਿਲਨ ਦੇਵੀ (ਬੀ.ਜੇ.ਪੀ) ਅਤੇ ਰਫ਼ੀਕ ਸਿੰਘ (ਆਪ), ਜੋਨ-15 ਜੂਗਿਆਲ ਤੋਂ ਰਘੁਵੀਰ ਸਿੰਘ (ਕਾਂਗਰਸ), ਸਤਪਾਲ ਸਿੰਘ ਬੀ.ਜੇ.ਪੀ ਅਤੇ ਸੁਰਿੰਦਰ ਸਿੰਘ (ਆਪ), ਚੋਣ ਲੜ ਰਹੇ ਹਨ | ਉਨ੍ਹਾਂ ਦੱਸਿਆ ਕਿ 5 ਜੋਨ ਜਨਰਲ, 2 ਜੋਨ ਐਸ. ਸੀ. (ਪੁਰਸ਼), ਇੱਕ ਜੋਨ (ਬੀ.ਸੀ) ਪੁਰਸ਼, 6 ਜੋਨ (ਮਹਿਲਾ ਜਨਰਲ) ਅਤੇ ਇੱਕ ਜੋਨ (ਮਹਿਲਾ ਐਸ. ਸੀ.) ਲਈ ਰਾਖਵਾਂ ਰੱਖਿਆ ਗਿਆ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਚੋਣਾਂ ਲਈ ਤਿਆਰੀ ਪ੍ਰਕਿਰਿਆ ਲਈ ਸਮੁੱਚਾ ਪ੍ਰਸ਼ਾਸਨ ਰਾਤ ਦਿਨ ਕੰਮ ਵਿਚ ਜੁਟਿਆ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਸੁੱਚਾ ਸਿੰਘ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਏ <br/> ਅਗਲੀ ਖ਼ਬਰ ਸਰ ਮਾਰਸ਼ਲ ਸਕੂਲ ਬੈਂਸ ਅਵਾਨ ਵਿਖੇ ਸਾਲਾਨਾ ਸਮਾਗਮ ਕਰਵਾਇਆ
Ad Position 24