16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਐਨ.ਸੀ.ਸੀ. ਕੋਰਸ ਸੰਬੰਧੀ ਚਰਚਾ ਹੋਈ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-12-2025
ਲੁਧਿਆਣਾ, 22 ਦਸੰਬਰ (ਜਤਿੰਦਰ ਭੰਬੀ)-ਲੁਧਿਆਣਾ ਸਥਿਤ 19 ਪੰਜਾਬ ਬਟਾਲੀਅਨ ਐਨ.ਸੀ.ਸੀ. ਦੇ ਲੈਫਟੀਨੈਂਟ ਕਰਨਲ ਫੈਜਾਨ ਜਹੂਰ ਅਤੇ ਸਬ ਮੇਜਰ ਸੁਖਦੇਵ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਨੇ ਯੂਨੀਵਰਸਿਟੀ ਦੇ ਨਿਰਦੇਸਕ ਵਿਦਿਆਰਥੀ ਭਲਾਈ ਡਾ: ਨਿਰਮਲ ਜੌੜਾ ਨਾਲ ਮੁਲਾਕਾਤ ਕੀਤੀ ਅਤੇ ਪੀ.ਏ.ਯੂ. ਐਨ.ਸੀ.ਸੀ. ਵਿੰਗ ਦੀ ਟੀਮ ਨਾਲ ਐਨ.ਸੀ.ਸੀ. ਦੇ ਕੋਰਸਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ | ਲੈਫਟੀਨੈਂਟ ਕਰਨਲ ਫੈਜਾਨ ਜਹੂਰ ਅਤੇ ਸਬ ਮੈਜਰ ਸੁਖਦੇਵ ਸਿੰਘ ਨੇ ਪੀ.ਏ.ਯੂ. ਐਨ.ਸੀ.ਸੀ. ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਸਹਿਯੋਗ ਕੈਡਿਟਾਂ ਦੀ ਸੰਪੂਰਨ ਵਿਕਾਸ ਯਾਤਰਾ ਵਿਚ ਮੀਲ ਪੱਥਰ ਸਾਬਤ ਹੋ ਸਕਦਾ ਹੈ | ਮੀਟਿੰਗ ਦੌਰਾਨ ਪੀ.ਏ.ਯੂ. ਐਨ.ਸੀ.ਸੀ. ਵਿੰਗ ਅਤੇ 19 ਪੰਜਾਬ ਬਟਾਲੀਅਨ ਦਰਮਿਆਨ ਬਿਹਤਰ ਤਾਲਮੇਲ ਬਣਾਉਣ ਲਈ ਰਣਨੀਤੀਆਂ 'ਤੇ ਚਰਚਾ ਕੀਤੀ ਗਈ | ਮੀਟਿੰਗ ਵਿਚ ਭਵਿੱਖੀ ਸੰਭਾਵਨਾਵਾਂ 'ਤੇ ਵੀ ਚਰਚਾ ਹੋਈ, ਜਿਸ ਵਿਚ ਟ੍ਰੇਨਿੰਗ ਗਤੀਵਿਧੀਆਂ ਦਾ ਵਿਸਥਾਰ, ਵਿਦਿਆਰਥੀਆਂ ਦੀ ਵਧੀਕ ਭਾਗੀਦਾਰੀ, ਨੇਤਿ੍ਤਵ ਵਿਕਾਸ ਪ੍ਰੋਗਰਾਮ ਅਤੇ ਰਾਸ਼ਟਰੀ ਪੱਧਰ ਦੀਆਂ ਐਨ.ਸੀ.ਸੀ. ਗਤੀਵਿਧੀਆਂ ਵਿੱਚ ਪੀ.ਏ.ਯੂ. ਦੀ ਮਜਬੂਤ ਹਾਜਰੀ ਨੂੰ ਯਕੀਨੀ ਬਣਾਉਣ ਦੇ ਮਸਲੇ ਸ਼ਾਮਿਲ ਰਹੇ | ਡਾ: ਨਿਰਮਲ ਜੌੜਾ ਨੇ ਕਿਹਾ ਕਿ ਐਨ.ਸੀ.ਸੀ. ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਚ ਅਨੁਸ਼ਾਸਨ, ਨੇਤਿ੍ਤਵ ਅਤੇ ਦੇਸ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ | ਉਨ੍ਹਾਂ ਨੇ ਕਿਹਾ ਕਿ ਬਟਾਲੀਅਨ ਅਤੇ ਯੂਨੀਵਰਸਿਟੀ ਵਿਚਕਾਰ ਨਿਰੰਤਰ ਸੰਵਾਦ ਨਾਲ ਕੈਡਟਾਂ ਨੂੰ ਹੋਰ ਵਧੀਆ ਮੌਕੇ ਅਤੇ ਸਹੂਲਤਾਂ ਮਿਲਣਗੀਆਂ | ਇਸ ਮੌਕੇ ਡਾ. ਲਵਲੀਸ਼ ਗਰਗ, ਡਾ. ਮਨਜੋਤ ਕੌਰ, ਡਾ. ਕਮਲਜੀਤ ਕੌਰ, ਡਾ. ਮਨਪ੍ਰੀਤ ਖੀਵਾ, ਡਾ. ਵਰਿੰਦਰ ਸੈਂਬੀ ਅਤੇ ਡਾ. ਗੁਰਲਾਲ ਸਿੰਘ ਹਾਜ਼ਰ ਸਨ | ਇਸ ਮੌਕੇ ਤੇ ਡਾ. ਕਮਲਜੀਤ ਸਿੰਘ ਸੂਰੀ ਨੇ ਸਭ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਐਲੂਮਨੀ ਮੀਟ 2025 'ਲਮਹੇਂ' ਸਮਾਗਮ ਆਪਣੀਆਂ ਅਮਿੱਟ ਯਾਦਾਂ ਛੱਡਦਾ ਸਮਾਪਤ <b... ਅਗਲੀ ਖ਼ਬਰ 7 ਰੋਜ਼ਾ ਮੁਫਤ ਐਕਿਊਪੰਕਚਰ ਮੈਡੀਕਲ ਕੈਂਪ ਜਾਰੀ <br/>
Ad Position 24