ਲੁਧਿਆਣਾ, 22 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਮਾਲਵਾ ਸੱਭਿਆਚਾਰਕ ਮੰਚ ਵਲੋਂ ਧੀਆਂ ਦਾ 30ਵਾਂ ਲੋਹੜੀ ਦਾ ਮੇਲਾ 10 ਜਨਵਰੀ ਨੂੰ ਮਨਾਇਆ ਜਾਵੇਗਾ ਅਤੇ ਇਹ ਮੇਲਾ ਮਹਰੂਮ ਕਲਾਕਾਰਾਂ ਧਰਮਿੰਦਰ, ਚਰਨਜੀਤ ਆਹੂਜਾ, ਜਸਵਿੰਦਰ ਸਿੰਘ ਭੱਲਾ, ਰਾਜਵੀਰ ਜਵੰਦਾ ਅਤੇ ਦੇਵ ਨੂੰ ਸਮਰਪਿਤ ਹੋਵੇਗਾ | ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਇੱਕ ਅਹਿਮ ਮੀਟਿੰਗ ਸਰਕਟ ਹਾਊਸ ਵਿਚ ਕੀਤੀ ਗਈ, ਇਹ ਮੇਲਾ ਗੁਰੂ ਨਾਨਕ ਭਵਨ ਵਿਖੇ 10 ਜਨਵਰੀ ਨੂੰ ਹੋਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ, ਮੰਚ ਦੇ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ, ਮੰਚ ਦੀ ਮਹਿਲਾ ਵਿੰਗ ਦੀ ਪ੍ਰਧਾਨ ਇੰਦਰਜੀਤ ਕੌਰ ਅਤੇ ਮੰਚ ਦੀ ਚੇਅਰਪਰਸਨ ਸਿੰਮੀ ਕਵਾਤਰਾ, ਵਾਈਸ ਚੇਅਰਮੈਨ ਰਣਜੀਤ ਸਿੰਘ, ਸਰਪ੍ਰਸਤ ਡਾ. ਜਗਤਾਰ ਧੀਮਾਨ ਵਾਈਸ ਪ੍ਰਧਾਨ ਜਸਵੰਤ ਸਿੰਘ ਛਾਪਾ ਅਤੇ ਜਨਰਲ ਸਕੱਤਰ ਰੇਸ਼ਮ ਸੱਗੂ ਨੇ ਦੱਸਿਆ ਕਿ ਇਸ ਵਾਰ ਲੋਹੜੀ ਮੇਲਾ 2026 ਪੰਜਾਬ ਦਾ ਮਾਣ ਪ੍ਰਸਿੱਧ ਫਿਲਮੀ ਹੀਰੋ ਧਰਮਿੰਦਰ, ਅਨੇਕਾਂ ਕਲਾਕਾਰਾਂ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਾਲੇ ਸੰਗੀਤਕਾਰ ਚਰਨਜੀਤ ਅਹੂਜਾ, ਲੁਧਿਆਣਾ ਦੇ ਜੰਮਪਲ ਪੰਜਾਬੀ ਫਿਲਮਾਂ 'ਚ ਵੱਖਰੀ ਪਹਿਚਾਣ ਬਣਾਉਣ ਵਾਲੇ ਕਮੇਡੀਅਨ ਜਸਵਿੰਦਰ ਭੱਲਾ, ਲੁਧਿਆਣਾ ਦਾ ਮਾਣ ਪੰਜਾਬੀਆਂ ਦਾ ਚਹੇਤਾ ਗਾਇਕ ਰਾਜਵੀਰ ਜਵੰਦਾ ਅਤੇ ਦੇਵ ਕਵੀ ਅਤੇ ਚਿੱਤਰਕਾਰ ਨੂੰ ਸਮਰਪਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਮੇਲੇ ਦਾ ਸ਼ੁਭ ਆਰੰਭ ਪਦਮਸ਼੍ਰੀ ਨਿਰਮਲ ਰਿਸ਼ੀ ਆਪਣੇ ਕਰ ਕਮਲਾਂ ਨਾਲ ਕਰਨਗੇ ਅਤੇ ਹਰ ਸਾਲ ਦੀ ਤਰ੍ਹਾਂ ਪਹਿਲਾਂ ਧੀਆਂ ਦਾ ਗੀਤ ਪਾਲੀ ਦੇਤਵਾਲੀਆ ਗਾਉਣਗੇ | ਮੀਟਿੰਗ ਵਿਚ ਸਤਿਕਾਰ ਸਹਿਤ ਤਿ੍ਲੋਚਨ ਸਿੰਘ ਸਫਰੀ ਅਤੇ ਸੰਤੋਖ ਸਿੰਘ ਸਰਪ੍ਰਸਤ, ਵਿਵੇਕ ਸ਼ਰਮਾ ਵਾਈਸ ਚੇਅਰਮੈਨ, ਰੇਨੂੰ ਨਾਰੰਗ, ਮਨਜੀਤ ਕੌਰ ਸਰੋਏ ਵਾਈਸ ਚੇਅਰਪਰਸਨ, ਹਰੀਦੇਵ ਬਾਵਾ ਜਨਰਲ ਸਕੱਤਰ, ਗੁਰਚਰਨ ਸਿੰਘ ਰਿਟਾ. ਡੀ.ਐੱਸ.ਪੀ ਸਰਪ੍ਰਸਤ, ਗੁਰਦਿਆਲ ਸਿੰਘ ਸਰਪ੍ਰਸਤ, ਵਾਈਸ ਪ੍ਰਧਾਨ ਤਿ੍ਲੋਚਨ ਲੋਚੀ ਕਵੀ, ਵਰਿੰਦਰ ਭੱਲਾ ਜਨਰਲ ਸੈਕਟਰੀ, ਦਲਜੀਤ ਸਿੰਘ ਹਿੱਸੋਵਾਲ ਯੂ.ਐਸ.ਏ ਪ੍ਰਧਾਨ ਮੰਚ ਅਮਰੀਕਾ, ਪ੍ਰੀਤੀਰਾਜ ਸਿੰਘ ਬੱਸੀਆਂ ਜਨਰਲ ਸੈਕਟਰੀ, ਮਲਕੀਤ ਸਿੰਘ ਮੂੰਗਾ ਜਨਰਲ ਸਕੱਤਰ, ਡਾ. ਤਿ੍ਲੋਚਨ ਬਾਵਾ ਜਨਰਲ ਸੈਕਟਰੀ, ਸਰਪ੍ਰਸਤ ਕੰਚਨ ਬਾਵਾ, ਜਗਜੀਤ ਸਿੰਘ ਅਰੋੜਾ ਵਾਈਸ ਚੇਅਰਮੈਨ ਨੂੰ ਸਨਮਾਨਿਤ ਕਰਦੇ ਹੋਏ ਮਾਲਵਾ ਸੱਭਿਆਚਾਰ ਮੰਚ ਦੀ ਸਰਪ੍ਰਸਤ ਟੀਮ ਵਿਚ ਸ਼ਾਮਿਲ ਕੀਤਾ | ਇਸ ਸਮੇਂ ਮੰਚ ਦੇ ਅਹੁਦੇਦਾਰਾਂ ਵਲੋਂ ਗੱਡੀਆਂ 'ਤੇ ਲਗਾਉਣ ਵਾਲਾ 30ਵੇਂ ਲੋਹੜੀ ਮੇਲੇ ਦਾ ਸਟਿੱਕਰ ਵੀ ਜਾਰੀ ਕੀਤਾ ਗਿਆ | ਇਸ ਸਮੇਂ ਬਾਵਾ ਅਤੇ ਝਾਂਡੇ ਨੇ ਦੱਸਿਆ ਕਿ ਮੇਲੇ ਵਿਚ 125 ਨੰਨ੍ਹੀਆਂ ਬੱਚੀਆਂ ਜਿਨ੍ਹਾਂ ਦਾ ਜਨਮ 2025 ਵਿਚ ਹੋਇਆ ਉਨ੍ਹਾਂ ਨੂੰ ਸ਼ਗਨ, ਮਿਠਾਈ, ਖਿਡਾਉਣੇ ਅਤੇ ਮਾਵਾਂ ਨੂੰ ਸ਼ਾਲ ਅਤੇ ਸੂਟ ਦੇ ਕੇ ਲੋਹੜੀ ਦਾ ਸ਼ਗਨ ਕੀਤਾ ਜਾਵੇਗਾ | ਇਸ ਸਮੇਂ ਸਮਾਜਸੇਵੀ ਰਤਨੇਸ਼ ਕੁਮਾਰ, ਅਮਰਜੀਤ ਸ਼ੇਰਪੁਰੀ, ਮਮਤਾ ਰਾਣੀ, ਮਨਜੀਤ ਕੌਰ, ਸਰਬਜੀਤ ਵਰਮਾ, ਮੁਖਵਿੰਦਰ ਸਿੰਘ, ਅਮਰਪਾਲ ਸਿੰਘ, ਮਨੋਜ ਵਾਲੀਆ, ਕੁਲਦੀਪ ਚੰਦ, ਠਾਕੁਰ ਪ੍ਰਤਾਪ, ਹਰਮਨਦੀਪ ਸਿੰਘ, ਅਮਿਤ ਕੁਮਾਰ, ਨਰਿੰਦਰ ਨੂਰ, ਗੌਰਵੀ ਸਰੋਏ, ਇੰਦਰਜੀਤ ਕੌਰ, ਸੈਣੀ, ਡੋਲਰਜੀਤ, ਗੁਲਸ਼ਨ ਬਾਵਾ, ਗਗਨ ਖੰਨਾ, ਕੁਲਵਿੰਦਰ ਸਿੰਘ, ਸਮਾਜਸੇਵੀ ਸੁਰਜੀਤ ਗਾਂਧੀ, ਰਾਜੂ ਬਾਵਾ, ਜਸ਼ਨਪ੍ਰੀਤ ਸਿੰਘ, ਰਾਜਵਿੰਦਰ ਕੌਰ, ਸੁਖਵਿੰਦਰ ਕੌਰ, ਸੁਖਜੀਵਨ ਸਿੰਘ, ਪਾਹੁਲਦੀਪ ਸਿੰਘ, ਮਲਕੀਤ ਮੰਗਾ ਆਰਟਿਸਟ ਆਦਿ ਹਾਜ਼ਰ ਸਨ |