ਅੱਡਾ ਸਰਾਂ, 24 ਦਸੰਬਰ (ਮਸੀਤੀ)-ਪ੍ਰਬੰਧਕ ਕਮੇਟੀ ਪਬਲਿਕ ਖ਼ਾਲਸਾ ਕਾਲਜ ਫ਼ਾਰ ਵੂਮੈਨ ਕੰਧਾਲਾ ਜੱਟਾਂ ਅਧੀਨ ਚੱਲਦੇ ਵਿੱਦਿਅਕ ਅਦਾਰੇ ਨਰਸਿੰਗ ਕਾਲਜ ਅੱਡਾ ਸਰਾਂ ਦਾ ਬੀ. ਐੱਸ.ਸੀ ਭਾਗ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਲਵਦੀਪ ਕੌਰ ਵੜੈਚ ਅਤੇ ਵਾਈਸ ਪਿ੍ੰਸੀਪਲ ਲਵਦੀਪ ਕੌਰ ਤਲਵਾੜ ਨੇ ਦੱਸਿਆ ਕਿ ਨਤੀਜਾ ਨਤੀਜੇ ਦੌਰਾਨ ਪਰਮਵੀਰ ਕੌਰ ਨੇ 80 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ , ਗੁਰਪ੍ਰੀਤ ਕੌਰ, ਪਰਨੀਤ ਕੌਰ ਤੇ ਰਾਜਦੀਪ ਕੌਰ ਨੇ 75 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਾਂਝੇ ਤੌਰ 'ਤੇ ਦੂਸਰਾ ਸਥਾਨ ਹਾਸਲ ਕੀਤਾ | ਇਸੇ ਤਰਾਂ ਹਰਲੀਨ ਕੌਰ ,ਜੈਸਮੀਨ ਕੌਰ, ਜਸਮੀਤ ਕੌਰ ਤੇ ਮਾਨਸੀ 70 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਾਂਝੇ ਤੌਰ 'ਤੇ ਤੀਸਰੇ ਸਥਾਨ ਹਾਸਲ ਕੀਤਾ | ਇਸ ਸ਼ਾਨਦਾਰ ਨਤੀਜੇ ਲਈ ਕਮੇਟੀ ਪ੍ਰਧਾਨ ਪਰਮਿੰਦਰ ਸਿੰਘ, ਸਕੱਤਰ ਬਿਕਰਮਜੀਤ ਸਿੰਘ ਲਾਲੀ, ਜਥੇਦਾਰ ਅਵਤਾਰ ਸਿੰਘ, ਅਵਤਾਰ ਸਿੰਘ ਬੀਰਮਪੁਰ, ਹਰਜਿੰਦਰ ਸਿੰਘ ਢਿੱਲੋਂ ,ਹਰਭਜਨ ਸਿੰਘ ਢਿੱਲੋਂ, ਗੁਰਮੇਲ ਸਿੰਘ ਸੀਕਰੀ, ਗੁਰਕਮਲ ਸਿੰਘ ਸੋਢੀ,ਸਤਨਾਮ ਸਿੰਘ ਢਿੱਲੋਂ, ਮਨਜੀਤ ਸਿੰਘ ਧਾਲੀਵਾਲ, ਮਾ. ਤਰਸੇਮ ਸਿੰਘ ਚੌਟਾਲਾ, ਡਾ. ਕੁਲਦੀਪ ਸਿੰਘ ਘੋੜੇਵਾਹਾ, ਮਨਜੀਤ ਸਿੰਘ ਕੰਧਾਲਾ ਜੱਟਾਂ, ਬਲਵੀਰ ਸਿੰਘ ਢੱਟ, ਦਵਿੰਦਰ ਕੌਸ਼ਲ, ਜੁਗਲ ਕਿਸ਼ੋਰ ਭਾਗੀਆਂ ਅਤੇ ਕਮੇਟੀ ਦੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਨੇ ਵਿਦਿਆਰਥਣਾਂ ਤੇ ਮਿਹਨਤੀ ਸਟਾਫ਼ ਨੂੰ ਵਧਾਈ ਦਿੱਤੀ |