19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜੀਵਨ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ - ਅਜੈ ਕੌਸ਼ਲ ਸੇਠੂ <br/>

Ad Position 21
No active advertisement
ਅਜੀਤ ਡੈਸਕ 25-12-2025
ਮੁਕੇਰੀਆਂ, 24 ਦਸੰਬਰ (ਰਾਮਗੜ੍ਹੀਆ)- ਭਾਰਤ ਰਤਨ ਸਤਿਕਾਰਯੋਗ ਅਟਲ ਬਿਹਾਰੀ ਵਾਜਪਾਈ ਦੇ ਜੈਅੰਤੀ ਮਨਾਉਣ ਮੌਕੇ ਦੀਵਾ ਜਗਾਉਂਦੇ ਹੋਏ ਜ਼ਿਲ੍ਹਾ ਪ੍ਰਧਾਨ ਭਾਜਪਾ ਅਜੈ ਕੌਸ਼ਲ ਸੇਠੂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜੀਵਨ ਤੋਂ ਪ੍ਰੇਰਨਾ ਸਾਨੂੰ ਹਮੇਸ਼ਾ ਅੱਗੇ ਵਧਣ ਵਿਚ ਮਦਦ ਕਰਦੀ ਹੈ | ਉਨ੍ਹਾਂ ਕਿਹਾ ਕਿ ਅਟਲ ਜੀ ਦੀ ਅਗਵਾਈ ਸਿਰਫ਼ ਰਾਜਨੀਤਿਕ ਪ੍ਰਾਪਤੀਆਂ ਤੱਕ ਸੀਮਤ ਨਹੀਂ ਸੀ | ਉਨ੍ਹਾਂ ਨੇ ਰਾਸ਼ਟਰੀ ਏਕਤਾ, ਅਖੰਡਤਾ ਅਤੇ ਸਮਾਜਿਕ ਸਦਭਾਵਨਾ ਦਾ ਜੋ ਸੰਦੇਸ਼ ਦਿੱਤਾ ਉਹ ਅੱਜ ਵੀ ਸਾਨੂੰ ਪ੍ਰੇਰਿਤ ਕਰਦਾ ਹੈ | ਉਨ੍ਹਾਂ ਦੀ ਰਾਜਨੀਤਿਕ ਦੂਰਅੰਦੇਸ਼ੀ ਅਤੇ ਦਲੇਰਾਨਾ ਫ਼ੈਸਲਿਆਂ ਨੇ ਦੇਸ਼ ਨੂੰ ਵਿਕਾਸ ਦੇ ਰਾਹ 'ਤੇ ਤੋਰਿਆ | ਅਜੇ ਕੌਸ਼ਲ ਸੇਠੂ ਨੇ ਕਿਹਾ ਕਿ ਉਹ ਕਹਿੰਦੇ ਸਨ, 'ਸੁਪਨੇ ਉਹ ਨਹੀਂ ਹੁੰਦੇ ਜੋ ਅਸੀਂ ਸੌਂਦੇ ਸਮੇਂ ਦੇਖਦੇ ਹਾਂ, ਸੁਪਨੇ ਉਹ ਹੁੰਦੇ ਹਨ ਜੋ ਸਾਨੂੰ ਸੌਣ ਨਹੀਂ ਦਿੰਦੇ' | ਜ਼ਿਲ੍ਹਾ ਜਨਰਲ ਸਕੱਤਰ ਰਘੂਨਾਥ ਸਿੰਘ ਰਾਣਾ, ਮਹੇਸ਼ਵਰ ਸਿੰਘ, ਮੰਡਲ ਪ੍ਰਧਾਨ ਕੁਲਤਾਰ ਸਿੰਘ ਹੈਪੀ, ਵਿਪਨ ਮਹਾਜਨ, ਨਰਿੰਦਰ ਸਿੰਘ ਮੱਲੀ, ਸੁਖਵਿੰਦਰ ਸਿੰਘ, ਨਵੀਨ ਖ਼ਾਨ, ਆਸ਼ੂਤੋਸ਼ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐਸ. ਵੀ. ਐਨ. ਡੀ. ਏ. ਵੀ. ਸਕੂਲ ਪੰਡੋਰੀ ਵਿਖੇ ਅੱਠ ਦਿਨਾ ਯੁਵਾ ਜਾਗਰਨ ਕੈਂਪ ਕੱਲ੍ਹ ਤੋਂ - ਡਾਇਰੈਕਟਰ ਚੈਨ ਸਿੰਘ <br... ਅਗਲੀ ਖ਼ਬਰ ਬੀ. ਐੱਸ. ਸੀ. ਭਾਗ ਪਹਿਲਾ ਦੇ ਨਤੀਜੇ 'ਚ ਪਰਮਵੀਰ ਕੌਰ ਰਹੀ ਅੱਵਲ <br/>
Ad Position 24