ਦਸੂਹਾ, 24 ਦਸੰਬਰ (ਭੁੱਲਰ)- ਦਸੂਹਾ ਦੇ ਮਸੀਹੀ ਭਾਈਚਾਰੇ ਵਲੋਂ ਕਿ੍ਸਚੀਅਨ ਨੈਸ਼ਨਲ ਫ਼ਰੰਟ ਤੇ ਦਸੂਹਾ ਪਾਸਟਰ ਐਸੋਸੀਏਸ਼ਨ ਦੀ ਅਗਵਾਈ ਹੇਠ ਬਲਾਕ ਪ੍ਰਧਾਨ ਸੋਹਣ ਮਸੀਹ ਲਾਹੌਰੀਆ ਤੇ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਡੈਨੀਅਲ ਮਸੀਹ ਦੀ ਪ੍ਰਧਾਨਗੀ ਹੇਠ ਪਾਸਟਰ ਕੇ.ਐਸ. ਭੱਟੀ, ਸਤਪਾਲ ਕਲਿਆਣ ਉਪ ਖ਼ਜ਼ਾਨਚੀ ਤੇ ਪਿੰਡ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ 31ਵੀਂ ਵਿਸ਼ਾਲ ਕਿ੍ਸਮਸ ਸੋਭਾ ਯਾਤਰਾ ਦਾ ਪਿੰਡ ਉਸਮਾਨ ਸ਼ਹੀਦ ਤੋਂ ਕੱਢੀ ਗਈ | ਮੁੱਖ ਮਹਿਮਾਨ ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਕਿ੍ਸਚੀਅਨ ਨੈਸ਼ਨਲ ਫ਼ਰੰਟ ਨੇ ਹਰੀ ਝੰਡੀ ਦੇ ਕੇ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ | ਇਸ ਮੌਕੇ ਪਾਸਟਰ ਦਾਨੀਏਲ, ਪਾ. ਸੁਖਵਿੰਦਰ ਸੁੱਖੀ, ਦਲੇਰ ਸਿੱਧੂ ਜ਼ਿਲ੍ਹਾ ਮੀਤ ਪ੍ਰਧਾਨ, ਪ੍ਰੇਮ ਮੈੱਸੀ ਖ਼ਜ਼ਾਨਚੀ, ਪਾ.ਬਲਵਿੰਦਰ ਚੰਦ ਐੱਸ. ਡੀ. ਏ. ਚਰਚ, ਸੁਰਿੰਦਰ ਗਿੱਲ ਫ਼ੌਜੀ, ਰਜਿੰਦਰ ਕੋਟਲੀ ਸਲਾਹਕਾਰ, ਸੁਖਵਿੰਦਰ ਸਿੰਘ ਚੀਮਾ, ਚੇਅਰਮੈਨ ਰਜਿੰਦਰ ਸਿੰਘ, ਭੁਪਿੰਦਰ ਸਿੰਘ ਨੀਲੂ, ਮਾਸਟਰ ਗੁਰਮੀਤ ਸਿੰਘ, ਅਰਜਨ ਸਿੰਘ ਆਦਿ ਨੇ ਮਸੀਹੀ ਭਾਈਚਾਰੇ ਨੂੰ ਕਿ੍ਸਮਸ ਦੀ ਮੁਬਾਰਕਬਾਦ ਦਿੱਤੀ | ਪ੍ਰਬੰਧਕ ਕਮੇਟੀ ਵਲੋਂ ਧਾਰਮਿਕ ਅਤੇ ਰਾਜਸੀ ਆਗੂਆਂ ਦਾ ਸਿਰੋਪਾਉ ਪਾ ਕੇ ਸਵਾਗਤ ਕੀਤਾ ਗਿਆ | ਅੰਤ ਵਿਚ ਬਲਾਕ ਪ੍ਰਧਾਨ ਸੋਹਣ ਮਸੀਹ ਨੇ ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਵਿਚ ਸਹਿਯੋਗ ਕਰਨ ਲਈ ਪਾਸਟਰਾਂ, ਮਹਿਮਾਨਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪਾ.ਸੈਮੂਅਲ ਕੋਟਲੀ, ਪਾ. ਸਾਧੂ, ਇੰਦਰ ਮੋਹਨ ਮੱਟੂ, ਪਾ. ਪਿਆਰਾ, ਪਾ. ਸੁੱਚਾ ਮਸੀਹ, ਤੁਫ਼ੈਲ ਮਸੀਹ, ਬਾਉ ਲਾਲ ਮਸੀਹ, ਸ਼ਿੰਗਾਰਾ ਮਸੀਹ, ਮਕਬੂਲ ਮਸੀਹ ਪਾਸਟਰ ਕਰਮ ਭੱਟੀ, ਪਾਸਟਰ ਮਲਕੀਤ ਛਾਂਗਲਾ, ਪਾਸਟਰ ਦਵਿੰਦਰ, ਪਾਸਟਰ ਦਲੀਪ, ਪਾਸਟਰ ਸੈਮੂਅਲ, ਪਾਸਟਰ ਅਜੇ, ਸੁਰਿੰਦਰ ਫ਼ੌਜੀ, ਪ੍ਰੇਮ ਮੈਸੀ, ਸੁਰਜੀਤ ਲਾਲ, ਬਲਕਾਰ, ਮੁਹਿੰਦਰ, ਰਵੀ ਛਾਗਲਾਂ, ਕਰਮਜੀਤ, ਰਾਜੂ, ਸਾਮੂ, ਬਲਵਿੰਦਰ ਆਦਿ ਨੇ ਵੀ ਮੁਬਾਰਕਬਾਦ ਦਿੱਤੀ |