ਮਾਹਿਲਪੁਰ, 24 ਦਸੰਬਰ (ਰਜਿੰਦਰ ਸਿੰਘ)-14 ਦਸੰਬਰ ਨੂੰ ਪਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਜ਼ੋਨ ਟੂਟੋ ਮਜਾਰਾ ਤੋਂ ਜ਼ਿਲ੍ਹਾ ਪ੍ਰੀਸ਼ਦ 'ਆਪ' ਉਮੀਦਵਾਰ ਚਰਨਜੀਤ ਕੌਰ ਸਰਪੰਚ ਹਵੇਲੀ ਨੇ ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਵੀਨ ਕੁਮਾਰੀ ਨੂੰ 1750 ਤੋਂ ਵੱਧ ਵੋਟਾਂ ਦੀ ਵੱਡੀ ਲੀਡ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ | ਇਸ ਮੌਕੇ ਉਨ੍ਹਾਂ ਦੇ ਪਿੰਡ ਵਿਖੇ ਪਹੁੰਚਣ 'ਤੇ ਸਮਰਥਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਜੇਤੂ ਚਰਨਜੀਤ ਕੌਰ ਉਨ੍ਹਾਂ ਦੇ ਪਤੀ ਅਰਵਿੰਦਰ ਸਿੰਘ ਨੇ ਲੋਕਾਂ ਵਲੋਂ ਦਿੱਤੇ ਇਸ ਮਾਣ ਦਾ ਧੰਨਵਾਦ ਕਰਦਿਆਂ ਕਿ ਕਿਹਾ ਕਿ ਉਹ ਉਨ੍ਹਾਂ ਦੇ ਹਮੇਸ਼ਾ ਰਿਣੀ ਰਹਿਣਗੇ ਤੇ ਭਵਿੱਖ ਵਿੱਚ ਸੂਬੇ ਦੀ ਭਗਵੰਤ ਮਾਨ ਸਰਕਾਰ ਲੋਕਾਂ ਦੇ ਵਿਚਾਰਾਂ ਨੂੰ ਪਹਿਲ ਦੇ ਕੇ ਕੰਮ ਕਰਦੇ ਹੋਏ ਇਲਾਕੇ ਦੇ ਵਿਕਾਸ 'ਚ ਕੋਈ ਕਸਰ ਨਹੀ ਛੱਡਣਗੇ | ਇਸ ਮੌਕੇ ਕੈਪਟਨ ਅਰਸ਼ਦੀਪ ਸਿੰਘ, ਚਰਨਜੀਤ ਸਿੰਘ ਚੰਨੀ ਓ.ਐਸ.ਡੀ., ਬਲਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ, ਮਾ. ਗੁਰਵਿੰਦਰਪਾਲ ਸਿੰਘ, ਸੰਦੀਪ ਸੀਪਾ, ਸੁਖਜੀਤ ਸਿੰਘ, ਸ਼ਸ਼ੀ ਬੰਗੜ ਵਾਇਸ ਪ੍ਰਧਾਨ, ਸੱਤਪ੍ਰਕਾਸ਼ ਸੰਘਾ, ਚੰਨਪ੍ਰੀਤ ਸਿੰਘ, ਵੀਰਜੋਤ ਹਵੇਲੀ, ਡਾ. ਇਕਰਾਮ ਸੈਫੀ ਅਤੇ ਹੋਰ ਸਮਰਥਕ ਉਨ੍ਹਾਂ ਨਾਲ ਮੌਜੂਦ ਸਨ |