19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਬੀ.ਕੇ.ਯੂ. (ਡਕੌਂਦਾ) ਵਲੋਂ ਲੈਂਡ ਪੂਲਿੰਗ ਨੀਤੀ ਦੇ ਵਿਰੋਧ 'ਚ ਪਿੰਡ ਵਾਰ ਮੀਟਿੰਗਾਂ ਜਾਰੀ

Ad Position 21
No active advertisement
ਅਜੀਤ ਡੈਸਕ 04-06-2025
ਮੁੱਲਾਂਪੁਰ-ਦਾਖਾ, 3 ਜੂਨ (ਨਿਰਮਲ ਸਿੰਘ ਧਾਲੀਵਾਲ)-ਅਰਬਨ ਅਸਟੇਟਾਂ ਦੀ ਆੜ 'ਚ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਵਾਹੀਯੋਗ ਖੇਤ ਐਕਵਾਇਰ ਵਾਲੀ ਸਰਕਾਰ ਦੀ 'ਲੈਂਡ ਪੂਲਿੰਗ' ਨੀਤੀ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਜ਼ਿਲ੍ਹਾ ਉੱਪ ਪ੍ਰਧਾਨ ਜਗਰੂਪ ਸਿੰਘ ਹਸਨਪੁਰ, ਬਲਾਕ ਪ੍ਰਧਾਨ ਹਰਦੀਪ ਸਿੰਘ ਸਰਾਭਾ, ਡਾ: ਮਨਪ੍ਰੀਤ ਸਿੰਘ ਲੇਹਲ, ਹੋਰ ਟੀਮ ਨੂੰ ਨਾਲ ਲੈ ਕੇ ਲੈਂਡ ਪੂਲਿੰਗ ਨੀਤੀ ਦੇ ਮਾੜੇ ਪ੍ਰਭਾਵ ਬਾਰੇ ਪਿੰਡਾਂ 'ਚ ਜਾ ਕੇ ਪ੍ਰਭਾਵਿਤ ਹੋਣ ਵਾਲੇ ਕਿਸਾਨਾਂ ਨਾਲ ਮੀਟਿੰਗਾਂ ਕਰ ਰਿਹਾ | ਵਿਧਾਨ ਸਭਾ ਹਲਕਾ ਦੇ ਪਿੰਡ ਬੱਦੋਵਾਲ ਵਿਖੇ ਲੈਂਡ ਪੋਲਿੰਗ ਨੀਤੀ ਦੇ ਵਿਰੋਧ 'ਚ ਕਿਸਾਨਾਂ ਨੂੰ ਸੰਬੋਧਨ ਹੁੰਦਿਆਂ ਜਗਰੂਪ ਸਿੰਘ ਹਸਨਪੁਰ ਨੇ ਕਿਹਾ ਕਿ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿਚ ਜਿਸ ਨੀਤੀ ਨੂੰ ਮਨਜੂਰੀ ਦਿੱਤੀ ਗਈ ਉਹ ਨਵੀਂ ਤੇ ਪ੍ਰਗਤੀਸ਼ੀਲ 'ਲੈਂਡ ਪੂਲਿੰਗ ਨੀਤੀ ਨਹੀਂ, ਸਗੋਂ ਕਿਸਾਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਮਲਾ ਮੁਆਫ਼ ਕਰਨ ਵਾਲੀ ਨੀਤੀ ਹੈ, ਜਿਸ ਦਾ ਬੀ.ਕੇ.ਯੂ (ਡਕੌਂਦਾ) ਤਿੱਖਾ ਵਿਰੋਧ ਕਰੇਗੀ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਨੂੰ 100 ਫ਼ੀਸਦੀ ਅਧਿਕਾਰ ਦਾ ਗੁੰਮਰਾਹਕੁਨ ਪ੍ਰਚਾਰ ਕਰ ਰਿਹਾ | ਪਹਿਲਾਂ ਤਾਂ ਸਿੱਧੇ ਰੂਪ 'ਚ ਕਿਸਾਨਾਂ ਨੂੰ ਕੋਈ ਪੈਸਾ ਨਹੀਂ ਮਿਲਣਾ, ਫਿਰ 25 ਫ਼ੀਸਦੀ ਹਿੱਸੇਦਾਰੀ ਛੱਡ ਕੇ 75 ਫ਼ੀਸਦੀ ਜ਼ਮੀਨ 'ਤੇ ਸਰਕਾਰ ਕਾਬਜ਼ ਹੋ ਜਾਵੇਗੀ | ਜਗਰੂਪ ਸਿੰਘ ਹਸਨਪੁਰ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਕਾਲੋਨੀਆਂ 'ਚ ਸੜਕਾਂ, ਬਿਜਲੀ ਤੇ ਪਾਣੀ ਦੇ ਕੁਨੈਕਸ਼ਨ, ਸੀਵਰੇਜ ਪਾਈਪ 'ਤੇ ਕੁੱਲ ਜ਼ਮੀਨ ਦਾ ਕਿੰਨਾ ਖਰਚਾ ਬਣਦਾ ਇਹ ਦੱਸਿਆ ਜਾਵੇ | ਲੈਂਡ ਪੂਲਿੰਗ ਨੀਤੀ ਦੇ ਵਿਰੋਧ 'ਚ ਕਿਸਾਨਾਂ ਵਲੋਂ ਅਸਹਿਮਤੀ ਮੀਟਿੰਗ ਵਿਚ ਅਮਨਦੀਪ ਸਿੰਘ, ਕੁਲਦੀਪ ਸਿੰਘ, ਸਰਬਜੀਤ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ , ਮੇਵਾ ਸਿੰਘ ਰਜਿੰਦਰ ਸਿੰਘ, ਪੰਚ ਹਰ ਜੀਵਨ ਸਿੰਘ ਗਰੇਵਾਲ, ਉਜਾਗਰ ਸਿੰਘ ਹੋਰ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਦੇਹੜਕਾ ਵਿਖੇ ਦੋ ਦਰਜਨ ਦੇ ਕਰੀਬ ਨੌਜਵਾਨ ਹਨ ਚਿੱਟੇ ਦੇ ਆਦੀ ਅਗਲੀ ਖ਼ਬਰ ਦੇਹੜਕਾ ਵਿਖੇ ਦੋ ਦਰਜਨ ਦੇ ਕਰੀਬ ਨੌਜਵਾਨ ਹਨ ਚਿੱਟੇ ਦੇ ਆਦੀ
Ad Position 24