20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਰਾਤ ਦੇ ਹਨੇਰੇ 'ਚ ਐੱਚ. ਪੀ. ਪੰਪ ਕੋਲੋਂ ਅੱਧੀ ਦਰਜਨ ਤੋਂ ਵਧੇਰੇ ਹਰੇ ਦਰੱਖ਼ਤ ਵੱਢ ਕੇ ਖੁਰਦ-ਬੁਰਦ

Ad Position 21
No active advertisement
ਅਜੀਤ ਡੈਸਕ 06-09-2025
ਗੁਰੂਸਰ ਸੁਧਾਰ, 5 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਕਸਬਾ ਗੁਰੂਸਰ ਸੁਧਾਰ ਦੇ ਬਾਹਰਵਾਰ ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਸਥਿਤ ਐੱਚ. ਪੀ. ਪੈਟਰੋਲ ਪੰਪ ਦੇ ਬਿਲਕੁਲ ਲਾਗਿਉਂ ਬੀਤੀ ਰਾਤ ਅੱਧੀ ਦਰਜਨ ਤੋਂ ਵਧੇਰੇ ਹਰੇ ਭਰੇ ਦਰੱਖ਼ਤਾਂ ਨੂੰ ਵਿਚਕਾਰੋਂ ਵੱਢ ਕੇ ਉਨ੍ਹਾਂ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ ਹੈ | ਸੜਕ ਕਿਨਾਰਿਉਂ ਦਰੱਖ਼ਤ ਵੱਢੇ ਜਾਣ ਦੀ ਘਟਨਾ ਦਾ ਪਤਾ ਲੱਗਣ 'ਤੇ ਵਾਤਾਵਰਨ ਪ੍ਰੇਮੀ ਸ਼ੀਤਲ ਪ੍ਰਕਾਸ਼ ਪਹੁੰਚੇ ਤੇ ਉਨ੍ਹਾਂ ਇਸ ਘਟਨਾ ਦੀ ਨਿਖੇਧੀ ਕਰਦਿਆਂ ਤੁਰੰਤ ਇਹ ਮਸਲਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ | ਜ਼ਿਕਰਯੋਗ ਹੈ ਕਿ ਆਪਣੇ ਬਲਬੂਤੇ ਸੁਧਾਰ 'ਤੇ ਆਸ-ਪਾਸ ਹਜ਼ਾਰਾਂ ਦੀ ਗਿਣਤੀ ਅੰਦਰ ਬੂਟੇ ਲਗਾਉਣ ਤੇ ਹਰਿਆਲੀ ਵਧਾਉਣ ਦੇ ਮੰਤਵ ਤਹਿਤ ਸ਼ੀਤਲ ਪ੍ਰਕਾਸ਼ ਨੂੰ ਸੂਬਾ ਸਰਕਾਰ ਵਿਸ਼ੇਸ਼ ਐਵਾਰਡ ਭੇਟ ਕਰ ਚੁੱਕੀ ਹੈ | ਇਸ ਦਾ ਜਾਇਜ਼ਾ ਲੈਣ ਲਈ ਪਹੁੰਚੇ ਜੰਗਲਾਤ ਵਿਭਾਗ ਤੋਂ ਬਲਾਕ ਅਫ਼ਸਰ ਹਰਨੀਤ ਕੌਰ, ਬਲਾਕ ਅਫ਼ਸਰ ਪ੍ਰਗਟ ਸਿੰਘ, ਜੰਗਲਾਤ ਗਾਰਡ ਦਵਿੰਦਰ ਕੌਰ ਤੇ ਟੀਮ ਨੇ ਵੱਢੇ ਗਏ ਦਰੱਖ਼ਤਾਂ ਦੀ ਗਿਣਤੀ ਕਰਨ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ | ਉਕਤ ਟੀਮ ਜਦ ਸੀ. ਸੀ. ਟੀ. ਵੀ. ਕੈਮਰੇ ਦੇਖਣ ਲਈ ਐੱਚ. ਪੀ. ਪੈਟਰੋਲ ਪੰਪ 'ਤੇ ਗਈ ਤਾਂ ਹਾਜ਼ਰ ਮੈਨੇਜਰ ਨੇ ਪਾਸਵਰਡ ਮਾਲਕਾਂ ਕੋਲ ਹੋਣ ਦਾ ਹਵਾਲਾ ਦੇ ਦਿੱਤਾ ਤੇ ਪੁੱਛੇ ਜਾਣ 'ਤੇ ਦਰੱਖ਼ਤਾਂ ਨੂੰ ਵੱਢੇ ਜਾਣ ਪ੍ਰਤੀ ਪੂਰੀ ਅਣਜਾਣਤਾ ਪ੍ਰਗਟਾਈ | ਬਲਾਕ ਅਫ਼ਸਰ ਪ੍ਰਗਟ ਸਿੰਘ ਤੇ ਹਰਨੀਤ ਕੌਰ ਨੇ ਕਿਹਾ ਕਿ ਵਿਭਾਗ ਪੂਰੀ ਤਨਦੇਹੀ ਨਾਲ ਜਾਂਚ ਕਰੇਗਾ ਤੇ ਰਾਏਕੋਟ ਤੋਂ ਇਲਾਵਾ ਮੁੱਲਾਂਪੁਰ ਸਾਈਡ ਤੱਕ ਸੜਕ ਕਿਨਾਰੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਦਰੱਖਤਾਂ ਨੂੰ ਵੱਢੇ ਜਾਣ ਸੰਬੰਧੀ ਸ਼ਿਕਾਇਤ ਥਾਣਾ ਸੁਧਾਰ ਵਿਖੇ ਦਰਜ ਕਰਵਾਈ ਗਈ ਹੈ | ਕੁਝ ਸੂਤਰਾਂ ਨੇ ਆਪਣਾ ਨਾਂਅ ਨਾ ਛਾਪੇ ਜਾਣ ਦੀ ਸ਼ਰਤ 'ਤੇ ਕਿਹਾ ਕਿ ਦਰੱਖ਼ਤ ਪੰਪ ਮਾਲਕਾਂ ਦੇ ਇਸ਼ਾਰੇ 'ਤੇ ਵੱਢੇ ਗਏ ਹਨ ਕਿਉਂਕਿ ਸੜਕ 'ਤੇ ਚੱਲਦੇ ਰਾਹਗੀਰਾਂ ਨੂੰ ਪੰਪ ਦੂਰ ਤੋਂ ਨਜ਼ਰ ਨਹੀਂ ਪੈਂਦਾ ਸੀ | ਇਸ ਸੰਬੰਧੀ ਸੰਪਰਕ ਕਰਨ 'ਤੇ ਪੰਪ ਮਾਲਕ ਗੁਰਪ੍ਰੀਤ ਸਿੰਘ ਬੇਦੀ ਨੇ ਵੀ ਦਰੱਖ਼ਤ ਵਢਾਏ ਜਾਣ ਦੀ ਘਟਨਾ ਤੋਂ ਇਨਕਾਰ ਕੀਤਾ ਹੈ | ਜ਼ਿਲ੍ਹਾ ਜੰਗਲਾਤ ਅਫ਼ਸਰ ਰਾਜੇਸ਼ ਕੁਮਾਰ ਗੁਲਾਟੀ ਨੇ ਕਿਹਾ ਕਿ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਈ ਜਾਵੇਗੀ | ਥਾਣਾ ਸੁਧਾਰ ਮੁਖੀ ਸਬ ਇੰਸਪੈਕਟਰ ਗੁਰਦੀਪ ਸਿੰਘ ਨੇ ਕਿਹਾ ਕਿ ਵਿਭਾਗੀ ਸ਼ਿਕਾਇਤ ਮਿਲਣ ਉਪਰੰਤ ਦਰੱਖ਼ਤ ਵੱਢ ਕੇ ਲਿਜਾਣ ਵਾਲੇ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਦਾ ਹੌਸਲਾ ਵਧਾਇਆ-ਬੜੂੰਦੀ/ਗੋਬਿੰਦਗੜ੍ਹ ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਇਯਾਲੀ ਦੀ ਟੀਮ ਸਰਗਰਮ ਹੋਈ
Ad Position 24