20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਹਰੀਆਂ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ

Ad Position 21
No active advertisement
ਅਜੀਤ ਡੈਸਕ 06-09-2025
ਭੂੰਦੜੀ, 5 ਸਤੰਬਰ (ਕੁਲਦੀਪ ਸਿੰਘ ਮਾਨ)-ਲਗਾਤਾਰ ਬਾਰਿਸ਼ ਆਉਣ ਕਰਕੇ ਹਰੀਆਂ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹਨ ਨਾਲ ਆਮ ਲੋਕਾਂ ਦੀ ਰਸੋਈ ਦਾ ਬਜਟ ਡਗਮਗਾ ਚੁੱਕਾ ਹੈ, ਇਸ ਮਹੀਨੇ ਵਿਚ ਵੱਧ ਮੀਂਹ ਪੈਣ ਨਾਲ ਹਰੀਆਂ ਸਬਜ਼ੀਆਂ ਜਿੰਨ੍ਹਾਂ ਵਿਚ ਸ਼ਿਮਲਾ ਮਿਰਚ 100 ਰੁਪਏ ਕਿੱਲੋ, ਭਿੰਡੀ 70 ਰੁਪਏ ਕਿੱਲੋ, ਹਰਾ ਧਨੀਆਂ 400 ਰੁਪਏ ਕਿੱਲੋ, ਟਮਾਟਰ 120 ਰੁਪਏ ਕਿੱਲੋ ਤੱਕ ਮਹਿੰਗੇ ਭਾਅ ਵਿਚ ਵਿਕ ਰਹੇ ਹਨ | ਦੂਸਰੇ ਪਾਸੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੱਦੂ ਮਾਰਕੀਟ 'ਚ 70 ਤੋਂ 80 ਰੁਪਏ ਕਿੱਲੋ ਤੱਕ ਪੁੱਜ ਚੁੱਕਾ ਹੈ | ਸਬਜ਼ੀਆਂ ਵਿਚ ਭਾਅ ਪੱਖੋਂ ਸਭ ਤੋਂ ਨਰਮ ਰਹਿਣ ਵਾਲਾ ਕੱਦੂ ਵੀ ਸਬਜ਼ੀਆਂ ਦਾ ਬਾਦਸ਼ਾਹ ਹੀ ਬਣਨ ਲਈ ਤਿਆਰ ਹੈ | ਫੱੁਲ ਗੋਭੀ 150, ਸੂਬੇ ਭਰ ਵਿਚ ਪਏ ਵੱਧ ਮੀਂਹ ਨਾਲ ਸਬਜ਼ੀ ਕਾਸ਼ਤਕਾਰ ਦਾ ਭਾਰੀ ਨੁਕਸਾਨ ਹੋ ਗਿਆ | ਸਬਜ਼ੀਆਂ ਦੇ ਖੇਤਾਂ ਵਿਚ ਵਧੇਰੇ ਪਾਣੀ ਭਰਨ ਨਾਲ ਸਬਜ਼ੀਆਂ ਦੀ ਪੈਦਾਵਾਰ ਰੁਕ ਜਾਣ ਨਾਲ ਹਰੀਆਂ ਸਬਜ਼ੀਆਂ ਦੇ ਭਾਅ ਹੋਰ ਵੱਧ ਜਾਣਗੇ | ਸਬਜ਼ੀ ਮਾਰਕੀਟ ਵਿਚ ਇਸ ਸਾਲ ਆਲੂ ਤੇ ਗੰਡੇ ਦੇ ਭਾਅ ਸਥਿਰ ਬਣੇ ਰਹਿਣ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ | ਹਰੀਆਂ ਸਬਜ਼ੀਆਂ ਵਿਚ ਗੁਆਰੇ ਦੀਆਂ ਫ਼ਲੀਆਂ 125 ਰੁਪਏ ਕਿੱਲੋ, ਬੈਂਗਣੀ 70 ਰੁਪਏ ਕਿਲੋ, ਅਰਬੀ 80 ਰੁਪਏ ਕਿਲੋ ਕੀਮਤ ਸਾਹਮਣੇ ਆਈ ਹੈ | ਸਾਉਣੀ ਦੇ ਸੀਜ਼ਨ 'ਚ ਸਭ ਤੋਂ ਵੱਧ ਘਰ ਦੀ ਰਸੋਈ ਵਿਚ ਪੱਕਣ ਵਾਲੀਆਂ ਸਬਜ਼ੀਆਂ ਕੱਦੂ ਜਾਤੀ ਦੀਆਂ ਸਬਜ਼ੀਆਂ ਦੇ ਭਾਅ ਵੀ ਅਸਮਾਨੀ ਚੜੇ ਹੋਏ ਹਨ, ਕੱਦੂ, ਤੋਰੀ 70 ਰੁਪਏ ਕਿੱਲੋ, ਦੇਸੀ ਟਿੰਡਾਂ 130 ਰੁਪਏ ਕਿੱਲੋ, ਚੱਪਣ ਕੱਦੂ 70 ਰੁਪਏ, ਖੱਖੜੀ 40 ਰੁਪਏ ਕਿੱਲੋ ਤੱਕ ਰੀਟੇਲ ਮਾਰਕੀਟ ਵਿਚ ਹੈ | ਗੰਡੇ ਅਤੇ ਆਲੂ ਦਾ ਰੀਟੇਲ ਸਬਜ਼ੀ ਮਾਰਕੀਟ ਵਿਚ 20 ਤੋਂ 30 ਰੁਪਏ ਪ੍ਰਤੀ ਕਿੱਲੋ ਤੱਕ ਚੱਲ ਰਹੇ ਹਨ |
ਅੱਜ ਬਿਜਲੀ ਬੰਦ ਰਹੇਗੀ
ਜਗਰਾਉਂ, 5 ਸਤੰਬਰ (ਵਿਨੋਦ ਕੁਮਾਰ)-ਪਾਵਰਕਾਮ ਦੇ ਐੱਸ. ਡੀ. ਓ. ਗੁਰਪ੍ਰੀਤ ਸਿੰਘ ਕੰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਕੇ. ਵੀ. ਫੀਡਰ ਸਿਟੀ-5 ਜਗਰਾਉਂ ਵਿਖੇ ਜ਼ਰੂਰੀ ਮੁਰੰਮਤ ਹੋਣ ਕਰਕੇ 6 ਸਤੰਬਰ ਨੂੰ ਮੇਨ ਬਾਜ਼ਾਰ, ਗੀਤਾ ਕਲੋਨੀ, ਬਾਜਵਾ ਕਾਲੋਨੀ, ਪੁਰਾਣੀ ਸਬਜ਼ੀ ਮੰਡੀ, ਅਖਾੜਾ ਗੇਟ, ਮੋਰੀ ਗੇਟ, ਸੁਭਾਸ਼ ਗੇਟ, ਭੰਗੜ੍ਹ ਬਾਜ਼ਾਰ, ਡਿਸਪੋਸਲ ਰੋਡ, ਸ਼ਾਸਤਰੀ ਨਗਰ ਜਗਰਾਉਂ ਵਿਖੇ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਬਿਜਲੀ ਬੰਦ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਤਬਦੀਲ ਮਲਕੀਅਤ ਦੇ ਵਸੀਕੇ ਮੁਫ਼ਤ ਲਿਖਣ ਲਈ ਸੁਸਾਇਟੀ ਗਠਿਤ ਅਗਲੀ ਖ਼ਬਰ ਤਬਦੀਲ ਮਲਕੀਅਤ ਦੇ ਵਸੀਕੇ ਮੁਫ਼ਤ ਲਿਖਣ ਲਈ ਸੁਸਾਇਟੀ ਗਠਿਤ
Ad Position 24