27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਸੰਧੂ ਦੇ ਮਾਮਲੇ ਸੰਬੰਧੀ ਐੱਸ.ਐੱਸ.ਪੀ. ਨੂੰ ਮਿਲਿਆ <br/>

Ad Position 21
No active advertisement
ਅਜੀਤ ਡੈਸਕ 07-09-2025
ਜਗਰਾਉਂ, 6 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਲੁਧਿਆਣਾ ਜ਼ਿਲ੍ਹਾ ਕਮੇਟੀ ਦਾ ਵਫ਼ਦ ਐੱਸ.ਐੱਸ.ਪੀ. ਲੁਧਿਆਣਾ (ਦਿਹਾਤੀ) ਨੂੰ ਉਨ੍ਹਾਂ ਦੇ ਜਗਰਾਉਂ ਸਥਿਤ ਦਫ਼ਤਰ ਵਿਚ ਮਿਲਿਆ | ਵਫ਼ਦ ਨੇ ਮੰਗ ਕੀਤੀ ਕਿ ਜਥੇਬੰਦੀ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ ਨਾਲ ਵਿਸ਼ਵਾਸ ਘਾਤ ਹੋਇਆ ਹੈ ਅਤੇ ਉਸ ਮਾਮਲੇ 'ਚ ਬੈਂਕ ਵਿਚ ਫਰਜ਼ੀ ਦਸਤਾਵੇਜ਼ ਲਾ ਕੇ ਮੋਟੀ ਠੱਗੀ ਮਾਰੀ ਗਈ ਹੈ | ਇਸ ਮੌਕੇ ਪੰਜਾਹ ਲੱਖ ਰੁਪਏ ਬੈਂਕ ਵਿਚੋਂ ਮੈਨੇਜਰ ਦੀ ਮਿਲੀ ਭੁਗਤ ਨਾਲ ਉਨ੍ਹਾਂ ਦੇ ਰਿਸ਼ਤੇਦਾਰ ਨੇ ਕਢਵਾਏ ਅਤੇ 2018 ਤੇ 2019 ਵਿਚ ਦੋ ਰਿਟਾਇਰਮੈਂਟ ਡੀਡਾਂ ਬਣਾਈਆਂ ਗਈਆਂ, ਜਿਨ੍ਹਾਂ ਸਬੰਧੀ ਡਿਸਟਿਕ ਅਟਾਰਨੀ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਇਹ ਧੋਖਾ ਦੇਣ ਲਈ ਬਣਾਈਆਂ ਗਈਆਂ ਹਨ | ਜਿਨ੍ਹਾਂ ਨੂੰ ਵਰਤੋਂ ਕਰਦਿਆਂ ਉਨ੍ਹਾਂ ਦਾ ਰਿਸ਼ਤੇਦਾਰ ਆਪਣੇ ਆਪ ਨੂੰ ਪ੍ਰੋਪਰਾਈਟਰ ਦਿਖਾ ਕੇ ਬੈਂਕ 'ਚੋਂ ਲੈਣ ਦੇਣ ਕਰਦਾ ਰਿਹਾ ਹੈ | ਇੱਥੋਂ ਤੱਕ ਕਿ 2018 ਦਾ ਰਿਕਾਰਡ ਵੀ ਬੈਂਕ ਮੈਨੇਜਰ ਪੇਸ਼ ਨਹੀਂ ਕਰ ਰਿਹਾ | ਵਫ਼ਦ ਨੇ ਮੰਗ ਕੀਤੀ ਕਿ ਜਿਨ੍ਹਾਂ ਨੇ ਰਿਟਾਇਰਮੈਂਟ ਡੀਡਾਂ ਬਣਾਈਆਂ, ਬੈਂਕ ਵਿਚ ਵਰਤੀਆਂ, ਰਿਕਾਰਡ (2018) ਦਾ ਇਧਰ-ਓਧਰ ਕੀਤਾ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਪੁਲਿਸ ਨੇ ਚਲਾਨ ਵੀ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ | ਵਫ਼ਦ ਨੇ ਕਿਹਾ ਕਿ ਐੱਸ.ਐੱਸ.ਪੀ. ਨੇ ਇਨਸਾਫ਼ ਦਾ ਭਰੋਸਾ ਦਿੱਤਾ ਹੈ | ਵਫ਼ਦ ਵਿਚ ਬੂਟਾ ਸਿੰਘ ਰਾਮਗੜ੍ਹ ਜ਼ਿਲ੍ਹਾ ਸਕੱਤਰ, ਸਾਬਕਾ ਸਰਪੰਚ ਅਮਰਜੀਤ ਸਿੰਘ ਚੀਮਨਾ ਬਲਾਕ ਪ੍ਰਧਾਨ, ਸਾਬਕਾ ਸਰਪੰਚ ਅਮਰਜੀਤ ਸਿੰਘ ਪ੍ਰਧਾਨ ਇਲਾਕਾ ਕਮੇਟੀ, ਕੁਲਵੰਤ ਸਿੰਘ ਖ਼ਾਲਸਾ, ਕਿਰਪਾਲ ਸਿੰਘ ਚੱਕ ਭਾਈਕਾ, ਮਲਕੀਤ ਸਿੰਘ ਫੌਜੀ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਮੰਦਰ ਬਣਾਉਣ ਲਈ ਕੀਤੀਆਂ ਨੀਹਾਂ 'ਚ ਪਾਣੀ ਛੱਡ ਕੇ ਡੇਗਣ ਦੇ ਲਗਾਏ ਦੋਸ਼ <br/> ਅਗਲੀ ਖ਼ਬਰ ਭਾਰੀ ਬਾਰਿਸ਼ ਕਾਰਨ ਰਾਏਕੋਟ ਦਾ ਵਿਰਾਸਤੀ ਗੇਟ ਨੁਕਸਾਨਿਆ
Ad Position 24