ਭੂੰਦੜੀ, 6 ਸਤੰਬਰ (ਕੁਲਦੀਪ ਸਿੰਘ ਮਾਨ)-ਮੰਦਰ ਬਣਾਉਣ ਲਈ ਕੀਤੀਆਂ ਕੰਧਾਂ ਦੀਆਂ ਨੀਹਾਂ ਵਿਚ ਪਾਣੀ ਛੱਡ ਕੇ ਕੰਧਾਂ ਢਾਉਣ ਦਾ ਸਮਾਚਾਰ ਮਿਲਿਆ ਹੈ | ਐੱਸ.ਐੱਸ.ਪੀ ਲੁਧਿਆਣਾ ਦਿਹਾਤੀ ਨੂੰ ਦਿੱਤੀ ਦਰਖਾਸਤ ਵਿਚ ਪੀੜਤ ਸੇਵਾਦਾਰ ਰਮਨਦੀਪ ਕੌਰ ਪਤਨੀ ਸਾਬਕਾ ਸੈਨਿਕ ਗੁਰਜੀਤ ਸਿੰਘ ਵਾਸੀ ਪਿੰਡ ਪੁੜੈਣ ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਅਸੀਂ ਪਰਿਵਾਰ ਸਮੇਤ ਪਿੰਡ ਬਾਸੀਆਂ ਬੇਟ ਆਪਣੀ ਜਗ੍ਹਾ ਲੈ ਕੇ ਘਰ ਬਣਾਇਆ ਹੈ, ਕੁਝ ਜਗ੍ਹਾ ਵਿਚ ਮੰਦਿਰ ਬਣਾਉਣ ਲਈ ਨੀਹਾਂ 6-6 ਫੁੱਟ ਕੰਧਾਂ ਉੱਚੀਆਂ ਕੀਤੀਆਂ ਹੋਈਆਂ ਸਨ, ਜਿਨ੍ਹਾਂ 'ਚ ਲਾੈਟਰ ਵੀ ਪਾਇਆ ਹੋਇਆ ਸੀ, ਪਰ ਗੁਆਂਢੀ ਖੇਤ ਵਾਲਿਆਂ ਨੇ ਨੀਹਾਂ ਵਿਚ ਪਾਣੀ ਛੱਡ ਕੇ ਢਾਹ ਦਿੱਤੀਆਂ ਹਨ | ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਵਿਰੱੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਡੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਅਤੇ ਮੈਨੂੰ ਇਨਸਾਫ਼ ਦਿੱਤਾ ਜਾਵੇ |