19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਬੀ.ਕੇ.ਯੂ ਡਕੌਂਦਾ ਦੇ ਬਲਾਕ ਚੌਂਕੀਮਾਨ ਦੇ ਨੌਜਵਾਨਾਂ ਨਾਲ ਮੋਰਕਰੀਮਾਂ ਤੇ ਦਾਖਾ ਵਲੋਂ ਮੀਟਿੰਗ

Ad Position 21
No active advertisement
ਅਜੀਤ ਡੈਸਕ 22-09-2025
ਚੌਕੀਮਾਨ, 21 ਸਤੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਮੋਰਕਰੀਮਾਂ ਵਿਖੇ ਬੀ.ਕੇ.ਯੂ ਡਕੌਂਦਾ (ਬੁਰਜ ਗਿੱਲ) ਦੇ ਜ਼ਿਲ੍ਹਾ ਲੁਧਿਆਣਾ ਦੇ ਮੀਤ ਪ੍ਰਧਾਨ ਮਨਜਿੰਦਰ ਸਿੰਘ ਛੋਕਰ ਮੋਰਕਰੀਮਾ ਦੇ ਗ੍ਰਹਿ ਵਿਖੇ ਬੀ.ਕੇ.ਯੂ ਡਕੌਦਾ ਦੇ ਬਲਾਕ ਚੌਂਕੀਮਾਨ ਦੇ ਪ੍ਰਧਾਨ ਗੁਰਸੇਵਕ ਸਿੰਘ ਦਾਖਾ ਨੇ ਬਲਾਕ ਚੌਂਕੀਮਾਨ ਦੇ ਨੌਜਵਾਨਾਂ ਨਾਲ ਮੀਟਿੰਗ ਕੀਤੀ ਤੇ ਬਲਾਕ ਚੌਂਕੀਮਾਨ ਦਾ ਯੂਥ ਵਿੰਗ ਦਾ ਚੰਨਪ੍ਰੀਤ ਸਿੰਘ ਮਾਹਲ ਦੇਤਵਾਲ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਮੌਕੇ 'ਤੇ ਨਿਯੁਕਤੀ ਪੱਤਰ ਸੌਂਪਿਆ ਗਿਆ | ਇਸ ਮੌਕੇ ਮੀਤ ਪ੍ਰਧਾਨ ਮਨਜਿੰਦਰ ਸਿੰਘ ਛੋਕਰ ਮੋਰਕਰੀਮਾਂ ਤੇ ਪ੍ਰਧਾਨ ਗੁਰਸੇਵਕ ਸਿੰਘ ਦਾਖਾ ਨੇ ਕਿਹਾ ਦੇਸ਼ ਦਾ ਅਨਾਜ ਭੰਡਾਰ ਭਰਨ ਵਾਲਾ ਕਿਸਾਨ ਪਹਿਲਾ ਹੀ ਸਰਕਾਰਾਂ ਦੀ ਅਣ-ਦੇਖੀ ਦਾ ਸ਼ਿਕਾਰ ਹੈ ਤੇ ਹੁਣ ਕੁਦਰਤੀ ਆਫ਼ਤ ਨੇ ਕਿਸਾਨਾਂ ਨੂੰ ਵੱਡੀ ਮੁਸ਼ਕਿਲ ਵਿਚ ਪਾ ਦਿੱਤਾ ਹੈ ਤੇ ਨਾਲ ਹੀ ਮਾਣਯੋਗ ਸੁਪਰੀਮ ਕੋਰਟ ਵੱਲੋਂ ਝੋਨੇ ਦੀ ਕਟਾਈ ਸਮੇਂ ਪਰਾਲੀ ਨੂੰ ਸਾੜਨ ਵਾਲੇ ਕਿਸਾਨਾਂ ਨੂੰ ਜੇਲ੍ਹ ਭੇਜਣ ਦੇ ਹੁਕਮਾਂ ਨੇ ਕਿਸਾਨਾਂ ਨੂੰ ਨਿਰਾਸ਼ਾ ਜਨਕ ਕਰ ਦਿੱਤਾ ਹੈ ਤੇ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਖੇਤਾਂ ਵਿਚ ਲੱਗੀ ਅੱਗ ਨੂੰ ਦੇਖਣ ਲਈ ਸਰਕਾਰ ਦੇ ਸੈਟੇਲਾਈਟ ਕੰਮ ਕਰਨ ਲੱਗ ਜਾਂਦੇ ਹਨ, ਜਦੋ ਕਿਸਾਨ ਦਾ ਨੁਕਸਾਨ ਹੁੰਦਾ ਹੈ | ਉਸ ਸਮੇਂ ਸੈਟੇਲਾਈਟ ਕੰਮ ਨਹੀਂ ਕਰਦੇ ਤੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਸਾਲਾਂ ਭਰ ਗਿਰਦਾਵਰੀ ਹੁੰਦੀ ਰਹਿੰਦੀ ਹੈ | ਉਕਤ ਆਗੂਆਂ ਨੇ ਕਿਹਾ ਕਿ ਬੀ.ਕੇ.ਯੂ ਡਕੌਂਦਾ ਪੰਜਾਬ ਦੇ ਮਸਲਿਆਂ ਲਈ ਲੜਾਈ ਲੜਦੀ ਰਹੇਗੀ, ਜਦੋਂ ਤੱਕ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਮਿਲ ਜਾਂਦੇ | ਇਸ ਮੌਕੇ ਸੁਖਰਾਜ ਸਿੰਘ ਦਾਖਾ, ਸਿਮਰਪ੍ਰੀਤ ਸਿੰਘ ਛੋਕਰ, ਲਖਵਿੰਦਰ ਸਿੰਘ ਮਾਹਲ, ਪ੍ਰਭਜੋਤ ਸਿੰਘ ਬੈਂਸ, ਰਣਵੀਰ ਸਿੰਘ ਬੈਸ, ਅਮਰਪ੍ਰੀਤ ਸਿੰਘ ਬੈਂਸ, ਭਵਨਪ੍ਰੀਤ ਸਿੰਘ ਮਾਹਲ, ਹਰਕੀਰਤ ਸਿੰਘ ਮਾਹਲ, ਜਸਕਰਨ ਸਿੰਘ ਮਾਹਲ, ਦਪਿੰਦਰ ਸਿੰਘ ਸੇਖੋਂ, ਹਰਪ੍ਰੀਤ ਸਿੰਘ ਤਖਤੂਪੁਰਾ, ਸੁਖਦੀਪ ਸਿੰਘ, ਬਲਰਾਜ ਸਿੰਘ ਮਾਨ, ਤਰਨਰੂਪ ਸਿੰਘ, ਪਿ੍ਤਪਾਲ ਸਿੰਘ, ਏਕਮ ਸਿੰਘ, ਗੁਰਜੋਤ ਸਿੰਘ ਦੁੱਗ, ਅਰਜਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਵਿਸ਼ਵ ਪੰਜਾਬੀ ਦਿਵਸ' ਨੂੰ ਧੂਮਧਾਮ ਨਾਲ ਮਨਾਉਣਾ ਚਾਹੀਦਾ- ਤਲਵੰਡੀ ਅਗਲੀ ਖ਼ਬਰ ਸੁਸਰੀ ਦੇ ਹਮਲੇ ਸਬੰਧੀ ਕਿਸਾਨਾਂ ਦਾ ਵਫ਼ਦ ਤੱਪੜ ਹਰਨੀਆਂ ਫੈਕਟਰੀ ਦੇ ਪ੍ਰਬੰਧਕਾਂ ਨੂੰ ਮਿਲਿਆ
Ad Position 24