19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

'ਵਿਸ਼ਵ ਪੰਜਾਬੀ ਦਿਵਸ' ਨੂੰ ਧੂਮਧਾਮ ਨਾਲ ਮਨਾਉਣਾ ਚਾਹੀਦਾ- ਤਲਵੰਡੀ

Ad Position 21
No active advertisement
ਅਜੀਤ ਡੈਸਕ 22-09-2025
ਚੌਕੀਮਾਨ, 21 ਸਤੰਬਰ (ਤੇਜਿੰਦਰ ਸਿੰਘ ਚੱਢਾ)-ਪ੍ਰਾਈਵੇਟ ਸਕੂਲਾਂ ਦੇ ਚੇਅਰਮੈਨ ਡਾ: ਜਗਜੀਤ ਸਿੰਘ ਧੂਰੀ ਅਤੇ ਐੱਮ.ਐੱਲ.ਡੀ. ਸਕੂਲ ਦੇ ਪਿ੍ੰਸੀਪਲ ਬਲਦੇਵ ਬਾਵਾ ਵਲੋਂ ਲਗਵਾਈ ਗਈ ਖ਼ਬਰ ਪੜ੍ਹ ਕੇ ਖੁਸ਼ੀ ਹੋਈ ਹੈ ਕਿ 23 ਸਤੰਬਰ ਨੂੰ ਮਹਾਨ ਕਵੀ ਬਾਬਾ ਫਰੀਦ ਜੀ ਦੇ ਜਨਮ ਦਿਨ ਨੂੰ 'ਵਿਸ਼ਵ ਪੰਜਾਬੀ ਦਿਵਸ' ਦੇ ਤੌਰ 'ਤੇ ਮਨਾਉਣ ਦਾ ਫ਼ੈਸਲਾ ਕੀਤਾ ਹੈ | ਪੰਜਾਬ ਦੇ ਸ਼੍ਰੋਮਣੀ ਸਾਹਿਤਕਾਰ ਅਤੇ ਨੈਸ਼ਨਲ ਐਵਾਰਡੀ ਅਧਿਆਪਕ ਅਮਰੀਕ ਸਿੰਘ ਤਲਵੰਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਹੈ ਕਿ ਅਕਸਰ ਹੀ ਅਸੀਂ ਪ੍ਰਾਈਵੇਟ ਸਕੂਲਾਂ 'ਤੇ ਇਲਜ਼ਾਮ ਲਾ ਦਿੰਦੇ ਹਾਂ ਕਿ ਇਹ ਪੰਜਾਬੀ ਮਾਂ ਬੋਲੀ ਨੂੰ ਉਸ ਦੀ ਬਣਦੀ ਥਾਂ ਨਹੀਂ ਦੇ ਰਹੇ ਹਨ | ਇਸ ਵਿਚ ਕੁਝ ਸੱਚਾਈ ਵੀ ਹੈ ਉਹ ਸਕੂਲ ਸਿਰਫ਼ ਆਟੇ 'ਚ ਲੂਣ ਬਰਾਬਰ ਹਨ, ਪਰ ਸਾਰਿਆਂ 'ਤੇ ਇਹ ਇਲਜ਼ਾਮ ਢੁੱਕਦਾ ਨਹੀਂ ਹੈ, ਸੱਚ ਇਹ ਵੀ ਹੈ ਕਿ ਡਾ: ਜਗਜੀਤ ਸਿੰਘ ਧੂਰੀ ਬਹੁਤ ਹੀ ਨੇਕ ਨੀਅਤ ਅਤੇ ਇਮਾਨਦਾਰੀ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਮੈਦਾਨ ਵਿਚ ਕਦੋਂ ਦੇ ਉੱਤਰੇ ਹੋਏ ਹਨ, ਪਿਛਲੇ ਦਿਨੀਂ ਇਨ੍ਹਾਂ ਲੁਧਿਆਣੇ ਵਿਚ 'ਵਿਸ਼ਵ ਪੰਜਾਬੀ ਕਾਨਫਰੰਸ' ਕਰਵਾਈ ਸੀ, ਜਿਸ ਵਿਚ ਪੰਜਾਬ ਦੇ ਪ੍ਰਾਈਵਟ ਸਕੂਲਾਂ ਦੇ 125 ਪਿ੍ੰਸੀਪਲ ਅਤੇ ਓਨੇ ਹੀ ਪੰਜਾਬੀ ਅਧਿਆਪਕ ਸ਼ਾਮਿਲ ਹੋਏ ਸਨ | ਜਿਸ 'ਚ ਹੋਰ ਵਿਦਵਾਨਾਂ ਦੇ ਨਾਲ ਮੈਨੂੰ ਵੀ ਹਾਜ਼ਰੀ ਲਗਵਾਉਣ ਦਾ ਮੌਕਾ ਮਿਲਿਆ ਸੀ, ਜਿੱਥੇ ਡਾ: ਜਗਜੀਤ ਸਿੰਘ ਧੂਰੀ ਨੇ ਬਹੁਤ ਵੱਡੇ ਸਮਾਗਮ ਵਿਚ ਸਟੇਜ ਤੋਂ ਇਹ ਗੱਲ ਆਖੀ ਸੀ ਕਿ ਜਿਸ ਸਕੂਲ 'ਚ ਵੀ ਪੰਜਾਬੀ ਬੋਲਣ 'ਤੇ ਪਾਬੰਧੀ ਹੈ, ਮੇਰੇ ਧਿਆਨ ਵਿਚ ਲਿਆਓ, ਅਸੀਂ ਸਖ਼ਤ ਐਕਸ਼ਨ ਲਵਾਂਗੇ | ਉੱਥੇ ਆਪਣਾ ਵੀ ਫਰਜ਼ ਬਣਦਾ ਹੈ ਕਿ ਅਜਿਹੇ ਸਕੂਲਾਂ ਵਿਰੱੁਧ ਆਪਣੀ ਆਵਾਜ਼ ਉਠਾਈਏ | ਬਹੁਤ ਸਾਰੇ ਸਕੂਲਾਂ ਵਿਚ ਮੈਂ ਸਲਾਨਾ ਸਮਾਗਮ 'ਤੇ ਜਾਂਦਾ ਹਾਂ, ਬਹੁਤ ਵੱਡੇ-ਵੱਡੇ ਪੰਜਾਬੀ ਮਾਂ ਬੋਲੀ ਦੇ ਸੱਭਿਆਚਾਰਕ ਸਮਾਗਮ ਹੁੰਦੇ ਹਨ | ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ ਕਿ 23 ਸਤੰਬਰ ਨੂੰ ਆਓ ਆਪਾਂ ਵੀ ਇਸ ਪਵਿੱਤਰ ਤੇ ਮਹਾਨ ਕਾਰਜ 'ਚ ਵਧ-ਚੜ੍ਹ ਕੇ ਯੋਗਦਾਨ
Ad Position 22
No active advertisement
ਪਿਛਲੀ ਖ਼ਬਰ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਵਿਵਾਦਿਤ ਕੋਠੀ ਮਾਮਲੇ 'ਚ ਵਿਧਾਇਕਾ ਬੀਬੀ ਮਾਣੂੰਕੇ ਨੂੰ ਕਲੀਨ ਚਿੱਟ ਅਗਲੀ ਖ਼ਬਰ ਬੀ.ਕੇ.ਯੂ ਡਕੌਂਦਾ ਦੇ ਬਲਾਕ ਚੌਂਕੀਮਾਨ ਦੇ ਨੌਜਵਾਨਾਂ ਨਾਲ ਮੋਰਕਰੀਮਾਂ ਤੇ ਦਾਖਾ ਵਲੋਂ ਮੀਟਿੰਗ
Ad Position 24