05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸਹੌਲੀ ਵਿਖੇ ਪੰਜਾਬੀ ਵਿਰਸਾ ਸੰਭਾਲ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਸਹਾਇਤਾ ਭੇਟ

Ad Position 21
No active advertisement
ਅਜੀਤ ਡੈਸਕ 25-09-2025
ਗੁਰੂਸਰ ਸੁਧਾਰ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਵ: ਮਾਤਾ ਭਜਨ ਕੌਰ ਲਿੱਟ ਦੀ ਯਾਦ ਵਿਚ ਪੰਜਾਬੀ ਵਿਰਸਾ ਸੰਭਾਲ ਸੰਸਥਾ (ਰਜਿ:) ਸਹੌਲੀ ਵਲੋਂ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ ਦਸਵੀਂ ਜਮਾਤ ਅੰਦਰ ਮਾਰਚ 2025 ਦੀਆਂ ਪ੍ਰੀਖਿਆਵਾਂ ਦੌਰਾਨ ਮੈਰਿਟ ਵਿਚ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ-ਬੱਚੀਆਂ ਨੂੰ ਨਕਦ ਰਾਸ਼ੀ ਤੇ ਸਟੇਸ਼ਨਰੀ ਦਾ ਸਾਮਾਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਮੁੱਖ ਮਹਿਮਾਨ ਸੁਰਿੰਦਰ ਸਿੰਘ ਲਿੱਟ (ਸੇਵਾਮੁਕਤ ਲੈਕਚਰਾਰ ਤੇ ਏਅਰਮੈਨ) ਨੇ ਸਾਰੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ | ਸਵ: ਮਾਤਾ ਭਜਨ ਕੌਰ ਲਿੱਟ ਦੇ ਸਪੁੱਤਰ ਮਾ. ਹਰਦਿਆਲ ਸਿੰਘ ਨੇ ਮਾਤਾ ਜੀ ਦੀ ਯਾਦ ਵਿਚ ਆਪਣੇ ਅੰਤਿਮ ਸਾਹਾਂ ਤੱਕ ਦਸਵੀਂ ਜਮਾਤ ਵਿਚੋਂ ਸਭ ਤੋਂ ਵੱਧ ਅੰਕ ਲੈਣ ਵਾਲੇ ਇਕ ਲੜਕੀ ਤੇ ਇਕ ਲੜਕੇ ਨੂੰ 51-5100 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਕਰਨ ਦਾ ਵਾਅਦਾ ਕੀਤਾ | ਇਸ ਮੌਕੇ ਸੰਸਥਾ ਦੇ ਪ੍ਰਧਾਨ ਐਡਵੋਕੇਟ ਵਰਿੰਦਰਪਾਲ ਸਿੰਘ, ਸਮੂਹ ਮੈਂਬਰ ਸਾਹਿਬਾਨ, ਗੁਰਦੁਆਰਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਲਿੱਟ, ਸੇਵਾਮੁਕਤ ਏ.ਐੱਸ.ਆਈ. ਪ੍ਰੀਤਮ ਸਿੰਘ ਗਰੇਵਾਲ, ਮਨਮੋਹਨ ਸਿੰਘ ਲਿੱਟ, ਸ੍ਰੀਮਤੀ ਵਰਿੰਦਰਪਾਲ ਕੌਰ ਲਿੱਟ, ਸ੍ਰੀਮਤੀ ਹਰਦੇਵ ਕੌਰ ਗਰੇਵਾਲ ਤੋਂ ਇਲਾਵਾ ਬੱਚਿਆਂ ਦੇ ਮਾਪੇ ਹਾਜ਼ਰ ਸਨ | ਮੰਚ ਸੰਚਾਲਨ ਦੀ ਭੂਮਿਕਾ ਸੰਸਥਾ ਦੇ ਮੁੱਖ ਬੁਲਾਰੇ ਸੇਵਾਮੁਕਤ ਪਿ੍ੰ. ਸੰਤੋਖ ਸਿੰਘ ਗਿੱਲ ਵਲੋਂ ਨਿਭਾਈ ਗਈ |
Ad Position 22
No active advertisement
ਪਿਛਲੀ ਖ਼ਬਰ ਰਾਏਕੋਟ ਵਿਖੇ 7 ਰੋਜ਼ਾ ਐੱਨ.ਐੱਸ.ਐੱਸ ਕੈਂਪ ਦੀ ਸ਼ੁਰੂਆਤ ਅਗਲੀ ਖ਼ਬਰ ਸਨਮਤੀ ਵਿਮਲ ਜੈਨ ਸਕੂਲ ਜਗਰਾਉਂ ਵਿਖੇ ਪੰਜਾਬੀ ਦਿਵਸ ਮਨਾਇਆ
Ad Position 24