ਜਗਰਾਉਂ, 19 ਅਕਤੂਬਰ (ਵਿਨੋਦ ਕੁਮਾਰ)-ਹਰੀ ਅਤੇ ਸੁਰੱਖਿਅਤ ਦੀਵਾਲੀ ਨੂੰ ਉਤਸ਼ਾਹਿਤ ਕਰਨ ਲਈ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਦੇ ਪਿ੍ੰਸੀਪਲ ਸੁਪਿ੍ਆ ਖੁਰਾਨਾ ਦੀ ਅਗਵਾਈ ਹੇਠ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਰੰਗੋਲੀ ਬਣਾਉਣ ਦਾ ਮੁਕਾਬਲਾ ਕਰਵਾਇਆ | ਇਸ ਸਮੇਂ ਪਿ੍ੰਸੀਪਲ ਸੁਪਿ੍ਆ ਖੁਰਾਨਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਸ਼ਾਨਦਾਰ ਤੋਰਨ ਅਤੇ ਸੁੰਦਰ ਰੰਗੋਲੀਆਂ ਬਣਾਈਆਂ ਹਨ | ਜਿਸ ਵਿਚ ਜੱਜ ਦੀ ਭੂਮਿਕਾ ਮੈਡਮ ਨਰਿੰਦਰ ਕੌਰ ਅਤੇ ਮੈਡਮ ਰਿੰਪਲ ਭਾਰਦਵਾਜ ਨੇ ਨਿਭਾਈ | ਰੰਗੋਲੀ ਮੁਕਾਬਲੇ 'ਚ ਛੇਵੀਂ ਜਮਾਤ ਦੀ ਦੀਪਿੰਦਰ ਕੌਰ, ਅੱਠਵੀਂ ਜਮਾਤ ਦੀ ਸੁਖਮਨਪ੍ਰੀਤ ਕੌਰ ਅਤੇ ਸੱਤਵੀਂ ਜਮਾਤ ਦੀ ਸ਼ਿਵਾਨੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਤੋਰਨ ਬਣਾਉਣ ਦੇ ਮੁਕਾਬਲੇ 'ਚ ਅੱਠਵੀਂ ਜਮਾਤ ਦੀ ਗੁਰਨਿਵਾਜ਼ ਕੌਰ, ਗੁਰਕੀਰਤ ਕੌਰ, ਦਸਮੀਤ ਕੌਰ ਅਤੇ ਸੱਤਵੀਂ ਜਮਾਤ ਦੇ ਏਕਨੂਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਜਦੋਂ ਕਿ ਅੱਠਵੀਂ ਜਮਾਤ ਦੀ ਵੰਸ਼ਿਕਾ ਅਤੇ ਮਾਨਿਆ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪੋਟ ਮੇਕਿੰਗ ਮੁਕਾਬਲੇ 'ਚ ਹਰਸ਼ਿਤ ਸ਼ਰਮਾ ਨੇ ਪਹਿਲਾ ਸਥਾਨ, ਜਸ਼ਨਪ੍ਰੀਤ ਕੌਰ ਨੇ ਦੂਜਾ ਅਤੇ ਵਿਸ਼ਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਸੁਪਿ੍ਆ ਖੁਰਾਨਾ ਮੈਡਮ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਮੈਡਮ ਮਨਪ੍ਰੀਤ, ਅਨੂ ਖੁਰਾਣਾ, ਅੰਜੂ ਬਾਲਾ, ਪਿ੍ਅੰਕਾ ਕੌਰ, ਪੂਨਮ ਰਾਣੀ, ਅਨੂ ਸ਼ਰਮਾ, ਪਲਕ, ਬੇਅੰਤ ਸਿੰਘ, ਜਤਿੰਦਰ ਕੌਰ, ਮੋਨਿਕਾ ਢੰਡਾ, ਪਲਕ ਸ਼ਰਮਾ ਆਦਿ ਹਾਜ਼ਰ ਸਨ |