ਜਗਰਾਉਂ, 19 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਜਗਰਾਉਂ ਵਿਖੇ ਕਾਲਜ ਡਾਇਰੈਕਟਰ ਪ੍ਰੋ: ਗੁਰਜਿੰਦਰ ਕੌਰ ਦੀ ਅਗਵਾਈ ਹੇਠ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਤਿਉਹਾਰ ਵਿਚ ਕਾਲਜ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਵਿਦਿਆਰਥੀਆਂ ਦੁਆਰਾ ਖਾਣ-ਪੀਣ ਦੀਆਂ ਸਟਾਲਾਂ ਅਤੇ ਦੀਵੇ, ਮੋਮਬੱਤੀਆਂ, ਲਾਈਟਾਂ, ਹੱਥੀਂ ਤਿਆਰ ਕੀਤੀਆਂ ਵਸਤਾਂ ਤੇ ਹੋਰ ਸਜਾਵਟੀ ਸਮਾਨ ਦੀਆਂ ਸਟਾਲਾਂ ਲਗਾਈਆਂ ਗਈਆਂ | ਇਸ ਮੌਕੇ ਕਾਲਜ ਡਾਇਰੈਕਟਰ ਪ੍ਰੋ: ਗੁਰਜਿੰਦਰ ਕੌਰ, ਵਾਈਸ ਡਾਇਰੈਕਟਰ ਪ੍ਰੋ: ਨਿਧੀ, ਸਟਾਫ਼ ਕੌਂਸਲ ਦੇ ਮੈਂਬਰ ਸਹਿਬਾਨਾਂ ਅਤੇ ਸਮੂਹ ਅਧਿਆਪਕਾਂ ਨੇ ਦੀਵੇ ਜਗਾ ਕੇ ਇਸ ਤਿਉਹਾਰ ਨੂੰ ਬੜੀ ਸ਼ਰਧਾ ਨਾਲ ਮਨਾਇਆ | ਇਸ ਦੌਰਾਨ ਵਿਦਿਆਰਥਣਾਂ ਦੇ ਵਿਚ ਰੰਗੋਲੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲਾ ਦੀ ਦੇਖ-ਰੇਖ ਰੰਗੋਲੀ ਇੰਚਾਰਜ ਡਾ: ਗੀਤਾਂਜਲੀ ਚੋਪੜਾ ਤੇ ਪ੍ਰੋ: ਨੇਹਾ ਦੁਆਰਾ ਕੀਤੀ ਗਈ | ਇਸ ਮੁਕਾਬਲੇ ਦੇ ਨਤੀਜਿਆਂ ਦੀ ਜੱਜਮੈਂਟ ਪ੍ਰੋ: ਜਸਪ੍ਰੀਤ ਕੌਰ, ਪ੍ਰੋ: ਡਿੰਪਲ ਪਾਰਚਾ, ਪ੍ਰੋ: ਦਿਕਸ਼ਾ ਦੁਆਰਾ ਕੀਤੀ ਗਈ | ਇਸ ਮੁਕਾਬਲੇ 'ਚੋਂ ਪਹਿਲੇ ਸਥਾਨ 'ਤੇ ਵਾਨੂੰ, ਪ੍ਰੀਤ ਕੌਰ, ਅਰਸ਼ਦੀਪ ਕੌਰ, ਮਨਵੀਰ ਕੌਰ, ਦੂਜੇ ਸਥਾਨ 'ਤੇ ਸੁਖਬੀਰ ਕੌਰ, ਨਵਰੂਪ ਕੌਰ, ਅਰਸ਼ ਸ਼ਰਮਾ ਅਤੇ ਤੀਜੇ ਸਥਾਨ 'ਤੇ ਰੀਤ ਕੌਰ, ਨਵਜੋਤ ਕੌਰ ਤੇ ਜੈਸਮੀਨ ਕੌਰ ਰਹੀਆਂ ਤੇ ਹੌਸਲਾ ਅਫ਼ਜ਼ਾਈ ਸਰਟੀਫ਼ਿਕੇਟ ਟੀਮ ਅਕਵਿੰਦਰ ਕੌਰ, ਨੈਨਾ ਅਤੇ ਪ੍ਰਭਜੋਤ ਕੌਰ ਨੂੰ ਮਿਲਿਆ | ਇਸ ਪ੍ਰੋਗਰਾਮ ਦਾ ਆਯੋਜਨ ਡਾ: ਸਰਬਦੀਪ ਕੌਰ ਸਿੱਧੂ ਅਤੇ ਕਲਚਰਲ ਕਮੇਟੀ ਦੇ ਕਨਵੀਨਰ ਡਾ: ਕਰਮਦੀਪ ਕੌਰ, ਕੋ-ਕਨਵੀਨਰ ਪ੍ਰੋ: ਦਾਨਿਸ਼ ਪੁਰੀ, ਪ੍ਰੋ: ਮਨਪ੍ਰੀਤ ਕੌਰ, ਪ੍ਰੋ: ਅਮੀਤ ਰਾਣਾ, ਰਣਜੀਤ ਕੌਰ ਤੇ ਮਨਦੀਪ ਸਿੰਘ ਦੁਆਰਾ ਕੀਤਾ ਗਿਆ |