19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪੰਜਾਬੀ ਸਾਹਿਤ ਸਭਾ ਵਲੋਂ ਜਗਰਾਉਂ 'ਚ ਗਾਇਕ ਰਾਜਵੀਰ ਜਵੰਦਾ ਨਮਿਤ ਸ਼ਰਧਾਂਜਲੀ ਸਮਾਗਮ • ਮਾਸਿਕ ਪੱਤਰ 'ਸੰਗੀਤ ਦਰਪਣ ਦਾ ਰਾਜਵੀਰ ਜਵੰਦਾ ਵਿਸ਼ੇਸ਼ ਅੰਕ' ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 20-10-2025
ਜਗਰਾਉਂ, 19 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)- ਪੰਜਾਬੀ ਸਾਹਿਤ ਸਭਾ ਜਗਰਾਉਂ ਵਲੋਂ ਗਾਇਕ ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ ਅਰਪਣ ਕਰਨ ਲਈ ਵਿਸ਼ੇਸ਼ ਇਕੱਤਰਤਾ ਕੀਤੀ ਗਈ | ਇਸ ਮੌਕੇ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਦੇ ਲਾਜਪਤ ਰਾਏ ਡੀ.ਏ.ਵੀ. ਕਾਲਜ ਜਗਰਾਉਂ ਵਿਖੇ ਸਾਦੇ ਸਮਾਗਮ ਦੌਰਾਨ ਪ੍ਰੋਫੈਸਰ ਕਰਮ ਸਿੰਘ ਸੰਧੂ ਨੇ ਰਾਜਵੀਰ ਦੀ ਨਿਮਰਤਾ, ਮਿਠ ਬੋਲੜੇ ਸੁਭਾਅ ਅਤੇ ਉਸ ਦੀ ਸਾਫ਼ ਸੁਥਰੀ ਗਾਇਕੀ ਬਾਰੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਰਾਜਵੀਰ ਦਾ ਭਰ ਜੁਆਨੀ 'ਚ ਵਿਛੋੜਾ ਪਰਿਵਾਰ, ਸੰਗੀਤ ਜਗਤ ਅਤੇ ਉਸ ਦੇ ਅਣਗਿਣਤ ਚਾਹੁਣ ਵਾਲਿਆਂ ਲਈ ਬਹੁਤ ਵੱਡਾ ਘਾਟਾ ਹੈ | ਉਸ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਅਰਦਾਸ ਕੀਤੀ ਗਈ ਕਿ ਵਾਹਿਗੁਰੂ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ | ਇਸ ਮੌਕੇ ਫਗਵਾੜਾ ਤੋਂ ਤਰਨਜੀਤ ਸਿੰਘ ਕਿੰਨੜਾ ਵਲੋਂ ਸੰਪਾਦਿਤ ਤੇ ਪ੍ਰਕਾਸ਼ਿਤ ਮਾਸਿਕ ਪੱਤਰ 'ਸੰਗੀਤ ਦਰਪਨ ਦਾ' ਰਾਜਵੀਰ ਜਵੰਦਾ ਸਿਮਰਤੀ ਵਿਸ਼ੇਸ਼ ਅੰਕ ਵੀ ਲੋਕ ਅਰਪਨ ਕੀਤਾ ਗਿਆ | ਇਸ ਅੰਕ ਵਿਚ ਪ੍ਰਸਿੱਧ ਨਾਟਕਕਾਰ ਡਾ: ਆਤਮਜੀਤ, ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ, ਸ਼ਮਸ਼ੇਰ ਸਿੰਘ ਸੰਧੂ, ਪਿ੍ੰਸੀਪਲ ਸਤੀਸ਼ ਕੁਮਾਰ ਸ਼ਰਮਾ, ਨਵਦੀਪ ਸਿੰਘ ਗਿੱਲ, ਉਜਾਗਰ ਸਿੰਘ ਪਟਿਆਲਾ, ਪ੍ਰੋ: ਗੁਰਭਜਨ ਸਿੰਘ ਗਿੱਲ, ਸ. ਅਸ਼ੋਕ ਭੌਰਾ, ਡਾ: ਕਮਲਜੀਤ ਸਿੰਘ ਟਿੱਬਾ, ਪ੍ਰੋ: ਕਰਮ ਸਿੰਘ ਸੰਧੂ, ਰਾਜਵੀਰ ਜਵੰਦਾ ਦੇ ਸੰਗੀਤ ਉਸਤਾਦ ਲਾਲੀ ਖ਼ਾਨ, ਰਾਉ ਵਰਿੰਦਰ ਸਿੰਘ ਪਟਿਆਲਾ, ਸਰਵਣਜੀਤ ਸਿੰਘ ਗਿੱਲ ਦੇ ਵਿਸ਼ੇਸ਼ ਲੇਖ ਸ਼ਾਮਿਲ ਹਨ | ਇਸ ਮੌਕੇ ਪੰਜਾਬੀ ਕਵੀ ਹਰਕੋਮਲ ਬਰਿਆਰ, ਪਿ੍ੰ: ਦਲਜੀਤ ਕੌਰ ਹਠੂਰ, ਪ੍ਰਭਜੋਤ ਸੋਹੀ, ਰਾਜਦੀਪ ਤੂਰ, ਐੱਚ.ਐੱਸ. ਡਿੰਪਲ, ਅਜੀਤ ਪਿਆਸਾ, ਪ੍ਰੋ: ਅਵਤਾਰ ਸਿੰਘ ਜਗਰਾਉਂ, ਕੁਲਦੀਪ ਲੋਹਟ, ਹਰਬੰਸ ਸਿੰਘ ਅਖਾੜਾ ਤੋਂ ਇਲਾਵਾ ਸਭਾ ਦੇ ਕਈ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਲੌਜ਼ਮ ਕਾਨਵੈਂਟ ਸਕੂਲ ਵਲੋਂ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸਾਇੰਸ ਕਾਲਜ ਜਗਰਾਉਂ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ
Ad Position 24