19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਜ਼ੋਨਲ ਯੁਵਕ ਮੁਕਾਬਲੇ 'ਚ ਬੀ.ਐੱਡ. ਕਾਲਜ ਗੁਰੂਸਰ ਸੁਧਾਰ ਦਾ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 20-10-2025
ਗੁਰੂਸਰ ਸੁਧਾਰ, 19 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਮਾਲਵਾ ਸੈਂਟ੍ਰਲ ਕਾਲਜ ਆਫ਼ ਐਜ਼ੂਕੇਸ਼ਨ ਫ਼ਾਰ ਵੂਮੈਨ ਲੁਧਿਆਣਾ ਵਿਖੇ ਹੋਏ ਜ਼ੋਨ-6 (ਐਜ਼ੂਕੇਸ਼ਨ ਏ) ਦੇ ਜ਼ੋਨਲ ਯੁਵਕ ਮੁਕਾਬਲਿਆਂ ਵਿਚ ਸਥਾਨਕ ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਗੁਰੂਸਰ ਸੁਧਾਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 29 ਇਨਾਮ ਜਿੱਤ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਕਾਲਜ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਦੌਰਾਨ 6 ਪਹਿਲੇ ਸਥਾਨ ਦੇ, 7 ਦੂਜੇ ਸਥਾਨ ਦੇ ਜਦਕਿ 16 ਇਨਾਮ ਤੀਜੇ ਸਥਾਨ ਦੇ ਪ੍ਰਾਪਤ ਕੀਤੇ | ਕਾਲਜ ਵਿਦਿਆਰਥੀਆਂ ਨੇ ਸੰਗੀਤ, ਕਲਾ, ਸਾਹਿਤ, ਹਸਤ-ਕਲਾ, ਸੁਲੇਖ, ਫ਼ੋਟੋਗ੍ਰਾਫ਼ੀ, ਡਿਬੇਟ, ਮਾਈਮ, ਝੂਮਰ ਅਤੇ ਲੋਕ ਕਲਾ ਨਾਲ ਜੁੜੇ ਮੁਕਾਬਲਿਆਂ ਵਿਚ ਵੀ ਆਪਣੀ ਪ੍ਰਤਿਭਾ ਅਤੇ ਸਿਰਜਣਾਤਮਿਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਆਤਮ-ਵਿਸ਼ਵਾਸ਼ ਦਾ ਪ੍ਰਮਾਣ ਦਿੰਦਿਆਂ ਕਾਲਜ ਆਫ਼ ਐਜ਼ੂਕੇਸ਼ਨ ਗੁਰੂਸਰ ਸੁਧਾਰ ਦੇ ਵਿਦਿਆਰਥੀਆਂ ਨੇ ਪਹਿਲੇ ਦਿਨ ਸੰਗੀਤ, ਚਿੱਤਰਕਲਾ, ਦੂਜੇ ਦਿਨ ਸਕਿੱਟ, ਡਿਬੇਟ ਤੇ ਮਾਈਮ ਤੇ ਤੀਜੇ ਦਿਨ ਸੁਲੇਖ, ਬੁਣਨ, ਕਢਾਈ ਜਦਕਿ ਆਖ਼ਰੀ ਦਿਨ ਗੁੱਡੀਆਂ-ਪਟੋਲੇ ਬਣਾਉਣ, ਪਰਾਂਦਾ, ਛਿੱਕੂ, ਖਿੱਦੋ, ਪੀੜ੍ਹੀ, ਰੱਸਾ ਵੱਟਣ ਵਿਚ ਆਪਣੀ ਮਿਸਾਲੀ ਕਲਾ ਰਾਹੀਂ ਸਭਨਾਂ ਦਾ ਦਿਲ ਜਿੱਤਿਆ | ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਬਦਲੇ ਗਵਰਨਿੰਗ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ, ਸਕੱਤਰ ਡਾ: ਐੱਸ.ਐੱਸ.ਥਿੰਦ, ਕਾਲਜ ਪਿ੍ੰ: ਡਾ: ਪਰਗਟ ਸਿੰਘ ਗਰਚਾ ਨੇ ਵਿਦਿਆਰਥੀਆਂ, ਇੰਚਾਰਜਾਂ, ਕੋਚ ਸਾਹਿਬਾਨ ਨੂੰ ਹਾਰਦਿਕ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਵਲੋਂ ਜਿੱਤੇ ਗਏ ਇਨਾਮ ਕਾਲਜ ਦੀ ਸਿਰਜਣਾਤਮਿਕਤਾ, ਮਿਹਨਤ ਤੇ ਸਮਰਪਣ ਦਾ ਪ੍ਰਤੀਕ ਹਨ | ਇਸ ਮੌਕੇ ਡਾ: ਮਨੂ ਚੱਢਾ, ਡਾ: ਰਛਪਾਲ ਸਿੰਘ, ਡਾ: ਜਸਲੀਨ ਕੌਰ, ਡਾ: ਜਸਵੀਰ ਕੌਰ, ਡਾ: ਰਮਨਦੀਪ ਕੌਰ ਸਿੱਧੂ, ਡਾ: ਜਸਬੀਰ ਕੌਰ, ਡਾ: ਜਗਜੀਤ ਸਿੰਘ, ਡਾ: ਮਿੰਨੀ ਸ਼ਰਮਾ, ਡਾ: ਮਨਪ੍ਰੀਤ ਕੌਰ, ਹਰਦੀਪ ਸਿੰਘ, ਸੁਖਚੈਨ ਸਿੰਘ, ਮਿਸ ਰਮਨਦੀਪ ਕੌਰ ਆਦਿ ਸਮੇਤ ਸਮੂਹ ਕਾਲਜ ਸਟਾਫ਼ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਵਿਖੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈ ਅਗਲੀ ਖ਼ਬਰ ਯੂਨੀਰਾਈਜ਼ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਅਤੇ ਬੰਦੀ ਛੋੜ ਦਿਵਸ ਮਨਾਇਆ
Ad Position 24