19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਯੂਨੀਰਾਈਜ਼ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਅਤੇ ਬੰਦੀ ਛੋੜ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 20-10-2025
ਜਗਰਾਉਂ, 19 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਯੂਨੀਰਾਈਜ਼ ਵਰਲਡ ਸਕੂਲ ਵਿਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ | ਵਿਸ਼ੇਸ਼ ਪ੍ਰਾਰਥਨਾ ਸਭਾ ਦੀ ਸ਼ੁਰੂਆਤ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਨੇਹਾ ਰਤਨ, ਕੋਆਰਡੀਨੇਟਰ ਰੇਨੂੰ ਕੌੜਾ ਅਤੇ ਨੀਰੂ ਜੋਸ਼ੀ ਦੁਆਰਾ ਦੇਵੀ ਲਕਸ਼ਮੀ ਦੇ ਸਾਹਮਣੇ ਦੀਪਕ ਜਗਾ ਕੇ ਕੀਤੀ | ਇਸ ਮੌਕੇ ਨੂੰ ਮਨਾਉਣ ਲਈ ਇਕ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਵਿਦਿਆਰਥੀਆਂ ਨੇ ਕਵਿਤਾਵਾਂ, ਨਾਚ, ਭਾਸ਼ਣ, ਟੱਪੇ ਅਤੇ ਪੀ.ਪੀ.ਟੀ. ਪੇਸ਼ ਕੀਤੇ | ਪ੍ਰੋਗਰਾਮ ਦੇ ਹਿੱਸੇ ਵਜੋਂ ਵਿਦਿਆਰਥੀਆਂ ਨੇ ਆਪਣੀਆਂ ਕਲਾਸਾਂ ਵਿਚ ਸੁੰਦਰ ਰੰਗੋਲੀਆਂ, ਦੀਵੇ ਸਜਾਵਟ ਅਤੇ ਕਾਰਡ ਬਣਾਉਣ ਦਾ ਕੰਮ ਕੀਤਾ | ਵਿਦਿਆਰਥੀਆਂ ਨੇ ਬੰਦੀ ਛੋੜ ਦਿਵਸ ਬਾਰੇ ਭਾਸ਼ਣ ਦਿੱਤੇ, ਇਸਦੇ ਇਤਿਹਾਸ ਬਾਰੇ ਦੱਸਿਆ | ਸਾਰਿਆਂ ਨੇ ਇਸ ਸਮਾਗਮ ਦਾ ਪੂਰਾ ਆਨੰਦ ਮਾਣਿਆ | ਕੇ.ਜੀ. ਜਮਾਤ ਦੇ ਵਿਦਿਆਰਥੀਆਂ ਨੂੰ ਇਤਿਹਾਸਕ ਗੁਰਦੁਆਰਾ ਮੈਹਦੇਆਣਾ ਸਾਹਿਬ ਦੇ ਦਰਸ਼ਨਾਂ ਲਈ ਲਿਜਾਇਆ ਗਿਆ | ਸਕੂਲ ਦੇ ਚੇਅਰਮੈਨ ਰਾਕੇਸ਼ ਅੱਗਰਵਾਲ ਨੇ ਦੱਸਿਆ ਕਿ ਦੀਵਾਲੀ ਹਿੰਦੂਆਂ ਅਤੇ ਸਿੱਖਾਂ ਦੁਆਰਾ ਸਾਂਝਾ ਤਿਉਹਾਰ ਹੈ | ਉਨ੍ਹਾਂ ਨੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਲਈ ਵੀ ਪ੍ਰਸੰਸਾ ਕੀਤੀ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼ੀਫੂ ਅੱਗਰਵਾਲ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਦੀਵਾਲੀ ਅੰਦਰਲੇ ਹਨੇਰੇ ਨੂੰ ਦੂਰ ਕਰਨ ਅਤੇ ਪੂਰੇ ਵਾਤਾਵਰਨ ਵਿਚ ਰੌਸ਼ਨੀ ਲਿਆਉਣ ਦਾ ਤਿਉਹਾਰ ਹੈ | ਡਾਇਰੈਕਟਰ ਡਾ: ਪੱਲਵੀ ਅੱਗਰਵਾਲ ਨੇ ਕਿਹਾ ਕਿ ਹਰ ਬੱਚਾ ਸਭ ਤੋਂ ਵਧੀਆ ਪੋਸ਼ਣ ਅਤੇ ਗੁਣਵੱਤਾ ਵਾਲੀ ਸਿੱਖਿਆ ਦਾ ਹੱਕਦਾਰ ਹੈ ਅਤੇ ਇਸ ਸੰਦਰਭ ਵਿਚ ਸਕੂਲ ਉਨ੍ਹਾਂ ਨੂੰ ਸਭ ਤੋਂ ਵਧੀਆ ਸਿੱਖਿਆ ਪ੍ਰਦਾਨ ਕਰੇਗਾ | ਸਕੂਲ ਪਿ੍ੰਸੀਪਲ ਨੇਹਾ ਰਤਨ ਨੇ ਵਿਦਿਆਰਥੀਆਂ ਨੂੰ ਪ੍ਰਦੂਸ਼ਿਤ ਦੀਵਾਲੀ ਤੋਂ ਬਚ ਕੇ ਹਰੀ ਦੀਵਾਲੀ ਮਨਾਉਣ ਅਤੇ ਘਰ ' ਮਠਿਆਈਆਂ ਬਣਾਉਣ ਲਈ ਉਤਸ਼ਾਹਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜ਼ੋਨਲ ਯੁਵਕ ਮੁਕਾਬਲੇ 'ਚ ਬੀ.ਐੱਡ. ਕਾਲਜ ਗੁਰੂਸਰ ਸੁਧਾਰ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸਹਿਕਾਰੀ ਸਭਾ ਵਲੋਂ 2024-25 ਦਾ ਆਪਣੇ ਗਾਹਕਾਂ ਨੂੰ ਮੁਨਾਫ਼ਾ ਵੰਡਿਆ
Ad Position 24