19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਪਿੰਡ ਛੱਜਾਵਾਲ ਵਿਖੇ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 04-11-2025
ਜਗਰਾਉਂ, 3 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)-ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਪਿੰਡ ਛੱਜਾਵਾਲ ਵਿਖੇ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਫੁੱਲਾਂ ਨਾਲ ਸਜਾਈ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕੀਤੇ ਗਏ | ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਇਹ ਨਗਰ ਕੀਰਤਨ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਦੀ ਪਰਿਕਰਮਾ ਅਤੇ ਪੜਾਅ ਲਗਾਉਂਦਾ ਅੰਤ ਵਿਚ ਗੁਰਦੁਆਰਾ ਸਾਹਿਬ ਵਿਖੇ ਹੀ ਸਮਾਪਤ ਹੋਇਆ | ਇਸ ਮੌਕੇ ਪ੍ਰਧਾਨ ਜੋਰਾ ਸਿੰਘ ਢੇਸੀ ਵਲੋਂ ਨਗਰ ਕੀਰਤਨ ਵਿਚ ਹਾਜ਼ਰੀਆਂ ਭਰਨ ਅਤੇ ਸੇਵਾ ਕਰਨ ਵਾਲੇ ਸੇਵਾਦਾਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਇਕਬਾਲ ਸਿੰਘ ਢੇਸੀ, ਹਰਜੀਤ ਸਿੰਘ, ਦਰਸ਼ਨ ਸਿੰਘ, ਮੇਜਰ ਸਿੰਘ ਚਾਹਿਲ, ਕੇਵਲ ਸਿੰਘ, ਕੁਲਵਿੰਦਰ ਸਿੰਘ ਖਾਲਸਾ, ਚਮਕੌਰ ਸਿੰਘ ਆਦਿ ਹਾਜ਼ਰ ਸਨ |
ਦੇਹੜਕਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਏ
ਹਠੂਰ, (ਜਸਵਿੰਦਰ ਸਿੰਘ ਛਿੰਦਾ)-ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਦੇਹੜਕਾ ਵਿਖੇ ਗੁਰਦੁਆਰਾ ਗੁਰੂ ਨਾਨਕ ਨਿਵਾਸ ਦੀ ਪ੍ਰਬੰਧਕ ਕਮੇਟੀ, ਗੁਰੂ ਨਾਨਕ ਸਮਾਜ ਸੇਵਾ ਸੰਸਥਾ ਵਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਏ ਗਏ | ਪੰਥ ਦੇ ਪ੍ਰਸਿੱਧ ਢਾਡੀ, ਕਵੀਸ਼ਰ ਜਥਿਆਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਪ੍ਰਸੰਗ ਸੁਣਾ ਕੇ ਨਿਹਾਲ ਕੀਤਾ | ਇਸ ਨਗਰ ਕੀਰਤਨ 'ਚ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਉੱਚੇਚੇ ਤੌਰ 'ਤੇ ਪੁੱਜੇ ਅਤੇ ਉਨ੍ਹਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕਲਯੁੱਗ ਨੂੰ ਤਾਰਨ ਲਈ ਇਸ ਸੰਸਾਰ 'ਤੇ ਆਏ ਸਨ | ਪ੍ਰਬੰਧਕਾਂ ਨੇ ਉਨ੍ਹਾਂ ਨੂੰ ਅਤੇ ਹੋਰਨਾਂ ਸੇਵਾਦਾਰਾਂ, ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਸਟੇਜ਼ ਦੀ ਕਾਰਵਾਈ ਗਿਆਨੀ ਭਜਨ ਸਿੰਘ ਨੇ ਬਾਖੂਬ ਚਲਾਈ | ਇਸ ਮੌਕੇ ਚੇਅਰਮੈਨ ਜਗਤਾਰ ਸਿੰਘ ਲਾਡੀ, ਬਾਬਾ ਬਲਵਿੰਦਰ ਸਿੰਘ ਦੇਹੜਕਾ, ਭਾਈ ਧਰਮਿੰਦਰ ਸਿੰਘ ਨਾਨਕਸਰ, ਭਾਈ ਗਗਨਪ੍ਰੀਤ ਸਿੰਘ ਨਾਨਕਸਰ, ਪ੍ਰਧਾਨ ਬੇਅੰਤ ਸਿੰਘ, ਮੀਤ ਪ੍ਰਧਾਨ ਮੇਜਰ ਸਿੰਘ, ਚੇਅਰਮੈਨ ਮੁਖਤਿਆਰ ਸਿੰਘ ਸਿੱਧੂ, ਭੁਪਿੰਦਰ ਸਿੰਘ ਸਿੱਧੂ, ਬਲਵੰਤ ਸਿੰਘ ਸਿੱਧੂ, ਨਿਰਮਲ ਸਿੰਘ ਸਿੱਧੂ, ਚਮਕੌਰ ਸਿੰਘ ਸਿੱਧੂ, ਸਰਪੰਚ ਰਾਜਪ੍ਰੀਤ ਕੌਰ, ਨੰਬਰਦਾਰ ਜਸਵੀਰ ਸਿੰਘ ਸਿੱਧੂ, ਸਾਬਕਾ ਸਰਪੰਚ ਰਣਜੀਤ ਸਿੰਘ ਬੱਬੂ, ਸਾਬਕਾ ਸਰਪੰਚ ਕਰਮਜੀਤ ਸਿੰਘ ਕੱਕੂ, ਪ੍ਰੀਤਮ ਸਿੰਘ, ਸਤਨਾਮ ਸਿੰਘ, ਜਾਗਰ ਸਿੰਘ, ਰਛਪਾਲ ਸਿੰਘ, ਜੋਰਾ ਸਿੰਘ, ਪ੍ਰਤਾਪ ਸਿੰਘ, ਧੰਨਾ ਸਿੰਘ, ਰੇਸ਼ਮ ਸਿੰਘ, ਬਲਵੀਰ ਸਿੰਘ, ਜਥੇਦਾਰ ਅਜਮੇਰ ਸਿੰਘ ਸਿੱਧੂ, ਸ਼ਾਮ ਸਿੰਘ, ਜਗਦੇਵ ਸਿੰਘ, ਬਲਜੀਤ ਸਿੰਘ ਸਿੱਧੂ, ਗ੍ਰੰਥੀ ਭਾਈ ਜਸਵੀਰ ਸਿੰਘ ਕਾਕਾ, ਚਰਨਜੀਤ ਸਿੰਘ ਜਗਰਾਉਂ, ਜਸਵਿੰਦਰ ਸਿੰਘ ਲਾਡੀ, ਪ੍ਰੀਤਮ ਸਿੰਘ ਫੌਜੀ, ਜਥੇਦਾਰ ਸੁਖਦੇਵ ਸਿੰਘ ਖਹਿਰਾ, ਜਥੇਦਾਰ ਰਣਜੀਤ ਸਿੰਘ ਰਾਜਾ, ਗਰੀਨ ਪੰਜਾਬ ਮਿਸ਼ਨ ਦੇ ਸੰਸਥਾਪਕ ਭਾਈ ਸਤਪਾਲ ਸਿੰਘ ਦੇਹੜਕਾ, ਅਵਤਾਰ ਸਿੰਘ ਸਿੱਧੂ, ਦਲਜੀਤ ਸਿੰਘ ਧਾਲੀਵਾਲ, ਮਾ. ਗੁਲਵੰਤ ਸਿੰਘ, ਪ੍ਰਧਾਨ ਚੰਦ ਸਿੰਘ, ਪਿ੍ੰ. ਸਰਬਜੀਤ ਸਿੰਘ ਭੱਟੀ, ਲਛਮਣ ਸਿੰਘ ਖਹਿਰਾ, ਜੱਸਾ ਸਿੰਘ ਖਹਿਰਾ, ਭਾਈ ਬੂਟਾ ਸਿੰਘ ਧਾਲੀਵਾਲ, ਭਾਈ ਨਿਰਮਲ ਸਿੰਘ, ਭਾਈ ਧੰਮੀ ਸਿੰਘ, ਭਾਈ ਚਰਨਜੀਤ ਸਿੰਘ, ਭਾਈ ਸ਼ਿੰਦਾ ਸਿੰਘ, ਭਾਈ ਆਤਮਾ ਸਿੰਘ (ਪੰਜ ਪਿਆਰੇ) ਗੁਰਸ਼ਾਨ ਸਿੰਘ, ਜਗਰਾਜ ਸਿੰਘ, ਗੁਰਜੰਟ ਸਿੰਘ, ਪ੍ਰਭਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਭੰਗ ਕਰਨਾ ਨਿੰਦਣਯੋਗ-ਕਾਮਰੇਡ ਸੇਖੋਂ ਅਗਲੀ ਖ਼ਬਰ ਫੀਡ ਕੰਪਨੀ ਦੇ ਸੇਲਜ਼ਮੈਨ ਤੋਂ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਨਕਦੀ ਵਾਲਾ ਬੈਗ ਤੇ ਮੋਬਾਈਲ ਖੋਹਿਆ, ਹੋਏ ਫ਼ਰਾਰ
Ad Position 24