ਪੱਖੋਵਾਲ/ਸਰਾਭਾ, 4 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ 110ਵੇਂ ਸ਼ਹੀਦ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਖੇਡ ਮੇਲੇ ਦੌਰਾਨ ਸਪੋਰਟਸ ਕਲੱਬ ਵਲੋਂ ਪ੍ਰਵਾਸੀ ਪੰਜਾਬੀਆਂ, ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਿਤੀ 8 ਨਵੰਬਰ ਨੂੰ ਘੋੜਿਆਂ ਦੀ ਸਪੱਟਾ ਦੌੜ ਕਰਵਾਈ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆ ਸ: ਮਨਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਮਿਤੀ 8 ਨਵੰਬਰ ਨੂੰ ਸਵੇਰੇ 10 ਵਜੇ ਘੋੜਿਆਂ ਦੀ ਐਂਟਰੀ ਸ਼ੁਰੂ ਕੀਤੀ ਜਾਵੇਗੀ ਤੇ ਘੋੜਿਆਂ ਦੀ ਦੌੜ 11-30 ਵਜੇ ਸ਼ੁਰੂ ਹੋਵੇਗੀ | ਇਨ੍ਹਾਂ ਮੁਕਾਬਲਿਆਂ 'ਚ ਕੇਵਲ ਕੰਨ ਜੁੜਵੇ ਘੋੜੇ ਹੀ ਹਿੱਸਾ ਲੈ ਸਕਣਗੇ ਪਹਿਲੀਆਂ 30 ਪੁਜੀਸ਼ਨਾਂ 'ਤੇ ਰਹਿਣ ਵਾਲੇ ਘੋੜਿਆਂ ਨੂੰ ਇਨਾਮ ਦਿੱਤੇ ਜਾਣਗੇ, ਜਦਕਿ ਮਿਤੀ 9 ਨਵੰਬਰ ਨੂੰ ਬਲਦਾਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ | ਇਹ ਦੌੜਾਂ ਸਰਾਭਾ ਤੋਂ ਗੁੱਜਰਵਾਲ ਦੇ ਰਾਹ 'ਤੇ ਪੈਂਦੇ ਸੂਏ ਦੇ ਪੁੱਲ ਨਜ਼ਦੀਕ ਹੋਣਗੀਆਂ |