13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਢੈਪਈ ਨੇੜੇ ਸੜਕ ਹਾਦਸੇ 'ਚ ਮਾਂ ਅਤੇ ਪੁੱਤਰ ਦੀ ਮÏਤ, ਪਤਨੀ ਗੰਭੀਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 22-11-2025
ਜੋਧਾਂ 21 ਨਵੰਬਰ (ਗੁਰਵਿੰਦਰ ਸਿੰਘ ਹੈਪੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਪਿੰਡ ਢੈਪਈ ਨੇੜੇ ਦਰਦਨਾਕ ਸੜਕ ਹਾਦਸੇ 'ਚ ਮਾਂ ਪੁੱਤ ਦੀ ਮÏਤ ਹੋਣ ਅਤੇ ਪਤਨੀ ਦੇ ਜਖਮੀ ਹੋਣ ਦਾ ਸਮਾਚਾਰ ਹੈ¢ ਪ੍ਰਾਪਤ ਜਾਣਕਾਰੀ ਅਨੁਸਾਰ ਪਰਵਾਸੀ ਪਰਿਵਾਰ ਬਾਜ਼ਾਰ ਆਪਣੇ ਕਿਸੇ ਨਿੱਜੀ ਕੰਮ ਲਈ ਜਾ ਰਿਹਾ ਸੀ ਤੇ ਮੋਟਰਸਾਇਕਲ ਦੀ ਟੱਕਰ ਨੀਲ ਗਾਵਾਂ ਦੇ ਨਾਲ ਹੋ ਗਈ, ਸਿੱਟੇ ਵਜੋਂ ਮਾਂ ਅਤੇ ਪੁੱਤ ਦੀ ਮÏਤ ਹੋ ਗਈ ਜਦ ਕਿ ਲੜਕੇ ਦੀ ਪਤਨੀ ਗੰਭੀਰ ਰੂਪ 'ਚ ਜਖ਼ਮੀ ਹੈ ਮਿ੍ਤਕਾਂ ਦੀ ਪਛਾਣ ਅਰਮਾਨ ਅਤੇ ਉਸ ਦੀ ਮਾਂ ਨਿਸ਼ਾ ਰਾਣੀ ਵਜੋਂ ਹੋਈ ਹੈ¢ ਅਰਮਾਨ ਦੀ ਪਤਨੀ ਰੀਨਾ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ¢ ਜ਼ਖਮੀ ਰੀਨਾ ਨੂੰ ਸਰਾਭਾ ਹਸਪਤਾਲ ਤੋਂ ਲੁਧਿਆਣਾ ਅਤੇ ਫਿਰ ਉਥੋਂ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ¢ ਬਿਹਾਰ ਦਾ ਮਜ਼ਦੂਰ ਪਰਿਵਾਰ ਲੰਮੇ ਸਮੇਂ ਤੋਂ ਪਿੰਡ ਲਤਾਲਾ ਵਿਚ ਮਿਹਨਤ ਮਜ਼ਦੂਰੀ ਕਰ ਰਿਹਾ ਸੀ¢ ਨਿਸ਼ਾ ਰਾਣੀ ਦੇ ਪਤੀ ਸੋਨੂ ਕੁਮਾਰ ਨੇ ਦੱਸਿਆ ਕਿ ਪੁੱਤਰ ਅਰਮਾਨ ਆਪਣੀ ਪਤਨੀ ਰੀਨਾ ਅਤੇ ਮਾਂ ਨਿਸ਼ਾ ਨਾਲ ਘਰੇਲੂ ਕੰਮ ਲਈ ਮੋਟਰਸਾਈਕਲ ਤੇ ਬਾਜ਼ਾਰ ਜਾ ਰਿਹਾ ਸੀ ਕਿ ਇਹ ਹਾਦਸਾ ਹੋ ਗਿਆ¢ਚਸ਼ਮਦੀਦਾਂ ਨੇ ਦੱਸਿਆ ਕਿ ਨੀਲ ਗਾਈਆਂ ਦਾ ਝੁੰਡ ਖੇਤਾਂ 'ਚੋਂ ਨਿਕਲ ਕੇ ਸੜਕ ਤੇ ਪੁੱਜਾ ਤਾਂ ਇਸ ਗਾਵਾਂ ਨਾਲ ਮੋਟਰਸਾਇਕਲ ਟਕਰਾ ਗਿਆ ਸਰਾਭਾ ਅਤੇ ਆਲੇ ਦੁਆਲੇ ਦੇ ਲੋਕਾਂ ਨੇ ਦੋਸ਼ ਲਾਇਆ ਕਿ ਇਹ ਜਾਨਵਰਾਂ ਦੇ ਝੁੰਡ ਇਲਾਕੇ 'ਚ ਘੁੰਮਦੇ ਰਹਿੰਦੇ ਹਨ, ਜੋ ਕਿਸਾਨਾਂ ਦੀ ਫਸਲ ਤਬਾਹ ਕਰਨ ਦੇ ਨਾਲ ਲੋਕਾਂ ਦੀ ਜਾਨ ਲਈ ਵੀ ਖ਼ਤਰਾ ਬਣੇ ਹੋਏ ਹਨ¢ ਕਈ ਵਾਰ ਇਹਨਾਂ ਅਵਾਰਾ ਪਸ਼ੂਆਂ ਨਾਲ ਟੱਕਰ ਹੋਣ ਕਾਰਨ ਦਰਜਨਾਂ ਲੋਕ ਜ਼ਖਮੀ ਹੋ ਚੁੱਕੇ ਹਨ¢ ਪੁਲਿਸ ਪ੍ਰਸ਼ਾਸਨ ਨੂੰ ਇਸ ਬਾਰੇ ਕਈ ਵਾਰ ਸੂਚਿਤ ਕੀਤਾ ਗਿਆ ਹੈ, ਪਰ ਕੋਈ ਕਾਰਵਾਈ ਨਹੀਂ ਹੋ ਰਹੀ¢ ਕਿਸਾਨ ਆਪਣੀ ਫਸਲ ਨੂੰ ਬਚਾਉਣ ਲਈ ਉਨ੍ਹਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਭਜਾਉਂਦੇ ਹਨ¢ਥਾਣਾ ਜੋਧਾ ਦੇ ਏ.ਐਸ.ਆਈ. ਜÏਨ ਮਸੀਹ ਨੇ ਦੱਸਿਆ ਕਿ ਪਰਿਵਾਰ ਮਿ੍ਤਕ ਦੇਹਾਂ ਦਾ ਪੋਸਟਮਾਰਟਮ ਨਹੀਂ ਕਰਵਾਉਣਾ ਚਾਹੁੰਦਾ¢ ਲਤਾਲਾ ਪਿੰਡ ਦੀ ਸਰਪੰਚ ਦੇ ਪਤੀ ਜਸਵਿੰਦਰ ਸਿੰਘ ਵੀ ਪੰਚਾਇਤ ਸਮੇਤ ਸਰਾਭਾ ਹਸਪਤਾਲ ਪਹੁੰਚੇ ਅਤੇ ਉਨ੍ਹਾਂ ਨੇ ਵੀ ਪਰਿਵਾਰ ਵੱਲੋਂ ਪੋਸਟਮਾਰਟਮ ਤੋਂ ਬਿਨਾਂ ਮਿ}ਕਾ ਨੂੰ ਹਵਾਲੇ ਕਰਨ ਦੀ ਗੱਲ ਕੀਤੀ¢ ਜੋਧਾ ਪੁਲਿਸ ਨੇ ਪਰਿਵਾਰ ਅਤੇ ਪੰਚਾਇਤ ਨੂੰ ਹਲਫੀਆ ਬਿਆਨ ਦੇਣ ਲਈ ਕਿਹਾ ਹੈ¢ ਏ.ਐਸ.ਆਈ. ਜÏਨ ਮਸੀਹ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਨੂੰ ਪਰਿਵਾਰ ਅਤੇ ਪੰਚਾਇਤ ਦੀ ਮੰਗ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ¢
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ,ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਭਾਜਪਾ ਦੀ ਮੰਡੀ ਮੁੱਲਾਂਪੁਰ 'ਚ ਇਕੱਤਰਤਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸੰਬੰਧੀ ਭਾਰੀ ਉਤਸ਼ਾਹ-ਪ੍ਰਧਾਨ ਰਸੂਲਪੁ...
Ad Position 24