19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਇਯਾਲੀ ਨੇ ਜ਼ੋਨ ਚੌਂਕੀਮਾਨ ਤੋਂ ਰਾਜਦੀਪ ਸਿੰਘ ਖ਼ਾਲਸਾ ਚੌਂਕੀਮਾਨ ਨੂੰ ਬਲਾਕ ਸੰਮਤੀ ਉਮੀਦਵਾਰ ਬਣਾਇਆ

Ad Position 21
No active advertisement
ਅਜੀਤ ਡੈਸਕ 07-12-2025
ਚੌਂਕੀਮਾਨ, 6 ਦਸੰਬਰ (ਤੇਜਿੰਦਰ ਸਿੰਘ ਚੱਢਾ)-ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਜ਼ੋਨ ਚੌਂਕੀਮਾਨ ਤੋਂ ਬਲਾਕ ਸੰਮਤੀ ਚੋਣਾਂ ਲਈ ਰਾਜਦੀਪ ਸਿੰਘ ਖ਼ਾਲਸਾ ਚੌਂਕੀਮਾਨ ਨੂੰ ਆਪਣਾ ਉਮੀਦਵਾਰ ਐਲਾਨਿਆ | ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਜ਼ੋਨ ਚੌਂਕੀਮਾਨ ਤੋਂ ਬਲਾਕ ਸੰਮਤੀ ਉਮੀਦਵਾਰ ਰਾਜਦੀਪ ਸਿੰਘ ਖ਼ਾਲਸਾ ਪੜ੍ਹੇ ਲਿਖੇ ਤੇ ਪੰਥਕ ਸੋਚ ਵਾਲੇ ਹਨ ਤੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਜਦੀਪ ਸਿੰਘ ਖ਼ਾਲਸਾ ਨੂੰ ਆਪਣੀਆਂ ਕੀਮਤੀ ਵੋਟਾਂ ਪਾ ਕੇ ਕਾਮਯਾਬ ਕਰਨ | ਇਸ ਮੌਕੇ ਜ਼ੋਨ ਚੌਂਕੀਮਾਨ ਤੋਂ ਬਲਾਕ ਸੰਮਤੀ ਉਮੀਦਵਾਰ ਰਾਜਦੀਪ ਸਿੰਘ ਖ਼ਾਲਸਾ ਨੇ ਕਿਹਾ ਕਿ ਉਹ ਲੋਕਾਂ ਦੇ ਸਹਿਯੋਗ ਨਾਲ ਜਿੱਤ ਪ੍ਰਾਪਤ ਕਰਨਗੇ ਤੇ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉੱਤਰਨਗੇ |
Ad Position 22
No active advertisement
ਪਿਛਲੀ ਖ਼ਬਰ ਬਾਇਓ ਗੈਸ ਫੈਕਟਰੀ ਭੂੰਦੜੀ 'ਤੇ ਪ੍ਰਸ਼ਾਸਨਿਕ ਟੀਮ ਦੀ ਅਚਾਨਕ ਰੇਡ, ਸੰਘਰਸ਼ ਕਮੇਟੀ ਵਲੋਂ ਤਿੱਖਾ ਰੋਸ ਅਗਲੀ ਖ਼ਬਰ ਕਾਉਂਕੇ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਕੀਤਾ ਗਿ੍ਫ਼ਤਾਰ
Ad Position 24