ਮੁੱਲਾਂਪੁਰ-ਦਾਖਾ, 6 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਪੰਚਾਇਤ ਸੰਮਤੀ ਮੁੱਲਾਂਪੁਰ ਦੇ ਖੇਤਰੀ ਹਲਕਿਆਂ ਨਾਲ ਸਬੰਧਿਤ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਜੀ.ਟੀ.ਬੀ ਕਾਲਜ ਦਾਖਾ ਵਿਖੇ ਰਿਟਰਨਿੰਗ ਅਫ਼ਸਰ ਕੋਲ ਜਮ੍ਹਾਂ ਕਰਵਾਉਣ ਬਾਅਦ ਅੱਜ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਾਰੀਖ਼ ਅਤੇ ਚੋਣ ਨਿਸ਼ਾਨ ਪ੍ਰਾਪਤ ਕਰਕੇ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਲਾਮਿਸਾਲ ਚੋਣ ਜਲਸਾ ਕੀਤਾ ਗਿਆ | ਵਿਧਾਨ ਸਭਾ ਹਲਕਾ ਦਾਖਾ 'ਚ 25 ਪੰਚਾਇਤ ਸੰਮਤੀ ਅਤੇ 3 ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੀ ਹਾਜ਼ਰੀ 'ਚ ਐੱਮ.ਐੱਲ.ਏ ਇਯਾਲੀ ਨੇ ਆਪਣੇ ਸਮਰਥਕਾਂ ਅਤੇ ਵੋਟਰਾਂ ਦਾ ਵੱਡਾ ਇਕੱਠ ਕਰਕੇ ਮਾਹੌਲ ਹੀ ਬਦਲ ਦਿੱਤਾ | ਸੱਤ੍ਹਾਧਾਰੀ ਜਾਂ ਕਾਂਗਰਸ ਪਾਰਟੀ ਉਮੀਦਵਾਰਾਂ ਲਈ ਵੀ ਇਹ ਚੋਣਾਂ ਭਾਵੇਂ ਇਮਤਿਹਾਨ ਹੋਵੇਗਾ, ਪਰ ਅੱਜ ਐੱਮ.ਐੱਲ.ਏ ਇਯਾਲੀ ਵਲੋਂ ਆਪਣੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਇਕਦਮ ਵੱਡੀ ਸਰਗਰਮੀ ਨਾਲ ਉਮੀਦਵਾਰ ਤੇ ਵਰਕਰ ਦੂਣ ਸਵਾਏ ਹੋ ਗਏ | ਜ਼ਿਕਰਯੋਗ ਹੈ ਕਿ 33 ਸਾਲ ਪਹਿਲਾਂ 1992 ਵਿਚ ਸੰਵਿਧਾਨ ਦੀ 73ਵੀਂ ਸੋਧ ਕਰਕੇ ਪੰਚਾਇਤੀ ਰਾਜ ਪ੍ਰਬੰਧ ਨੂੰ ਹਰ ਪੱਖੋਂ ਚੁਸਤ-ਦਰੁਸਤ ਕਰਨ ਲਈ ਇਸ ਦਾ ਵਿਧੀ ਵਿਧਾਨ ਬਣਾਇਆ ਗਿਆ, ਇੰਨ੍ਹਾਂ 33 ਵਰਿ੍ਹਆਂ 'ਚ ਲੁਧਿਆਣਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਹੁੰਦਿਆਂ ਜੋ ਇਯਾਲੀ ਕਰ ਗਿਆ, ਉਹ ਪੂਰੇ ਭਾਰਤ 'ਚ ਕਿਸੇ ਦੇ ਹਿੱਸੇ ਨਹੀਂ ਆਇਆ! ਐੱਮ.ਐੱਲ.ਏ. ਇਯਾਲੀ ਵਲੋਂ ਅੱਜ ਚੋਣਾਂ ਲਈ ਹੇਠਲੇ ਪੱਧਰੇ ਦੇ ਚੰਗੇ ਸੰਕਲਪ ਨਾਲ ਸ਼ੁਰੂ ਚੋਣ ਮੁਹਿੰਮ ਲਈ ਇਕੱਤਰਤਾ ਦੇ ਮੰਚ ਸੰਚਾਲਕ ਅਮਰਜੀਤ ਸਿੰਘ ਮੁੱਲਾਂਪੁਰ ਵਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ ਲਈ ਗੁਰਮੀਤ ਸਿੰਘ ਹਾਂਸ ਸਿੱਧਵਾਂ ਬੇਟ ਨੂੰ ਉਮੀਦਵਾਰ ਹੈ | ਇਯਾਲੀ ਦੇ ਕਰੀਬੀ ਦੋਵੇਂ ਪਰਿਵਾਰ ਜਥੇਦਾਰ ਜਗਤਾਰ ਸਿੰਘ ਲਤਾਲਾ ਦੀ ਨੂੰ ਹ ਬੀਬੀ ਪ੍ਰਦੀਪ ਕੌਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੋਹੀ ਅਤੇ ਰਛਪਾਲ ਸਿੰਘ ਪਾਲੀ ਰੂਮੀ ਦੀ ਸੁਪਤਨੀ ਸਾਬਕਾ ਸਰਪੰਚ ਅਮਨਦੀਪ ਕੌਰ ਰੂਮੀ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹਾਂਸ ਕਲਾਂ ਲਈ ਉਮੀਦਵਾਰ ਹੈ | ਸਾਦੇ ਅਤੇ ਪ੍ਰਭਾਵਸ਼ਾਲੀ ਚੋਣ ਸਮਾਰੋਹ ਨੂੰ ਸੰਬੋਧਨ ਸਮੇਂ ਐੱਮ.ਐੱਲ.ਏ ਇਯਾਲੀ ਨੇ ਕਿਹਾ ਕਿ ਪੰਜਾਬ ਦੇ ਹਿਤਾਂ ਲਈ ਮੋਰਚੇ ਲਾਉਣ, ਸ਼ਹਾਦਤਾਂ ਦੇਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਚੋਣਵੇਂ ਆਗੂ ਅੱਜ ਸਿੱਖਾਂ ਦੇ ਪ੍ਰਮੁੱਖ ਮਸਲਿਆਂ ਨੂੰ ਹੱਲ ਕਰਵਾਉਣ ਵਿਚ ਅਵੇਸਲੇ ਹੋਣ ਕਰਕੇ ਪੂਰਾ ਸਿੱਖ ਕੌਮ ਦਾ ਭਰੋਸਾ ਗਵਾ ਲਿਆ | ਇਨ੍ਹਾਂ ਆਗੂਆਂ ਨੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਦੀ ਸਿਰਤੋੜ ਯਤਨ ਨਹੀਂ ਕੀਤਾ, ਸਿੱਖੀ ਦੀ ਗੱਲ ਕਰਨ ਵਾਲਿਆਂ ਨੂੰ ਸਰਕਾਰਾਂ ਵਲੋਂ ਡਿਬਰੂਗੜ੍ਹ ਜੇਲ੍ਹਾਂ 'ਚ ਸੁੱਟਿਆ ਹੋਇਆ, ਉਨ੍ਹਾਂ ਦੀ ਰਿਹਾਈ ਲਈ ਕੋਈ ਯਤਨ ਨਹੀਂ ਹੋ ਰਹੇ | ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਦੀ ਗੱਲ ਕਰੀਏ ਜਾਂ ਪੰਜਾਬ ਯੂਨੀਵਰਸਿਟੀ ਦੇ ਵਿਸ਼ਾਲ ਘੇਰੇ ਲਈ ਸੈਨੇਟ ਤੇ ਸਿੰਡੀਕੇਟ ਬਹਾਲੀ, ਸਭ ਰਾਜ ਤੇ ਕੇਂਦਰ ਦੀ ਭਾਜਪਾ ਸਰਕਾਰ ਦਾ ਸਿੱਖਾਂ ਨਾਲ ਧੱਕਾ ਹੈ |
ਐੱਮ.ਐੱਲ.ਏ ਇਯਾਲੀ ਨੇ ਸਪੱਸ਼ਟ ਕੀਤਾ ਕਿ ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਦੀ ਅਗਵਾਈ ਹੇਠ ਸਿੱਖ ਕੌਮ ਨੂੰ ਦਰਪੇਸ਼ ਪੰਥਕ ਸਮੱਸਿਆਵਾਂ ਦੇ ਹੱਲ ਲਈ ਯਤਨ ਜਾਰੀ ਰੱਖਾਂਗਾ | ਮੁੱਲਾਂਪੁਰ ਪੰਚਾਇਤ ਸੰਮਤੀ ਲਈ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਦੇ ਥਾਪੜੇ ਵਾਲੇ ਉਮੀਦਵਾਰਾਂ ਅਤੇ ਮੋਹੀ/ਪੁੜੈਣ/ਹਾਂਸ ਕਲਾਂ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਨੂੰ ਵੋਟ ਲਈ ਪਹਿਲਕਦਮੀ ਵਾਲੀ ਇਕੱਤਰਤਾ ਸਮੇਂ ਹਰਬੀਰ ਸਿੰਘ ਇਯਾਲੀ, ਜਥੇਦਾਰ ਜਗਤਾਰ ਸਿੰਘ ਲਤਾਲਾ, ਰਛਪਾਲ ਸਿੰਘ ਪਾਲੀ ਰੂਮੀ ਵਲੋਂ ਸੰਬੋਧਨ ਸਮੇਂ ਵੋਟ ਦੀ ਮੰਗ ਕਰਦਿਆਂ ਐੱਮ.ਐੱਲ.ਏ ਇਯਾਲੀ ਵਲੋਂ ਹੁਣ ਤੱਕ ਦੇ ਵਿਕਾਸ ਕੰਮਾਂ ਦੀ ਗੱਲ ਕੀਤੀ | ਲਖਵੀਰ ਸਿੰਘ ਦੇਤਵਾਲ, ਰਾਮ ਆਸਰਾ ਸਿੰਘ ਚੱਕ ਕਲਾਂ, ਗੁਰਮੀਤ ਸਿੰਘ ਵਲੀਪੁਰ, ਜਥੇਦਾਰ ਅਜਮੇਰ ਸਿੰਘ ਰਤਨ, ਗੁਰਦੇਵ ਸਿੰਘ ਭੱਟੀਆਂ, ਹਰਬੰਸ ਸਿੰਘ ਭਨੋਹੜ, ਸਰਪੰਚ ਜਗਜੀਤ ਸਿੰਘ ਭੋਲਾ, ਸਰਪੰਚ ਪੁੜੈਣ ਜਗਦੀਪ ਸਿੰਘ ਸੋਨੂੰ, ਨੰਬਰਦਾਰ ਜਗਪਾਲ ਸਿੰਘ ਬਾਸੀ, ਸਰਪੰਚ ਬਲਵਿੰਦਰ ਸਿੰਘ ਪਮਾਲ, ਸਿਕੰਦਰ ਸਿੰਘ ਧਨੋਆ, ਕਰਮਜੀਤ ਸਿੰਘ ਗਿੱਲ, ਦਰਸ਼ਨ ਸਿੰਘ ਧਨੋਆ, ਅਕਾਲੀ ਬਲਵੰਤ ਸਿੰਘ, ਅਵਤਾਰ ਸਿੰਘ ਚੱਕ ਕਲਾਂ, ਗੁਰਪ੍ਰੀਤ ਸਿੰਘ ਕਾਲਾ ਬੋਪਾਰਾਏ, ਜਗਜੀਵਨ ਸਿੰਘ ਝੱਜ, ਹਰਜਿੰਦਰ ਸਿੰਘ ਖਹਿਰਾ, ਸੁਰਜੀਤ ਸਿੰਘ ਆਲੀਵਾਲ, ਮਨਮੋਹਣ ਸਿੰਘ ਗਿੱਲ, ਪਰਗਟ ਸਿੰਘ ਆਲੀਵਾਲ, ਗੁਰਦੀਪ ਸਿੰਘ ਭੱਠਾਧੂਹਾ, ਕੁਲਦੀਪ ਸਿੰਘ ਮੋਹੀ, ਅਰਜਨ ਸਿੰਘ, ਪਰਮਿੰਦਰ ਸਿੰਘ ਚਾਵਲਾ, ਮਨਜੀਤ ਸਿੰਘ ਘਮਣੇਵਾਲ, ਨਿਰਮਲ ਸਿੰਘ ਕੈਲਪੁਰ, ਕੁਲਵਿੰਦਰ ਸਿੰਘ ਕਾਲਾ, ਸੁਖਵਿੰਦਰ ਸਿੰਘ ਭੋਲਾ ਸਵੱਦੀ, ਚੰਦ ਸਿੰਘ ਬੜੈਚ, ਸਾਬਕਾ ਸਰਪੰਚ ਗੁਰਜੀਤ ਸਿੰਘ ਸੇਖੋਂ, ਪੰਚ ਖੁਸ਼ਪਾਲ ਸਿੰਘ ਪਮਾਲ, ਅਮਰਜੀਤ ਸਿੰਘ ਅੰਬੀ, ਅਮਨਦੀਪ ਸਿੰਘ ਹਸਨਪੁਰ, ਸਮੇਤ ਸੈਂਕੜੇ ਹੋਰਨਾਂ ਦੀ ਵੱਡੀ ਇਕੱਤਰਤਾ ਵਿਚ ਇਯਾਲੀ ਦਾ ਭਾਸ਼ਣ ਜਿੱਤ ਲਈ ਮਰ ਮਿਟਣ ਦਾ ਸੰਕਲਪ ਛੱਡ ਗਿਆ |
ਐੱਮ.ਐੱਲ.ਏ. ਇਯਾਲੀ ਨੇ ਸਮਰਥਕਾਂ ਅਤੇ ਵੋਟਰਾਂ ਦਾ ਵੱਡਾ ਇਕੱਠ ਕਰਕੇ ਚੋਣ ਮਾਹੌਲ ਸਿਰਜਿਆ!
ਅਜੀਤ ਡੈਸਕ
07-12-2025