20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਮੁੱਲਾਂਪੁਰ ਸੰਮਤੀ ਜ਼ੋਨ ਲਈ 'ਆਪ' ਪਾਰਟੀ ਉਮੀਦਵਾਰ ਜਸਪ੍ਰੀਤ ਸਿੰਘ ਜੱਸੀ ਵਲੋਂ ਚੋਣ ਪ੍ਰਚਾਰ ਸ਼ੁਰੂ

Ad Position 21
No active advertisement
ਅਜੀਤ ਡੈਸਕ 07-12-2025
ਮੁੱਲਾਂਪੁਰ-ਦਾਖਾ, 6 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਪੰਚਾਇਤ ਸੰਮਤੀ ਜ਼ੋਨ ਮੁੱਲਾਂਪੁਰ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਪ੍ਰੀਤ ਸਿੰਘ ਜੱਸੀ ਵਲੋਂ ਰਿਟਰਨਿੰਗ ਅਫ਼ਸਰ ਕੋਲੋਂ ਝਾੜੂ ਚੋਣ ਨਿਸ਼ਾਨ ਪ੍ਰਾਪਤ ਕਰਕੇ ਆਪਣੇ ਸਮੱਰਥਕਾਂ ਨਾਲ ਚੋਣ ਮੁਹਿੰਮ ਵਿੱਢ ਲਈ | ਮਾਰਕੀਟ ਕਮੇਟੀ ਚੇਅਰਮੈਨ ਬਲੌਰ ਸਿੰਘ ਮੁੱਲਾਂਪੁਰ, ਕੌਂਸਲਰ ਬਲਵਿੰਦਰ ਸਿੰਘ ਬੱਸਣ, ਬੂਟਾ ਸਿੰਘ ਧਨੋਆ, ਹੋਰ ਸਮਰਥਕ ਕਾਫ਼ਲੇ ਨਾਲ ਆਪਣੇ ਚੋਣ ਦਫ਼ਤਰ ਪਹੁੰਚੇ ਜਸਪ੍ਰੀਤ ਸਿੰਘ ਜੱਸੀ ਆਪਣੇ ਜ਼ੋਨ ਦੇ ਦਾਇਰੇ ਅਧੀਨ ਪਿੰਡਾਂ ਬਾਰੇ ਦੱਸਿਆ | 'ਆਪ' ਪਾਰਟੀ ਉਮੀਦਵਾਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਮੁੱਲਾਂਪੁਰ ਸਮੇਤ ਬੜੈਚ, ਕੈਲਪੁਰ, ਚੱਕ ਕਲਾਂ ਦੇ ਵੋਟਰਾਂ ਕੋਲ ਵੋਟ ਦੀ ਅਪੀਲ ਕਰਾਂਗਾ | ਹਲਕਾ ਦਾਖਾ 'ਚ ਆਮ ਆਦਮੀ ਪਾਰਟੀ ਦੇ ਇੰਚਾਰਜ ਡਾ: ਕੇ.ਐੱਨ.ਐੱਸ ਕੰਗ, ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ, ਸਾਬਕਾ ਚੇਅਰਮੈਨ ਅਮਨਦੀਪ ਸਿੰਘ ਮੋਹੀ, ਹੋਰ ਆਗੂਆਂ ਨੇ ਪੰਚਾਇਤ ਸੰਮਤੀ ਜ਼ੋਨ ਮੁੱਲਾਂਪੁਰ ਲਈ ਉਮੀਦਵਾਰ ਜਸਪ੍ਰੀਤ ਸਿੰਘ ਜੱਸੀ ਲਈ ਵੋਟ ਦੀ ਅਪੀਲ ਕੀਤੀ | ਆਮ ਪਾਰਟੀ ਉਮੀਦਵਾਰ ਜੱਸੀ ਵਲੋਂ ਚੋਣ ਮੁਹਿੰਮ ਦੀ ਆਰੰਭਤਾ ਸਮੇਂ ਗੁਰਦੀਪ ਸਿੰਘ ਬੜੈਚ, ਤੇਜਿੰਦਰ ਸਿੰਘ ਬੜੈਚ, ਭੁਪਿੰਦਰ ਸਿੰਘ, ਜਸਪ੍ਰੀਤ ਸਿੰਘ, ਪੰਚ ਜਸਪ੍ਰੀਤ ਸਿੰਘ, ਪੰਚ ਜਸਵੀਰ ਸਿੰਘ, ਜਗਦੀਪ ਸਿੰਘ ਗਿੱਲ, ਸੁਖਵੰਤ ਸਿੰਘ ਚੱਕ ਕਲਾਂ, ਤਨਵੀਰ ਸਿੰਘ ਕੈਲਪੁਰ, ਨਰਿੰਦਰ ਸਿੰਘ ਬੜੈਚ, ਭੋਲਾ ਕੈਲਪੁਰ, ਹੋਰ ਸਮਰਥਕ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਵਿਕਟੋਰੀਆ ਸਕੂਲ ਲਹਿਰਾ ਸੁਪਰਡੈਂਟ ਸੇਖਾ ਸਨਮਾਨਿਤ ਅਗਲੀ ਖ਼ਬਰ ਬਾਬਾ ਮੱਘਰ ਸਿੰਘ ਦੀ 101ਵੀਂ ਬਰਸੀ ਸੰਬੰਧੀ ਦੇਹੜਕਾ ਵਿਖੇ ਚੱਲ ਰਹੇ 9 ਰੋਜ਼ਾ ਮਹਾਨ ਧਾਰਮਿਕ ਸਮਾਗਮ ਹੋਏ ਸਮਾਪਤ
Ad Position 24