ਜੋਧਾਂ, 7 ਦਸੰਬਰ (ਗੁਰਵਿੰਦਰ ਸਿੰਘ ਹੈਪੀ)-ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਹਮਾਇਤ ਪ੍ਰਾਪਤ ਅਜ਼ਾਦ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੋਹੀ ਤੋਂ ਉਮੀਦਵਾਰ ਪ੍ਰਦੀਪ ਕੌਰ ਪਤਨੀ ਜਗਜੀਤ ਸਿੰਘ ਅਤੇ ਬਲਾਕ ਸੰਮਤੀ ਜ਼ੋਨ ਢੈਪਈ ਤੋਂ ਉਮੀਦਵਾਰ ਪਰਮਜੀਤ ਕੌਰ ਪਤਨੀ ਪ੍ਰਕਾਸ਼ ਸਿੰਘ ਆਰਟਿਸਟ ਦੇ ਹੱਕ ਵਿਚ ਪਿੰਡ ਢੈਪਈ ਵਿਖੇ ਵਿਸ਼ਾਲ ਚੋਣ ਮੀਟਿੰਗ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਜਥੇਦਾਰ ਜਗਤਾਰ ਸਿੰਘ ਲਤਾਲਾ ਅਤੇ ਜਥੇਦਾਰ ਅਜਮੇਰ ਸਿੰਘ ਰਤਨ ਨੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਪ੍ਰਦੀਪ ਕੌਰ ਤੇ ਸੰਮਤੀ ਉਮੀਦਵਾਰ ਪਰਮਜੀਤ ਕੌਰ ਲਈ ਵੋਟ ਦੀ ਮੰਗ ਕਰਦਿਆਂ ਕਿਹਾ ਕਿ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਹਮਾਇਤ ਪ੍ਰਾਪਤ ਸਾਰੇ ਹੀ ਉਮੀਦਵਾਰ ਜਿੱਤ ਦਾ ਝੰਡਾ ਲਹਿਰਾ ਕੇ ਇਤਿਹਾਸ ਰਚਣਗੇ | ਉਨ੍ਹਾਂ ਦਾਅਵਾ ਕੀਤਾ ਕਿ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੋਹੀ ਅਤੇ ਬਲਾਕ ਸੰਮਤੀ ਜ਼ੋਨ ਢੈਪਈ ਅਧੀਨ ਪੈਂਦੇ ਪਿੰਡਾਂ ਸਹੌਲੀ, ਚਮਿੰਡਾ, ਬੱਲੋਵਾਲ ਅਤੇ ਢੈਪਈ ਵਿਚੋਂ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ | ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਪ੍ਰਦੀਪ ਕੌਰ ਤੇ ਸੰਮਤੀ ਉਮੀਦਵਾਰ ਪਰਮਜੀਤ ਕੌਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਪ੍ਰਕਾਸ਼ ਸਿੰਘ ਸਾਬਕਾ ਆਰਮੀ ਅਫ਼ਸਰ, ਹਰਪ੍ਰੀਤ ਸਿੰਘ ਬੱਲੋਵਾਲ ਸਰਾਭਾ ਕੋਲਡ ਸਟੋਰ, ਜਸਵੀਰ ਸਿੰਘ ਜੱਸੀ ਪੰਚ, ਕੁਲਦੀਪ ਸਿੰਘ ਘਲੋਟੀ ਪੰਚ, ਹਰਪਾਲ ਸਿੰਘ ਪੰਚ, ਬਲਜੀਤ ਕੌਰ ਪੰਚ, ਗਗਨਦੀਪ ਕੌਰ ਪੰਚ, ਜਸਵਿੰਦਰ ਕੌਰ ਪੰਚ, ਜਸਵੰਤ ਸਿੰਘ ਫਾਤਾ, ਰੂਪਾ ਗਰੇਵਾਲ, ਕਮਲਜੀਤ ਸਿੰਘ ਸੰਘੇੜਾ, ਰਾਜਿੰਦਰ ਸਿੰਘ ਚੀਮਾ, ਰਵੀ ਬੱਲੋਵਾਲ, ਇੰਦਰਪਾਲ ਸਿੰਘ ਕਾਲਾ, ਸੂਬੇਦਾਰ ਸੁਖਚਰਨ ਸਿੰਘ ਚਮਿੰਡਾ, ਮਨਜੀਤ ਸਿੰਘ, ਨੰਬਰਦਾਰ ਬਲਦੇਵ ਸਿੰਘ ਢੈਪਈ, ਦਮਨਦੀਪ ਸਿੰਘ ਖੰਗੂੜਾ, ਮਨਦੀਪ ਸਿੰਘ ਆਦਿ ਹਾਜ਼ਰ ਸਨ |