29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਤੁਰ ਗਿਆ ਜਗਰਾਉਂ ਦੀ ਮਿੱਟੀ ਦਾ ਮਹਾਨ ਕਵੀ ਦੇਵ

Ad Position 21
No active advertisement
ਅਜੀਤ ਡੈਸਕ 08-12-2025
ਜਗਰਾਉਂ, 7 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ) ਜਗਰਾਉਂ ਦੀ ਧਰਤੀ 'ਤੇ ਸਾਹਿਤਕ ਮੰਡਲੀ ਦਾ ਪਿਆਰਾ ਸਾਹਿਤਕਾਰ ਤੇ ਕਵੀ ਇਸ ਫਾਨੀ ਸੰਸਾਰ ਨੂੰ ਛੱਡ ਕੇ ਸਦਾ ਲਈ ਅਲਵਿਦਾ ਆਖ ਗਿਆ | ਦੇਵ ਦੇ ਅਚਨਚੇਤ ਵਿਛੋੜੇ ਨੇ ਕਲਾ ਤੇ ਸਾਹਿਤਕ ਖੇਤਰ ਨੂੰ ਉਦਾਸ ਕਰਕੇ ਰੱਖ ਦਿੱਤਾ ਹੈ | ਦੇਵ ਦਾ ਜਨਮ 1947 ਵਿੱਚ ਲੁਧਿਆਣਾ ਜ਼ਿਲੇ ਦੇ ਜਗਰਾਉਂ ਵਿੱਚ ਹੋਇਆ ¢ ਦੇਵ ਜਦੋਂ 5 ਸਾਲ ਦਾ ਸੀ ਤਾਂ ਉਹ ਨੈਰੋਬੀ ਚਲਾ ਗਿਆ, ਜਿੱਥੇ ਉਸਦੇ ਪਿਤਾ ਬਿ੍ਟਿਸ਼ ਰੇਲਵੇ ਲਈ ਕੰਮ ਕਰਦੇ ਸਨ ¢ ਉਹ 1964 ਵਿੱਚ ਭਾਰਤ ਵਾਪਸ ਆਇਆ¢ ਉਸਨੇ 1969 ਵਿੱਚ ਆਪਣਾ ਪਹਿਲਾ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕੀਤਾ¢ 1979 ਵਿੱਚ, ਉਹ ਸਵਿਟਜ਼ਰਲੈਂਡ ਚਲਾ ਗਿਆ ਕਿਉਂਕਿ ਉਹ ਸਵਿਸ ਕਲਾਕਾਰ ਪਾਲ ਕਲੀ ਤੋਂ ਬਹੁਤ ਪ੍ਰਭਾਵਿਤ ਸੀ¢ ਉਹ ਵਰਤਮਾਨ ਵਿੱਚ ਬਰਨ ਦੇ ਰੂਬੀਜੇਨ ਵਿੱਚ ਰਹਿੰਦਾ ਹੈ ¢ ਉਹ ਸਵਿਟਜ਼ਰਲੈਂਡ ਵਿੱਚ ਰਹਿਣ ਵਾਲਾ ਇੱਕ ਪੰਜਾਬੀ ਕਲਾਕਾਰ ਅਤੇ ਕਵੀ ਸੀ¢ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਦੱਸਿਆ ਦੇਵ ਆਪਣੇ ਸਟੂਡੀਓ/ਘਰ ਵਿੱਚ ਇਕੱਲੇ ਸਨ ਜਿੱਥੇ ਉੱਨਾਂ ਦਾ ਮਿ੍ਤਕ ਸ਼ਰੀਰ ਮਿਲਿਆ¢ ਜਿੱਥੇ ਦੇਵ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ, ਉਥੇ ਜਗਰਾਉਂ ਵਿਚ ਸੋਗ ਦੀ ਲਹਿਰ ਹੈ | ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਤੇ ਜਗਰਾਉਂ ਦੀ ਮਿੱਟੀ ਦੇ ਪੁੱਤ ਸਰਨਜੀਤ ਸਵੀ ਨੇ ਦੱਸਿਆ ਕਿ 8 ਦਸੰਬਰ ਸਵੇਰੇ 11 ਵਜੇ ਪੰਜਾਬ ਕਲਾ ਪਰਿਸ਼ਦ ਵਿੱਖੇ ਸਾਰੇ ਕਲਾਕਾਰ/ਲੇਖਕ/ਸਨੇਹੀ ਉੱਨਾਂ ਨੂੰ ਯਾਦ ਕਰਾਂਗੇ ¢ ਉਨ੍ਹਾਂ ਉਸ ਮਹਾਨ ਕਵੀ ਤੇ ਚਿੱਤਰਕਾਰ ਨੂੰ ਸ਼ਰਧਾਂਜਲੀ ਦੇ ਫੱਲ ਅਰਪਿਤ ਕਰਨ ਲਈ ਸਮੂਹ ਕਲਾ ਜਗਤ ਨੂੰ ਸੱਦਾ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਦੇਖਣ ਨੂੰ ਮਿਲਿਆ ਅਨੋਖਾ ਰੰਗ-ਢੰਗ <br/> ਅਗਲੀ ਖ਼ਬਰ ਮੋਹੀ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਤੇ ਬਲਾਕ ਸੰਮਤੀ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ
Ad Position 24